ਜੈਕਲੀਨ ਫ਼ਰਨਾਂਡੀਜ਼ ਦੀਆਂ ਮੁਸ਼ਕਲਾਂ ਵਧੀਆਂ, ਦਿੱਲੀ ਪਟਿਆਲਾ ਹਾਊਸ ਕੋਰਟ ਨੇ ਜਾਰੀ ਕੀਤੇ ਸੰਮਣ, 26 ਸਤੰਬਰ ਨੂੰ ਅਦਾਲਤ `ਚ ਪੇਸ਼ੀ
ਜੈਕਲੀਨ ਫ਼ਰਨਾਂਡੀਜ਼ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਦਾਕਾਰਾ ਨੂੰ 200 ਕਰੋੜ ਦੇ ਧੋਖਾਧੜੀ ਦੇ ਮਾਮਲੇ `ਚ 26 ਸਤੰਬਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਪੇਸ਼ ਹੋਣ ਲਈ ਸੰਮਣ ਜਾਰੀ ਕੀਤੇ ਗਏ ਹਨ।
Jacqueline Fernandez: ਜੈਕਲੀਨ ਫ਼ਰਨਾਂਡੀਜ਼ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਦਾਕਾਰਾ ਨੂੰ 200 ਕਰੋੜ ਦੇ ਧੋਖਾਧੜੀ ਦੇ ਮਾਮਲੇ `ਚ 26 ਸਤੰਬਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਪੇਸ਼ ਹੋਣ ਲਈ ਸੰਮਣ ਜਾਰੀ ਕੀਤੇ ਗਏ ਹਨ।
Delhi's Patiala House Court summons actor Jacqueline Fernandez, directing her to appear in court on Sept 26, in connection with a Rs 200cr extortion case involving conman Sukesh. The court takes cognizance of the supplementary chargesheet filed in the case recently.
— ANI (@ANI) August 31, 2022
(File pic) pic.twitter.com/LnPSf2RBHE
ਜਾਣਕਾਰੀ ਮੁਤਾਬਕ ਅਦਾਕਾਰਾ ਨੇ ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਤੋਂ ਕਰੋੜਾਂ ਰੁਪਏ ਦੇ ਤੋਹਫ਼ੇ ਜਿਸ ਤੋਂ ਬਾਅਦ ਉਹ ਈਡੀ ਦੇ ਰਾਡਾਰ ਤੇ ਆ ਗਈ।
ਕਾਬਿਲੇਗ਼ੌਰ ਹੈ ਕਿ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਇਹ ਸਾਲ ਚੰਗਾ ਨਹੀਂ ਰਿਹਾ। ਜਦੋਂ ਤੋਂ ਸੁਕੇਸ਼ ਚੰਦਰਸ਼ੇਖਰ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦਾ ਖੁਲਾਸਾ ਹੋਇਆ ਹੈ, ਉਹ ਧੋਖਾਧੜੀ ਦੇ ਮਾਮਲੇ ਵਿੱਚ ਫਸਦੀ ਜਾ ਰਹੀ ਹੈ। ਈਡੀ ਵੱਲੋਂ ਦਾਇਰ ਚਾਰਜਸ਼ੀਟ ਵਿੱਚ 200 ਕਰੋੜ ਦੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਅਭਿਨੇਤਰੀ ਦਾ ਨਾਂ ਸਾਹਮਣੇ ਆਇਆ ਹੈ। ਇਹੀ ਨਹੀਂ ਈਡੀ ਨੇ ਆਪਣੀ ਚਾਰਜਸ਼ੀਟ `ਚ ਜੈਕਲੀਨ ਨੂੰ ਦੋਸ਼ੀ ਤੱਕ ਕਰਾਰ ਦੇ ਦਿੱਤਾ ਹੈ।
ਈਡੀ ਮੁਤਾਬਕ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਦਸਤੀ ਦੇ ਪੈਸੇ ਤੋਂ ਜੈਕਲੀਨ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੇ ਤੋਹਫੇ ਵੀ ਦਿੱਤੇ। ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਸੁਕੇਸ਼ ਨੇ ਇਹ ਸਾਰਾ ਪੈਸਾ ਅਪਰਾਧ ਕਰਕੇ ਕਮਾਇਆ ਸੀ।
ਪਿਛਲੇ ਦਿਨੀਂ ਮੀਡੀਆ `ਚ ਇਹ ਖਬਰਾਂ ਵੀ ਆ ਰਹੀਆਂ ਸੀ ਕਿ ਜੈਕਲੀਨ ਨੇ ਕੇਸ ਤੋਂ ਪਰੇਸ਼ਾਨ ਹੋ ਕੇ ਨਿਰਮਲ ਬਾਬਾ ਦਾ ਦਰਵਾਜ਼ਾ ਖੜਕਾਇਆ ਹੈ। ਉਹ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਨਿਰਮਲ ਬਾਬੇ ਦੇ ਦਰਬਾਰ ਜਾ ਪੁੱਜੀ ਹੈ। ਖਬਰਾਂ ਮੁਤਾਬਕ ਜੈਕਲੀਨ ਨੇ ਧਾਰਮਿਕ ਰਾਹ ਅਪਣਾ ਲਿਆ ਹੈ ਅਤੇ ਦਿੱਲੀ ਦੇ ਗੁਰੂ ਨਿਰਮਲ ਸਿੰਘ ਨੂੰ ਪੂਰੀ ਤਰ੍ਹਾਂ ਮੰਨਣ ਲੱਗ ਗਈ ਹੈ। ਜੈਕਲੀਨ ਛੱਤਰਪੁਰ ਗਈ ਸੀ ਤੇ ਇਸ ਦੌਰਾਨ ਜੈਕਲੀਨ ਨੇ ਨਿਰਮਲ ਬਾਬਾ ਦੁਆਰਾ ਬਣਾਏ ਗਏ ਸ਼ਿਵ ਮੰਦਰ ਦੇ ਦਰਸ਼ਨ ਵੀ ਕੀਤੇ ਸੀ। ਕਿਹਾ ਜਾਂਦਾ ਹੈ ਕਿ ਕਈ ਮਸ਼ਹੂਰ ਹਸਤੀਆਂ ਨਿਰਮਲ ਬਾਬਾ ਨੂੰ ਫਾਲੋ ਕਰਦੀਆਂ ਹਨ।