Miss Universe Harnaaz Sandhu: ਪੰਜਾਬ ਦੀ ਹਰਨਾਜ਼ ਸੰਧੂ ਨੇ ਰਚਿਆ ਇਤਿਹਾਸ, ਸੁਸ਼ਮਿਤਾ ਸੇਨ ਤੇ ਲਾਰਾ ਦੱਤਾ ਮਗਰੋਂ ਬਣੀ ਤੀਜ਼ੀ ਭਾਰਤੀ ਮਿਸ ਯੂਨੀਵਰਸ
ਪੰਜਾਬ ਦੀ ਅਦਾਕਾਰਾ ਤੇ ਮਾਡਲ ਹਰਨਾਜ਼ ਸੰਧੂ ਨੇ ਸੋਮਵਾਰ ਨੂੰ ਇਤਿਹਾਸ ਰਚਿਆ ਹੈ। ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ ਹੈ। ਭਾਰਤ ਨੇ 80 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ 21 ਸਾਲ ਬਾਅਦ ਖਿਤਾਬ ਜਿੱਤਿਆ।
ਯਰੂਸ਼ਲਮ: ਪੰਜਾਬ ਦੀ ਅਦਾਕਾਰਾ ਤੇ ਮਾਡਲ ਹਰਨਾਜ਼ ਸੰਧੂ ਨੇ ਸੋਮਵਾਰ ਨੂੰ ਇਤਿਹਾਸ ਰਚਿਆ ਹੈ। ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ ਹੈ। ਭਾਰਤ ਨੇ 80 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ 21 ਸਾਲ ਬਾਅਦ ਖਿਤਾਬ ਜਿੱਤਿਆ। ਹਰਨਾਜ ਸੰਧੂ ਦਾ ਪਿਛੋਕੜ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਪਿੰਡ ਕੋਹਾਲੀ ਨਾਲ ਜੁੜਿਆ ਹੈ।
ਹਰਨਾਜ਼ ਸੰਧੂ ਤੋਂ ਪਹਿਲਾਂ ਸਿਰਫ ਦੋ ਭਾਰਤੀ ਮੁਟਿਆਰਾਂ ਨੇ ਹੀ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਅਦਾਕਾਰਾ ਸੁਸ਼ਮਿਤਾ ਸੇਨ ਨੇ 1994 ਵਿੱਚ ਤੇ ਲਾਰਾ ਦੱਤਾ ਨੇ 2000 ਵਿੱਚ ਇਹ ਖਿਤਾਬ ਜਿੱਤਿਆ ਸੀ। ਇਵੈਂਟ ਦਾ 70ਵਾਂ ਐਡੀਸ਼ਨ ਇਲਾਟ, ਇਜ਼ਰਾਈਲ ਵਿੱਚ ਕਰਵਾਇਆ ਗਿਆ ਸੀ, ਜਿੱਥੇ 21 ਸਾਲ ਹਰਨਾਜ਼ ਸੰਧੂ ਨੇ ਵੱਕਾਰੀ ਮੁਕਾਬਲਾ ਜਿੱਤਿਆ।
The new Miss Universe is...India!!!! #MISSUNIVERSE pic.twitter.com/DTiOKzTHl4
— Miss Universe (@MissUniverse) December 13, 2021
ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਹ ਲੋਕ ਪ੍ਰਸ਼ਾਸਨ ਵਿੱਚ ਐਮਏ ਕਰ ਰਹੀ ਹੈ। ਉਸ ਨੂੰ ਪਿਛਲੇ ਸਾਲ ਦੀ ਮਿਸ ਯੂਨੀਵਰਸ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਤਾਜ਼ ਪਹਿਨਾਇਆ। ਪੈਰਾਗੁਏ ਦੀ 22 ਸਾਲਾ ਨਾਦੀਆ ਫਰੇਰਾ ਦੂਜੇ ਸਥਾਨ 'ਤੇ ਰਹੀ ਜਦਕਿ ਦੱਖਣੀ ਅਫਰੀਕਾ ਦੀ 24 ਸਾਲਾ ਲਾਲੇਲਾ ਮਸਵਾਨੇ ਤੀਜੇ ਸਥਾਨ 'ਤੇ ਰਹੀ।
ਹਰਨਾਜ਼ ਸੰਧੂ ਨੇ 17 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹੋਏ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਜਿੱਤਿਆ। ਬਾਅਦ ਵਿੱਚ ਉਸ ਨੇ LIVA ਮਿਸ ਦੀਵਾ ਯੂਨੀਵਰਸ 2021 ਦਾ ਖਿਤਾਬ ਜਿੱਤਿਆ। ਸੰਧੂ ਨੇ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।