Dharmendra: ਜੇ ਧਰਮਿੰਦਰ ਐਕਟਰ ਨਾ ਬਣ ਪਾਉਂਦੇ ਤਾਂ ਇਹ ਕੰਮ ਕਰਦੇ, ਐਕਟਰ ਨੇ ਖੁਦ ਖੁਲਾਸਾ ਕਰ ਕਹੀ ਸੀ ਇਹ ਗੱਲ, ਦੇਖੋ ਵੀਡੀਓ
Dharmendra Video: ਧਰਮਿੰਦਰ ਨੇ ਖੁਦ ਰਜਤ ਸ਼ਰਮਾ ਦੇ ਸ਼ੋਅ 'ਆਪ ਕੀ ਅਦਾਲਤ' 'ਚ ਖੁਲਾਸਾ ਕੀਤਾ ਸੀ ਕਿ ਜੇ ਐਕਟਰ ਨਾ ਬਣ ਪਾਉਂਦੇ ਤਾਂ ਉਹ ਇਹ ਕੰਮ ਕਰਦੇ।
Dharmendra Video: ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਦੇ ਲੱਖਾਂ ਕਰੋੜਾਂ ਦੀ ਗਿਣਤੀ 'ਚ ਚਾਹੁਣ ਵਾਲੇ ਹਨ। ਧਰਮਿੰਦਰ ਇਸ ਸਮੇਂ 87 ਸਾਲਾਂ ਦੇ ਹਨ, ਪਰ ਬਾਵਜੂਦ ਇਸ ਦੇ ਉਹ ਅੱਜ ਵੀ ਐਕਟਿਵ ਹਨ। ਧਰਮਿੰਦਰ ਦੇ ਨਾਲ ਜੁੜੇ ਕਈ ਪੁਰਾਣੇ ਕਿੱਸੇ ਤੁਸੀਂ ਸੁਣੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਉਹ ਕਿੱਸਾ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਕਦੇ ਕਿਸੇ ਨੇ ਸੁਣਿਆ ਹੋਵੇ।
ਇਹ ਗੱਲ ਹੈ 50-60 ਦੇ ਦਹਾਕਿਆਂ ਦੀ, ਜਦੋਂ ਧਰਮਿੰਦਰ ਸਟਾਰ ਨਹੀਂ ਬਣੇ ਸੀ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ 'ਫਿਲਮਫੇਅਰ' ਮੈਗਜ਼ੀਨ ਨੇ ਟੈਲੇਂਟ ਹੰਟ ਮੁਕਾਬਲੇ ਕਰਵਾ ਰਿਹਾ ਹੈ, ਤਾਂ ਧਰਮਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਧਰਮਿੰਦਰ ਨੂੰ ਹਮੇਸ਼ਾ ਤੋਂ ਹੀ ਫਿਲਮਾਂ ਦੀ ਦੀਵਾਨਗੀ ਸੀ। ਉਨ੍ਹਾਂ ਨੇ ਮਲੇਰਕੋਟਲਾ ਜਾ ਕੇ ਆਪਣੇ ਦੋਸਤ ਚਾਂਦ ਮੁਹੰਮਦ ਤੋਂ ਵਧੀਆ ਤਸਵੀਰਾਂ ਖਿਚਵਾ ਕੇ ਮੁੰਬਈ ਭੇਜ ਦਿੱਤੀਆਂ। ਪਰ ਕਈ ਦਿਨਾਂ ਤੱਕ ਜਦੋਂ ਧਰਮਿੰਦਰ ਨੂੰ ਕੋਈ ਜਵਾਬ ਨਹੀਂ ਮਿੱਲਿਆ ਤਾਂ, ਉਹ ਇੰਨੇਂ ਜ਼ਿਆਦਾ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਗੁੱਸੇ 'ਚ ਆਪਣੇ ਵਾਲ ਕਾਫੀ ਛੋਟੇ ਕਰਵਾ ਲਏ ਸੀ। ਇੱਕ ਦਿਨ ਜਦੋਂ ਧਰਮਿੰਦਰ ਸੜਕ 'ਤੇ ਤੁਰੇ ਜਾ ਰਹੇ ਸੀ ਤਾਂ ਉਨ੍ਹਾਂ ਦਾ ਇੱਕ ਦੋਸਤ ਸਾਈਕਲ 'ਤੇ ਆਇਆ ਅਤੇ ਮੁੰਬਈ ਤੋਂ ਆਈ ਚਿੱਠੀ ਧਰਮਿੰਦਰ ਨੂੰ ਦਿੱਤੀ। ਧਰਮਿੰਦਰ ਨੂੰ ਮੁੰਬਈ ਤੋਂ ਬੁਲਾਵਾ ਆ ਗਿਆ ਸੀ। ਧਰਮਿੰਦਰ ਕਾਫੀ ਖੁਸ਼ ਹੋ ਗਏ ਸੀ।
ਉਹ ਤੁਰੰਤ ਮੁੰਬਈ ਚਲੇ ਗਏ। ਉਸ ਸਮੇਂ ਧਰਮਿੰਦਰ ਜਹਾਜ਼ 'ਚ ਗਏ ਤਾਂ ਉਹ ਏਸੀ ਦੀਆਂ ਠੰਡੀਆਂ ਹਵਾਵਾਂ ਨਾਲ ਕੰਬਣ ਲੱਗ ਪਏ। ਇਸ ਤੋਂ ਧਰਮਿੰਦਰ ਜਦੋਂ ਮੁੰਬਈ ਪਹੁੰਚੇ ਤਾਂ ਉਥੇ ਉਨ੍ਹਾਂ ਨੇ ਦੇਖਿਆ ਕਿ ਹੋਰ ਵੀ ਕਈ ਲੋਕ ਐਕਟਰ ਬਣਨ ਦੀ ਰੇਸ 'ਚ ਸ਼ਾਮਲ ਸਨ। ਸਾਰਿਆਂ ਨੂੰ ਇੱਕ ਬੱਸ 'ਤੇ ਲਿਜਾਇਆ ਗਿਆ। ਉੱਥੇ ਧਰਮਿੰਦਰ ਦੀ ਮੁਲਾਕਾਤ ਬਾਲੀਵੁੱਡ ਐਕਟਰ ਤੇ ਡਾਇਰੈਕਟਰ ਅਰਜੁਨ ਹਿੰਗੋਰਾਨੀ ਨਾਲ ਹੋਈ। ਅਰਜੁਨ ਤੇ ਧਰਮਿੰਦਰ ਦੀ ਬਹੁਤ ਚੰਗੀ ਦੋਸਤੀ ਹੋ ਗਈ। ਬਾਅਦ 'ਚ ਅਰਜੁਨ ਹਿੰਗੋਰਾਨੀ ਨੇ ਧਰਮਿੰਦਰ ਨੂੰ ਲੈਕੇ 1960 'ਚ 'ਦਿਲ ਬੀ ਤੇਰਾ ਹਮ ਬੀ ਤੇਰੇ' ਫਿਲਮ ਬਣਾਈ। ਪਰ ਬਦਕਿਸਮਤੀ ਨਾਲ ਇਹ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ। ਇਹ ਫਿਲਮ ਭਾਵੇਂ ਫਲਾਪ ਹੋਈ, ਪਰ ਧਰਮਿੰਦਰ ਦੀ ਐਕਟਿੰਗ ਤੇ ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਚਾਰੇ ਪਾਸੇ ਹੋਣੇ ਸ਼ੁਰੂ ਹੋ ਗਏ ਸੀ।
ਪਹਿਲੀ ਫਿਲਮ ਦੀ ਸੈਲਰੀ ਤੋਂ ਖਰੀਦੀ ਸੈਕੰਡ ਹੈਂਡ (ਪੁਰਾਣੀ) ਫੀਏਟ ਕਾਰ
ਧਰਮਿੰਦਰ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲਈ ਜੋ ਫੀਸ ਮਿਲੀ ਸੀ, ਉਸ ਨਾਲ ਉਨ੍ਹਾਂ ਨੇ 18 ਹਜ਼ਾਰ ਰੁਪਏ 'ਚ ਪੁਰਾਣੀ ਫੀਏਟ ਕਾਰ ਖਰੀਦ ਲਈ। ਧਰਮਿੰਦਰ ਕੋਲ ਕਾਰ ਖਰੀਦਣ ਲਈ ਪੈਸੇ ਘਟੇ ਤਾਂ ਉਨ੍ਹਾਂ ਨੇ ਕਿਸੇ ਤੋਂ ਉਧਾਰ ਲੈਕੇ ਪੈਸੇ ਪੂਰੇ ਕੀਤੇ। ਜਿਸ ਦਿਨ ਧਰਮਿੰਦਰ ਨੇ ਇਹ ਕਾਰ ਖਰੀਦੀ, ਤਾਂ ਧਰਮਿੰਦਰ ਸਾਰੀ ਰਾਤ ਨਹੀਂ ਸੁੱਤੇ ਅਤੇ ਬਾਹਰ ਖੜੀ ਆਪਣੀ ਕਾਰ ਨੂੰ ਨਹਾਰਦੇ ਰਹੇ।
ਧਰਮਿੰਦਰ ਨੂੰ ਸਟਾਰ ਬਣਨ ਦੀ ਉਮੀਦ ਨਹੀਂ ਸੀ
ਧਰਮਿੰਦਰ ਨੇ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਜ਼ਿਆਦਾ ਉਮੀਦ ਨਹੀਂ ਸੀ, ਇਸ ਕਰਕੇ ਉਨ੍ਹਾਂ ਨੇ ਪਹਿਲੀ ਫਿਲਮ ਦੀ ਕਮਾਈ ਤੋਂ ਟੈਕਸੀ ਖਰੀਦ ਲਈ ਸੀ। ਉਨ੍ਹਾਂ ਨੇ ਆਪਣੀ ਪਹਿਲੀ ਸੈਲਰੀ ਸਾਰੀ ਹੀ ਟੈਕਸੀ 'ਤੇ ਖਰਚ ਕਰ ਲਈ ਸੀ। ਧਰਮਿੰਦਰ ਨੇ ਦੱਸਿਆਂ ਸੀ ਕਿ ਜੇ ਉਹ ਐਕਟਰ ਨਾ ਬਣ ਪਾਉਂਦੇ ਤਾਂ ਟੈਕਸੀ ਚਲਾਉਂਦੇ ਹੁੰਦੇ।
ਉਨ੍ਹਾਂ ਨੇ ਇਹ ਕਾਰ ਬਾਲੀਵੁੱਡ ਡਾਇਰੈਕਟਰ ਤੇ ਆਪਣੇ ਦੋਸਤ ਬਿਮਲ ਰਾਏ ਨੂੰ ਦਿਖਾਈ ਤੇ ਉਨ੍ਹਾਂ ਨੇ ਧਰਮਿੰਦਰ ਤੇ ਉਨ੍ਹਾਂ ਦੀ ਕਾਰ ਦੀ ਕਾਫੀ ਤਾਰੀਫ ਕੀਤੀ। ਪਰ ਧਰਮਿੰਦਰ ਦੇ ਭਰਾ ਤੇ ਅਭੈ ਦਿਓਲ ਦੇ ਪਿਤਾ ਅਜੀਤ ਦਿਓਲ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਇੱਕ ਫਿਲਮ ਸਟਾਰ ਹੋ ਆਪਣੀ ਹੈਸੀਅਤ ਦੇ ਹਿਸਾਬ ਨਾਲ ਵੱਡੀ ਕਾਰ ਖਰੀਦੋ।
ਇਸ 'ਤੇ ਧਰਮਿੰਦਰ ਬੋਲੇ, 'ਮੈਂ ਬਹੁਤ ਸੋਚ ਸਮਝ ਕੇ ਇਹ ਕਾਰ ਖਰੀਦੀ ਹੈ। ਫਿਲਮ ਲਾਈਨ ਦਾ ਕੋਈ ਭਰੋਸਾ ਨਹੀਂ। ਇੱਥੇ ਕੁੱਝ ਸਮੇਂ 'ਚ ਹੀ ਹਿੱਟ ਹੀਰੋ ਫਲਾਪ ਹੋ ਜਾਂਦਾ ਹੈ। ਜੇ ਮੈਂ ਹਿੱਟ ਹੀਰੋ ਨਾ ਬਣ ਸਕਿਆ ਤਾਂ ਇਸ ਕਾਰ ਨੂੰ ਟੈਕਸੀ ਬਣਾ ਕੇ ਘਰ ਤਾਂ ਚਲਾ ਹੀ ਲਵਾਂਗਾ। ਨਾਲ ਨਾਲ ਫਿਲਮਾਂ 'ਚ ਕੰਮ ਵੀ ਲੱਭਦਾ ਰਹਾਂਗਾ। ਵੱਡੀ ਤੇ ਮਹਿੰਗੀ ਗੱਡੀ ਲੈਕੇ ਮੈਂ ਉਸ ਨੂੰ ਟੈਕਸੀ ਨਹੀਂ ਬਣਾ ਸਕਦਾ।'
View this post on Instagram
ਅੱਜ ਤੱਕ ਧਰਮਿੰਦਰ ਨੇ ਸੰਭਾਲ ਕੇ ਰੱਖੀ ਹੈ ਇਹ ਕਾਰ
ਧਰਮਿੰਦਰ ਦੀ ਪਹਿਲੀ ਕਾਰ ਫੀਏਟ ਉਨ੍ਹਾਂ ਨੇ ਹਾਲੇ ਤੱਕ ਸੰਭਾਲ ਕੇ ਰੱਖੀ ਹੋਈ ਹੈ। ਪਿਛਲੇ ਸਾਲ ਉਨ੍ਹਾਂ ਨੇ ਆਪਣੀ ਕਾਰ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਉਹ ਆਪਣੀ ਕਾਰ ਨੂੰ ਸੜਕਾਂ 'ਤੇ ਭਜਾਉਂਦੇ ਹੋਏ ਨਜ਼ਰ ਆਏ ਸੀ।