ਪੜਚੋਲ ਕਰੋ
Advertisement
‘ਤਖ਼ਤ’ ਮਿਲਣ ‘ਤੇ ਹੈਰਾਨ ਹੋਈ ਜਾਨ੍ਹਵੀ, ਕਹੀ ਇਹ ਗੱਲ
ਮੁੰਬਈ: ਜਾਨ੍ਹਵੀ ਕਪੂਰ ਨੇ ਬਾਲੀਵੁੱਡ ‘ਚ ਫ਼ਿਲਮ ‘ਧੜਕ’ ਨਾਲ ਐਂਟਰੀ ਕੀਤੀ ਹੈ। ਜੋ 100 ਕਰੋੜ ਕਲੱਬ ‘ਚ ਸਾਮਲ ਹੋਈ। ਇਸ ਫ਼ਿਲਮ ਨੂੰ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਕੰਪਨੀ ਨੇ ਪ੍ਰੋਡਿਊਸ ਕੀਤਾ ਅਤੇ ਕਰਨ ਨੇ ਇੱਕ ਵਾਰ ਫੇਰ ਜਾਨ੍ਹਵੀ ਨੂੰ ਆਪਣੀ ਅਗਲੀ ਮਲਟੀਸਟਾਰਰ ਫ਼ਿਲਮ ‘ਤਖ਼ਤ’ ‘ਚ ਵੀ ਕਾਸਟ ਕੀਤਾ ਹੈ। ਜੋ ਜਾਨ੍ਹਵੀ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੋਵੇਗਾ।
ਹਾਲ ਹੀ ‘ਚ ਮੁੰਬਈ ‘ਚ ਫ਼ਿਲਮ ਦੀ ਟੀਮ ਨੇ ਇੱਕ ਸਕਸੈਸ ਪਾਰਟੀ ਕੀਤੀ ਗਈ। ਜਿਥੇ ਜਾਨ੍ਹਵੀ ਆਪਣੀ ਪਹਿਲੀ ਫ਼ਿਲਮ ਦੀ ਕਾਮਯਾਬੀ ਅਤੇ ਦੂਜੀ ਬਿਗ ਫ਼ਿਲਮ ਮਿਲਣ ‘ਤੇ ਕਾਫੀ ਖੁਸ਼ ਨਜ਼ਰ ਆਈ। ਜਾਨ੍ਹਵੀ ਦਾ ਇਸ ਫ਼ਿਲਮ ਬਾਰੇ ਕਹਿਣਾ ਹੈ ਕਿ ਨਿਊਕਮਰ ਹੋਣ ਕਰਕੇ ‘ਤਖ਼ਤ’ ਜਿਹੀ ਫ਼ਿਲਮ ‘ਚ ਕੰਮ ਕਰਨਾ ਉਸ ਦੇ ਲਈ ਕਾਫੀ ਵੱਡੀ ਗੱਲ ਹੈ।
ਜਾਨ੍ਹਵੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ‘ਹੁਣ ਮੈਂ ਕੀ ਕਹਾਂ! ਮੈਂ ਤਾਂ ਅਜੇ ਤਕ ਹੈਰਾਨ ਹਾਂ। ਇਹ ਮੇਰੇ ਲਈ ਕਾਫੀ ਵੱਡੀ ਗੱਲ ਹੈ ਅਤੇ ਮੈਂ ਆਪਣੇ ਆਪ ਨੂੰ ਕਾਫੀ ਲੱਕੀ ਮੰਨਦੀ ਹਾਂ ਕਿ ਕਰਨ ਜੌਹਰ ਨੇ ਮੈਨੂੰ ਇਸ ਜਰਨੀ ਦਾ ਹਿੱਸਾ ਬਣਾਇਆ ਹੈ। ਮੈਂ ਬੇਹੱਦ ਉਤਸ਼ਾਹਿਤ ਹਾਂ ੳਤੇ ਮੈਨੂੰ ਉਮੀਦ ਹੈ ਕਿ ਮੈਂ ਵਧੀਆ ਕੰਮ ਕਰਾਂਗੀ’।
ਫਿਲਹਾਲ ਜੇਕਰ ਫ਼ਿਲਮ ‘ਤਖ਼ਤ’ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਮੁਗਲ ਪੀਰੀਅਡ ਦੀ ਕਹਾਣੀ ਹੋਵੇਗੀ। ਜੋ ਲੜਾਈ ਦੇ ਨਾਲ-ਨਾਲ ਪਿਆਰ ਦੀ ਕਹਾਣੀ ਵੀ ਹੋਵੇਗੀ। ਫ਼ਿਲਮ ਨੂੰ ਲੈ ਕੇ ਔਡਿਅੰਸ ਹੁਣ ਤੋਂ ਹੀ ਕਾਫੀ ਐਕਸਾਈਟਿਡ ਹੈ। ਫ਼ਿਲਮ ‘ਚ ਜਾਨ੍ਹਵੀ ਦੇ ਨਾਲ ਅਨਿਲ ਕਪੂਰ, ਕਰੀਨਾ ਕਪੂਰ ਖ਼ਾਨ, ਰਣਵੀਰ ਸਿੰਘ, ਆਲਿਆ ਭੱਟ, ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਨਜ਼ਰ ਆਉਣਗੇ। ਫ਼ਿਲਮ 2020 ‘ਚ ਰਿਲੀਜ਼ ਕੀਤੀ ਜਾਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement