Jaswinder Bhalla: ਜਸਵਿੰਦਰ ਭੱਲਾ 'ਤੇ ਪਤਨੀ ਕਰਦੀ ਹੈ ਸ਼ੱਕ, ਪੋਸਟ ਸ਼ੇਅਰ ਕਰ ਬੋਲੇ- ਜੇ 60 ਦੀ ਉਮਰ 'ਚ ਵੀ ਪਤਨੀ ਸ਼ੱਕ ਕਰੇ ਤਾਂ...
Jaswinder Bhalla Post: ਜਸਵਿੰਦਰ ਭੱਲਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਉਨ੍ਹਾਂ ਦੀ ਪਤਨੀ ਹਾਲੇ ਵੀ ਉਨ੍ਹਾਂ 'ਤੇ ਸ਼ੱਕ ਕਰਦੀ ਹੈ।
Jaswinder Bhalla Post: ਪੰਜਾਬੀ ਐਕਟਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਪਿਛਲੇ ਕਰੀਬ 4 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਇਸ ਦੇ ਨਾਲ ਨਾਲ ਭੱਲਾ ਸੋਸ਼ਲ ਮੀਡੀਆ 'ਤੇ ਵੀ ਆਪਣੀਆਂ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਜਸਵਿੰਦਰ ਭੱਲਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਉਨ੍ਹਾਂ ਦੀ ਪਤਨੀ ਹਾਲੇ ਵੀ ਉਨ੍ਹਾਂ 'ਤੇ ਸ਼ੱਕ ਕਰਦੀ ਹੈ। ਇਸ ਪੋਸਟ 'ਚ ਜਸਵਿੰਦਰ ਭੱਲਾ ਨੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਕਿਹਾ, 'ਜੇ ਤੁਹਾਡੀ ਘਰਵਾਲੀ 60 ਦੀ ਉਮਰ ਤੋਂ ਬਾਅਦ ਵੀ ਤੁਹਾਡੇ 'ਤੇ ਸ਼ੱਕ ਕਰੇ, ਤਾਂ ਸਮਝੋ ਕਿ ਤੁਹਾਡਾ ਜਲਵਾ ਹਾਲੇ ਵੀ ਕਾਬਿਲੇ ਤਾਰੀਫ ਹੈ।' ਭੱਲਾ ਦੀ ਇਹ ਪੋਸਟ ਪੜ੍ਹ ਕੇ ਫੈਨਜ਼ ਹੱਸ ਹੱਸ ਕੇ ਲੋਟਪੋਟ ਹੋ ਰਹੇ ਹਨ।
View this post on Instagram
ਗੁਰਪ੍ਰੀਤ ਘੁੱਗੀ ਨੇ ਵੀ ਕੀਤਾ ਕਮੈਂਟ
ਜਸਵਿੰਦਰ ਭੱਲਾ ਦੀ ਇਹ ਪੋਸਟ ਪੜ੍ਹ ਕੇ ਗੁਰਪ੍ਰੀਤ ਘੁੱਗੀ ਵੀ ਖੁਦ ਨੂੰ ਕਮੈਂਟ ਕਰਨ ਤੋਂ ਰੋਕ ਨਹੀਂ ਸਕੇ। ਘੁੱਗੀ ਨੇ ਲਿਿਖਿਆ, 'ਇਹਦਾ ਮਤਲਬ ਇਹ ਵੀ ਆ ਕਿ ਅਗਲੀ ਨੂੰ ਪਤਾ ਕਿ ਬੰਦਾ ਕਦੇ ਸੁਧਰ ਨਹੀਂ ਸਕਦਾ।'
ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਹਾਲ ਹੀ ;ਚ ਕਾਫੀ ਸੁਰਖੀਆਂ 'ਚ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਲੰਡਨ 'ਚ ਫਿਲਮ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਇਸ ਸਾਲ ਹੀ ਨਹੀਂ, ਸਗੋਂ ਪੰਜਾਬੀ ਸਿਨੇਮਾ ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਹੈ। ਇਸ ਦੇ ਨਾਲ ਨਾਲ ਭੱਲਾ 'ਯਾਰਾਂ ਦੀਆਂ ਪੌ ਬਾਰਾਂ' ਫਿਲਮ 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਭੱਲਾ ਦੇ ਨਾਲ ਉਪਾਸਨਾ ਸਿੰਘ ਤੇ ਹਰਨਾਜ਼ ਸੰਧੂ ਵੀ ਨਜ਼ਰ ਆਉਣ ਵਾਲੇ ਹਨ।