(Source: ECI/ABP News/ABP Majha)
Rajnikanth: ਰਜਨੀਕਾਂਤ ਦੀ ਫਿਲਮ 'ਜੇਲਰ' ਨੇ ਬਾਕਸ ਆਫਿਸ 'ਤੇ ਲਿਆਂਦੀ ਹਨੇਰੀ, ਪਹਿਲੇ ਹੀ ਦਿਨ ਹੋਈ ਜ਼ਬਰਦਸਤ ਕਮਾਈ
Jailer BO Collection: ਰਜਨੀਕਾਂਤ ਦੀ ਫਿਲਮ Jailer ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ।
Jailer BO Collection Day 1: ਰਜਨੀਕਾਂਤ ਨੇ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਕੀਤੀ ਹੈ। ਜੀ ਹਾਂ, ਸੁਪਰਸਟਾਰ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਰਜਨੀਕਾਂਤ ਦੀ ਜੇਲਰ 10 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਅਤੇ ਪਹਿਲੇ ਦਿਨ ਹੀ ਇਸ ਦਾ ਕਲੈਕਸ਼ਨ ਸ਼ਾਨਦਾਰ ਰਿਹਾ ਹੈ। ਫਿਲਮ 'ਚ ਰਜਨੀਕਾਂਤ ਪੁਲਿਸ ਵਾਲੇ ਦੀ ਭੂਮਿਕਾ 'ਚ ਨਜ਼ਰ ਆਏ ਹਨ। ਰਜਨੀਕਾਂਤ ਜਦੋਂ ਵੀ ਪੁਲਿਸ ਵਾਲੇ ਦੇ ਕਿਰਦਾਰ ਵਿੱਚ ਨਜ਼ਰ ਆਉਂਦੇ ਹਨ ਤਾਂ ਉਹ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਇਸ ਦਾ ਅੰਦਾਜ਼ਾ ਤੁਸੀਂ ਫਿਲਮ ਦੇ ਪਹਿਲੇ ਦਿਨ ਦੇ ਕਲੈਕਸ਼ਨ ਤੋਂ ਲਗਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਬਾਰੇ।
ਰਜਨੀਕਾਂਤ ਦੀ ਜੇਲਰ ਇਸ ਸਾਲ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਸਕਨਿਲਕ ਦੀ ਰਿਪੋਰਟ ਮੁਤਾਬਕ ਜੇਲਰ ਨੇ ਭਾਰਤ 'ਚ ਕਰੀਬ 44.50 ਕਰੋੜ ਦਾ ਕਾਰੋਬਾਰ ਕੀਤਾ ਹੈ। ਇਹ ਕਲੈਕਸ਼ਨ ਸਾਰੀਆਂ ਭਾਸ਼ਾਵਾਂ ਦਾ ਹੈ। ਵੀਕੈਂਡ 'ਤੇ ਇਹ ਕਲੈਕਸ਼ਨ ਵਧਣ ਵਾਲਾ ਹੈ। ਇਹ ਲੰਬਾ ਵੀਕੈਂਡ ਹੈ, ਇਸ ਲਈ ਰਜਨੀਕਾਂਤ ਦੇ ਜੇਲਰ ਨੂੰ ਫਾਇਦਾ ਹੋਣ ਵਾਲਾ ਹੈ। 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।
ਤਾਮਿਲਨਾਡੂ ਦੀ ਸਭ ਤੋਂ ਵੱਡੀ ਓਪਨਿੰਗ
ਖਬਰਾਂ ਮੁਤਾਬਕ ਜੇਲਰ ਤਾਮਿਲਨਾਡੂ 'ਚ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਉੱਥੇ ਫਿਲਮ ਨੇ ਕਰੀਬ 23 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਫਿਲਮ ਨੇ ਕਰਨਾਟਕ 'ਚ ਚੰਗੀ ਕਮਾਈ ਕੀਤੀ ਹੈ।
ਚੋਟੀ ਦੇ 3 ਵਿੱਚ ਸਥਾਨ
ਆਦਿਪੁਰਸ਼ ਨੇ ਭਾਰਤੀ ਬਾਕਸ ਆਫਿਸ 'ਤੇ ਸਾਲ 2023 ਵਿੱਚ ਸ਼ੁਰੂਆਤੀ ਦਿਨ ਸਭ ਤੋਂ ਵੱਧ ਕਮਾਈ ਕੀਤੀ ਹੈ। ਫਿਲਮ ਨੇ 89 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਤੋਂ ਬਾਅਦ ਇਸ ਸੂਚੀ 'ਚ ਸ਼ਾਹਰੁਖ ਖਾਨ ਦੇ ਪਠਾਨ (57 ਕਰੋੜ) ਸ਼ਾਮਲ ਹਨ। ਹੁਣ 44 ਕਰੋੜ ਦੇ ਕਰੀਬ ਕਲੈਕਸ਼ਨ ਕਰਕੇ ਜੇਲਰ ਤੀਜੇ ਨੰਬਰ 'ਤੇ ਆ ਗਈ ਹੈ। ਇਸ ਫਿਲਮ ਨੇ ਨੰਦਾਮੁਰੀ ਬਾਲਕ੍ਰਿਸ਼ਨ ਦੀ ਵੀਰਾ ਸਿਮਹਾ ਰੈੱਡੀ (34 ਕਰੋੜ) ਨੂੰ ਪਿੱਛੇ ਛੱਡ ਦਿੱਤਾ ਹੈ।
'ਗਦਰ 2' ਅਤੇ 'OMG 2' ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੇ ਹਨ। ਦੋਵੇਂ ਫਿਲਮਾਂ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਇਹ ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਜੇਲਰ ਨੂੰ ਟੱਕਰ ਦੇਣ ਜਾ ਰਹੀਆਂ ਹਨ।