Independence Day 2022: ਮਨਕੀਰਤ ਔਲਖ ਤੋਂ ਮਿਸ ਪੂਜਾ, ਪੰਜਾਬੀ ਸਿੰਗਰਾਂ ਤੇ ਐਕਟਰਾਂ ਨੇ ਦੇਸ਼ ਨੂੰ 75ਵੇਂ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ
ਪੰਜਾਬੀ ਇੰਡਟਸਰੀ ਵੀ ਅੱਜ ਆਜ਼ਾਦੀ ਦਿਵਸ ਮਨਾਉਂਦੇ ਨਜ਼ਰ ਆ ਰਹੀ ਹੈ। ਇਸ ਮੌਕੇ ਕਈ ਸਿੰਗਰਾਂ ਤੇ ਐਕਟਰਾਂ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ `ਤੇ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿਤੀ ਹੈ।
Independence Day 2022: 15 ਅਗਸਤ 2022 ਯਾਨਿ ਅੱਜ ਦੇ ਦਿਨ ਪੂਰਾ ਦੇਸ਼ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਹਰ ਦੇਸ਼ ਵਾਸੀ ਤਿਰੰਗੇ ਦੇ ਰੰਗ `ਚ ਰੰਗਿਆ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਦੇਸ਼ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੇ ਵੀ ਆਪੋ ਆਪਣੇ ਅੰਦਾਜ਼ `ਚ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿਤੀਆਂ ਹਨ।
ਉੱਧਰ, ਪੰਜਾਬੀ ਇੰਡਟਸਰੀ ਵੀ ਅੱਜ ਆਜ਼ਾਦੀ ਦਿਵਸ ਮਨਾਉਂਦੇ ਨਜ਼ਰ ਆ ਰਹੀ ਹੈ। ਇਸ ਮੌਕੇ ਕਈ ਸਿੰਗਰਾਂ ਤੇ ਐਕਟਰਾਂ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ `ਤੇ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿਤੀ ਹੈ।
ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸਟੋਰੀ ਸ਼ੇਅਰ ਕੀਤੀ। ਜਿਸ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ 75ਵੇਂ ਆਜ਼ਾਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿਤੀਆਂ। ਦੇਖੋ ਉਨ੍ਹਾਂ ਦੀ ਇੰਸਟਾਗ੍ਰਾਮ ਸਟੋਰੀ:
ਪੰਜਾਬੀ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨੇ ਇੰਸਟਾਗ੍ਰਾਮ `ਤੇ ਪਾਈ ਪੋਸਟ
ਪੰਜਾਬੀ ਗਾਇਕ ਤੇ ਐਕਟਰ ਕਰਮਜੀਤ ਅਨਮੋਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਪੋਸਟ ਪਾਈ। ਜਿਸ ਵਿੱਚ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿਤੀਆਂ ਹਨ।
View this post on Instagram
ਮਿਸ ਪੂਜਾ ਨੇ ਆਪਣੇ ਅੰਦਾਜ਼ `ਚ ਦਿਤੀ ਵਧਾਈ
ਪੰਜਾਬੀ ਗਾਇਕਾ ਮਿਸ ਪੂਜਾ ਭਾਵੇਂ ਇੰਡੀਆ `ਚ ਨਹੀਂ ਰਹਿੰਦੀ, ਪਰ ਹਿੰਦੁਸਤਾਨ ਉਨ੍ਹਾਂ ਦੇ ਦਿਲ `ਚ ਵਸਦਾ ਹੈ। ਕੈਨੇਡਾ `ਚ ਰਹਿੰਦੀ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰਕੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਬਕਾਮਨਾਵਾਂ ਦਿਤੀਆਂ।
View this post on Instagram
ਹਰਭਜਨ ਮਾਨ ਨੇ ਯਾਦ ਕੀਤਾ ਪੁਰਾਣਾ ਦਰਦ
ਦੂਜੇ ਪਾਸੇ ਕੁੱਝ ਹਸਤੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਆਜ਼ਾਦੀ ਦਿਵਸ ਦੇ ਮੌਕੇ 15 ਅਗਸਤ 1947 ਦੇ ਕਾਲੇ ਦਿਨ ਦਾ ਦਰਦ ਯਾਦ ਕੀਤਾ। ਦਰਅਸਲ, ਗਾਇਕ ਤੇ ਕਲਾਕਾਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀਆਂ ਸ਼ੇਅਰ ਕਰਕੇ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਨੇ ਵੀਡੀਓ ਰਾਹੀਂ ਦੱਸਿਆ ਕਿ 15 ਅਗਸਤ ਦੇ ਦਿਨ ਮਹਾਨ ਪੰਜਾਬ ਕਿਵੇਂ ਰਾਤੋਂ ਰਾਤ ਦੋ ਟੁਕੜਿਆਂ `ਚ ਵੰਡਿਆ ਗਿਆ ਸੀ।
ਇਸ ਦੇ ਨਾਲ ਹੀ ਬੱਬੂ ਮਾਨ ਵੀ ਕੇਂਦਰ ਸਰਕਾਰ ਦੀ ਹਰ ਘਰ ਤਿਰੰਗਾ ਮੁਹਿੰਮ ਦਾ ਵਿਰੋਧ ਕਰ ਚੁੱਕੇ ਹਨ।