Kili Paul: ਕਿਲੀ ਪੌਲ ਨੇ ਐਮੀ ਵਿਰਕ ਦੇ ਗਾਣੇ ‘ਵੰਗ ਦਾ ਨਾਪ’ ‘ਤੇ ਪਾਇਆ ਭੰਗੜਾ, ਦਿਲ ਜਿੱਤ ਰਿਹਾ ਵੀਡੀਓ
Wang Da Naap Ammy Virk: ਕਿਲੀ ਪੌਲ ਨੇ ਐਮੀ ਵਿਰਕ ਦੇ ਇੱਰ ਹੋਰ ਸੁਪਰਹਿੱਟ ਗਾਣੇ ‘ਵੰਗ ਦਾ ਨਾਪ’ ‘ਤੇ ਜ਼ਬਰਦਸਤ ਭੰਗੜਾ ਕੀਤਾ ਹੈ। ਕਿਲੀ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
Kili Paul Bhangra On Wang Da Naap: ਇੰਟਰਨੈੱਟ ਸਨਸਨੀ ਕਿਲੀ ਪੌਲ ਨੂੰ ਭਾਰਤ ਤੇ ਭਾਰਤੀ ਮਿਊਜ਼ਿਕ ਨਾਲ ਕਿੰਨਾ ਪਿਆਰ ਹੈ, ਇਹ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਪਤਾ ਲੱਗਦਾ ਹੈ। ਉਸ ਦੀਆਂ ਹਿੰਦੀ/ਪੰਜਾਬੀ ਗਾਣੇ ‘ਤੇ ਬਣਾਈਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। ਪਹਿਲਾਂ ਕਿਲੀ ਪੌਲ ਨੇ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਚੰਨ ਸਿਤਾਰੇ’ ‘ਤੇ ਰੀਲ ਬਣਾ ਕੇ ਪੰਜਾਬੀਆਂ ਦਾ ਦਿਲ ਜਿੱਤਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀ ਗਈ ਸੀ ਕਿਲੀ ਪੌਲ ਦੀ ਇਸ ਵੀਡੀਓ ‘ਤੇ 10 ਲੱਖ ਤੋਂ ਵੱਧ ਲਾਈਕ ਹਨ।
ਹੁਣ ਕਿਲੀ ਪੌਲ ਨੇ ਐਮੀ ਵਿਰਕ ਦੇ ਇੱਰ ਹੋਰ ਸੁਪਰਹਿੱਟ ਗਾਣੇ ‘ਵੰਗ ਦਾ ਨਾਪ’ ‘ਤੇ ਜ਼ਬਰਦਸਤ ਭੰਗੜਾ ਕੀਤਾ ਹੈ। ਕਿਲੀ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਹ ਗੀਤ ਦੇ ਬੋਲ ਨਾਲ ਲਿਪ ਸਿੰਕਿੰਗ ਕਰਨ ਦੇ ਨਾਲ ਨਾਲ ਭੰਗੜਾ ਵੀ ਕਰਦਾ ਨਜ਼ਰ ਆ ਰਿਹਾ ਹੈ। ਫੈਨਜ਼ ਨੂੰ ਕਿਲੀ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਕਿਲੀ ਦੀ ਇਸ ਵੀਡੀਓ ‘ਚ ਉਸ ਦੀ ਭੈਣ ਨੀਮਾ ਪੌਲ ਵੀ ਉਸ ਦਾ ਸਾਥ ਦਿੰਦੀ ਦਿਖਾਈ ਦੇ ਰਹੀ ਹੈ। ਦੇਖੋ ਇਹ ਵੀਡੀਓ:
View this post on Instagram
ਦਸ ਦਸੀਏ ਕਿ ਕਿਲੀ ਪੌਲ ਨੇ ਇਸ ਤੋਂ ਪਹਿਲਾਂ ‘ਚੰਨ ਸਿਤਾਰੇ’ ਗੀਤ ‘ਤੇ ਰੀਲ ਬਣਾਈ ਸੀ। ਇਸ ਵੀਡੀਓ ਨੇ ਪੰਜਾਬੀਆਂ ਦਾ ਦਿਲ ਜਿੱਤਿਆ ਸੀ।
View this post on Instagram
ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ‘ਵੰਗ ਦਾ ਨਾਪ’ ਗਾਣਾ ਵੀ ਐਮੀ ਵਿਰਕ ਨੇ ਹੀ ਗਾਇਆ ਹੈ। ਇਹ ਫਿਲਮ ‘ਨਿੱਕਾ ਜ਼ੈਲਦਾਰ 3’ ਦਾ ਗਾਣਾ ਹੈ। ਇਸ ਗਾਣੇ ‘ਚ ਐਮੀ ਵਿਰਕ ਨਾਲ ਸੋਨਮ ਬਾਜਵਾ ਵੀ ਨਜ਼ਰ ਆ ਰਹੀ ਹੈ। ਇਹ ਗੀਤ ਖੂਬ ਹਿੱਟ ਹੋਇਆ ਸੀ। ਇਸ ਗੀਤ ਨੂੰ ਯੂਟਿਊਬ ‘ਤੇ 21 ਕਰੋੜ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।