ਕੀ ਪ੍ਰੇਗਨੈਂਟ ਹੈ ਦੀਪਿਕਾ ਪਾਦੁਕੋਣ? ਰਣਵੀਰ ਸਿੰਘ ਨਾਲ ਹਿੰਦੂਜਾ ਹਸਪਤਾਲ ਬਾਹਰ ਹੋਈ ਸਪਾਟ
ਦੀਪਿਕਾ ਦੇ ਪ੍ਰੇਗਨੈਂਟ ਹੋਣ ਦੀਆਂ ਅਫਵਾਹਾਂ ਇੰਟਰਨੈਟ 'ਤੇ ਚੱਲ ਰਹੀਆਂ ਹਨ ਅਤੇ ਉਸਦੇ ਫੈਨਸ ਮਸ਼ਹੂਰ ਕਪਲ ਤੋਂ ਖੁਸ਼ਖਬਰੀ ਸੁਣਨ ਲਈ ਉਤਸ਼ਾਹਤ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੂੰ ਇੱਕ ਦਿਨ ਪਹਿਲਾਂ ਮੁੰਬਈ ਦੇ ਖਾਰ ਸਥਿਤ ਹਿੰਦੂਜਾ ਹਸਪਤਾਲ ਦੇ ਬਾਹਰ ਦੇਖਿਆ ਗਿਆ। ਉਦੋਂ ਤੋਂ ਹੀ ਦੀਪਿਕਾ ਦੇ ਪ੍ਰੇਗਨੈਂਟ ਹੋਣ ਦੀਆਂ ਅਫਵਾਹਾਂ ਇੰਟਰਨੈਟ 'ਤੇ ਚੱਲ ਰਹੀਆਂ ਹਨ ਅਤੇ ਉਸਦੇ ਫੈਨਸ ਮਸ਼ਹੂਰ ਕਪਲ ਤੋਂ ਖੁਸ਼ਖਬਰੀ ਸੁਣਨ ਲਈ ਉਤਸ਼ਾਹਤ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਹਸਪਤਾਲ ਜਾਣ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਸਪਤਾਲ ਦੇ ਬਾਹਰ, ਰਣਵੀਰ ਸਿੰਘ ਚਿੱਟੇ ਰੰਗ ਦੀ ਟੀ-ਸ਼ਰਟ, ਕਾਲੇ ਸਨਗਲਾਸ ਅਤੇ ਕਾਲੇ-ਪੀਲੇ ਰੰਗ ਦੀ ਪ੍ਰਿੰਟਿਡ ਟੋਪੀ ਵਿੱਚ ਪਹਿਲਾਂ ਵਾਂਗ ਕੂਲ ਲੱਗ ਰਹੇ ਸਨ, ਜਦਕਿ ਦੀਪਿਕਾ ਬਲੈਕ ਟੌਪ ਅਤੇ ਸ਼ੇਡਸ ਵਿੱਚ ਖੂਬਸੂਰਤ ਲੱਗ ਰਹੀ ਸੀ।
ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅੰਦਾਜ਼ਾ ਲਗਾ ਰਹੇ ਹਨ ਕਿ ਦੀਪਿਕਾ ਪਾਦੁਕੋਣ ਪ੍ਰੇਗਨੈਂਟ ਹੈ ਅਤੇ ਇਸੇ ਦੇ ਕੰਸਲਟੇਸ਼ਨ ਲਈ ਹਸਪਤਾਲ ਗਈ ਸੀ। ਇਕ ਪ੍ਰਸ਼ੰਸਕ ਨੇ ਲਿਖਿਆ, "ਮੈਨੂੰ ਲਗਦਾ ਹੈ ਕਿ ਦੀਪਿਕਾ ਗਰਭਵਤੀ ਹੈ।" ਇੱਕ ਪ੍ਰਸ਼ੰਸਕ ਨੇ ਲਿਖਿਆ, "ਖੁਸ਼ਖਬਰੀ ਜਲਦੀ ਆ ਰਹੀ ਹੈ।"
ਉਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, "ਇੱਕ ਛੋਟਾ ਮਹਿਮਾਨ ਆ ਰਿਹਾ ਹੈ।" ਇਕ ਹੋਰ ਯੂਜ਼ਰ ਨੇ ਲਿਖਿਆ, "ਦੀਪਿਕਾ ਪਾਦੂਕੋਣ ਗਰਭਵਤੀ ਹੈ ਅਤੇ ਉਹ ਨਿਯਮਤ ਰੂਟੀਨ ਚੈਕਅਪ ਲਈ ਹਸਪਤਾਲ ਆਈ ਸੀ।"
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਪਿਕਾ ਪਾਦੁਕੋਣ ਦੇ ਪ੍ਰੇਗਨੈਂਟ ਹੋਣ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਆਈਆਂ ਹੋਣ। ਕੁਝ ਅਜਿਹਾ ਹੀ ਸਾਲ 2019 ਵਿੱਚ ਵੀ ਹੋਇਆ ਸੀ। ਜਿਵੇਂ ਹੀ ਦੀਪਿਕਾ ਪਾਦੁਕੋਣ ਦੀ ਮੇਟ ਗਾਲਾ 2019 ਪਾਰਟੀ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ, ਉਸ ਦੇ ਪ੍ਰੇਗਨੈਂਟ ਹੋਣ ਬਾਰੇ ਕਿਆਸ ਲਗਾਏ ਜਾ ਰਹੇ ਸਨ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/