Chamkila: 'ਜਿਹੜੀ ਗੋਲੀ 'ਤੇ ਮੇਰਾ ਨਾਂ ਲਿਖਿਆ, ਉਹ ਮੇਰੇ ਹੀ ਲੱਗਣੀ', ਚਮਕੀਲੇ ਨੇ ਖੁਦ ਕਹੀ ਸੀ ਇਹ ਗੱਲ, ਇਸ ਸ਼ਖਸ ਨੇ ਖੋਲੇ ਰਾਜ਼
Chamkila Death: ਚਮਕੀਲਾ ਦਾ ਇੱਕ ਸ਼ਗਿਰਦ ਵੀ ਸਾਹਮਣੇ ਆਇਆ ਹੈ, ਜਿਸ ਨੇ ਉਸ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ।
ਅਮੈਲੀਆ ਪੰਜਾਬੀ ਦੀ ਰਿਪੋਰਟ
Amar Singh Chamkila Death: ਅਮਰ ਸਿੰਘ ਚਮਕੀਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ। ਪਰ 8 ਮਾਰਚ 1988 ਨੂੰ ਇਹ ਸਿਤਾਰਾ ਹਮੇਸ਼ਾ ਲਈ ਡੁੱਬ ਗਿਆ। ਖਾੜਕੂਵਾਦ ਦੇ ਦੌਰ ਦੀ ਭੇਂਟ ਚੜ੍ਹਿਆ ਸੀ ਇਹ ਚਮਕਦਾਰ ਸਿਤਾਰਾ। ਚਮਕੀਲਾ ਦੀ ਮੌਤ ਤੋਂ 34 ਸਾਲਾਂ ਬਾਅਦ ਕਈ ਲੋਕ ਸਾਹਮਣੇ ਆ ਕੇ ਉਸ ਦੇ ਨਾਲ ਜੁੜੀਆਂ ਗੱਲਾਂ ਕਰਨ ਲੱਗੇ ਹਨ।
ਇਹ ਵੀ ਪੜ੍ਹੋ: ਐਮੀ ਵਿਰਕ ਨੂੰ ਕਦੇ ਚਪੜਾਸੀ ਵੀ ਕਹਿ ਦਿੰਦਾ ਸੀ 'ਗੈੱਟ ਆਊਟ', ਜਾਣੋ ਕਿਵੇਂ ਬਣੇ ਸੁਪਰਸਟਾਰ
ਇਸ ਤੋਂ ਪਹਿਲਾਂ ਗਾਇਕਾਂ ਊਸ਼ਾ ਕਿਰਨ ਤੇ ਰਣਜੀਤ ਮਨੀ ਨੇ ਚਮਕੀਲੇ ਨਾਲ ਜੁੜੇ ਕਈ ਖੁਲਾਸੇ ਕੀਤੇ ਸੀ। ਹੁਣ ਚਮਕੀਲਾ ਦਾ ਇੱਕ ਸ਼ਗਿਰਦ ਵੀ ਸਾਹਮਣੇ ਆਇਆ ਹੈ, ਜਿਸ ਨੇ ਉਸ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ।
ਇਸ ਸ਼ਖਸ ਨੇ ਦੱਸਿਆ ਕਿ ਚਮਕੀਲਾ ਨੂੰ ਇਸ ਗੱਲ ਦਾ ਪਹਿਲਾਂ ਹੀ ਅਹਿਸਾਸ ਸੀ ਕਿ ਉਸ ਦੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਸ (ਚਮਕੀਲਾ) ਨੇ ਕਿਹਾ ਸੀ, 'ਜਿਹੜੀ ਗੋਲੀ 'ਤੇ ਮੇਰਾ ਨਾਂ ਲਿਿਖਿਆ, ਉਹ ਮੇਰੇ ਹੀ ਲੱਗਣੀ।' ਇਸ ਦੇ ਨਾਲ ਨਾਲ ਚਮਕੀਲਾ ਦੇ ਸ਼ਗਿਰਦ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਦੇ ਕਈ ਦਿੱਗਜ ਕਲਾਕਾਰ ਅਜਿਹੇ ਸੀ, ਜਿਨ੍ਹਾਂ ਦਾ ਖਾੜਕੂਆਂ ਨਾਲ ਉੱਠਣਾ ਬੈਠਣਾ ਸੀ। ਉਹ ਜਾ ਕੇ ਉਨ੍ਹਾਂ ਨੂੰ ਕਹਿੰਦੇ ਸੀ ਕਿ ''ਸਾਨੂੰ ਨਾ ਕੁੱਝ ਕਹੋ, ਜੇ ਰੋਕਣਾ ਤਾਂ ਚਮਕੀਲਾ ਨੂੰ ਰੋਕੋ।'' ਬੱਸ ਇਸ ਤੋਂ ਬਾਅਦ ਹੀ ਚਮਕੀਲਾ ਤੇ ਉਸ ਦੀ ਪ੍ਰੈਗਨੈਂਟ ਪਤਨੀ ਅਮਰਜੋਤ ਖਾੜਕੂਵਾਦ ਦੀ ਭੇਂਟ ਚੜ੍ਹ ਗਏ। ਚਮਕੀਲਾ ਦਾ ਇਹ ਸ਼ਗਿਰਦ ਚਮਕੀਲੇ ਬਾਰੇ ਗੱਲ ਕਰਦਾ ਖੁਦ ਹੀ ਰੋਣ ਲੱਗ ਪਿਆ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਚਮਕੀਲਾ ਤੇ ਅਮਰਜੋਤ ਦੀ ਜੋੜੀ ਸਦਾਬਹਾਰ ਤੇ ਅਮਰ ਜੋੜੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਸੀ। ਚਮਕੀਲੇ ਤੇ ਉਸ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।