Jaswinder Bhalla: ਜਦੋਂ 'ਛਣਕਾਟੇ' ਦੀ ਵਜ੍ਹਾ ਕਰਕੇ ਜਸਵਿੰਦਰ ਭੱਲਾ ਨੂੰ ਪਈ ਸੀ ਕੁੱਟ, ਬੋਲੇ- 'ਛਣਕਾਟਾ ਕਰਨ ਤੋਂ ਬਾਅਦ ਕਈ ਦਿਨ....'
Jaswinder Bhalla Video: ਜਸਵਿੰਦਰ ਭੱਲਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੈ। ਵੀਡੀਓ 'ਚ ਭੱਲਾ 'ਛਣਕਾਟੇ' ਬਾਰੇ ਬੋਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਛਣਕਾਟਾ ਕਰਨ ਤੋਂ ਬਾਅਦ 10-15 ਦਿਨ ਤੱਕ ਭੱਲਾ ਟੈਨਸ਼ਨ 'ਚ ਹੀ ਰਹਿੰਦੇ ਹੁੰਦੇ ਸੀ
ਅਮੈਲੀਆ ਪੰਜਾਬੀ ਦੀ ਰਿਪੋਰਟ
Jaswinder Bhalla On Chhankata: ਜਸਵਿੰਦਰ ਭੱਲਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਭੱਲਾ ਨੇ ਆਪਣੇ ਕਰੀਅਰ 'ਚ ਲੋਕਾਂ ਨੂੰ ਖੂਬ ਹਸਾਇਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਮੇਡੀਅਨ ਦੇ ਰੂਪ 'ਚ ਕੀਤੀ ਸੀ। ਉਹ ਆਪਣੀ ਕਮੇਡੀ ਸੀਰੀਜ਼ 'ਛਣਕਾਟਾ' ਲਈ ਵਧੇਰੇ ਜਾਣੇ ਜਾਂਦੇ ਹਨ। ਉਨ੍ਹਾਂ ਦੀ ਛਣਕਾਟਾ ਸੀਰੀਜ਼ ਦੇ ਹਾਲੇ ਵੀ ਲੋਕ ਦੀਵਾਨੇ ਹਨ। ਹਾਲੇ ਤੱਕ ਫੈਨਜ਼ ਬੇਸਵਰੀ ਨਾਲ ਚਾਚਾ ਚਤਰਾ ਨੂੰ ਉਡੀਕਦੇ ਹਨ।
ਇਹ ਵੀ ਪੜ੍ਹੋ: ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਦੀ ਰੋਮਾਂਟਿਕ ਕੈਮਿਸਟਰੀ ਨੇ ਜਿੱਤਿਆ ਦਿਲ, ਦੇਖੋ ਜੋੜੇ ਦੀਆਂ ਤਸਵੀਰਾਂ
ਜਸਵਿੰਦਰ ਭੱਲਾ ਦਾ ਇਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਵੀਡੀਓ 'ਚ ਭੱਲਾ 'ਛਣਕਾਟੇ' ਬਾਰੇ ਬੋਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਛਣਕਾਟਾ ਕਰਨ ਤੋਂ ਬਾਅਦ 10-15 ਦਿਨ ਤੱਕ ਭੱਲਾ ਟੈਨਸ਼ਨ 'ਚ ਹੀ ਰਹਿੰਦੇ ਹੁੰਦੇ ਸੀ। ਕਿਉਂਕਿ ਕਈ ਵਾਰ ਉਨ੍ਹਾਂ ਦੀ ਕੈਸਟਾਂ ਕਰਕੇ ਰੌਲਾ ਵੀ ਪੈ ਚੁੱਕਿਆ ਹੈ। ਇੱਥੋਂ ਤੱਕ ਕਿ ਭੱੱਲਾ ਨੂੰ ਛਣਕਾਟੇ ਦੀ ਵਜ੍ਹਾ ਕਰਕੇ ਕੁੱਟ ਤੱਕ ਖਾਣੀ ਪਈ ਸੀ। ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਭੱਲਾ ਨੂੰ ਕਿਸ ਨੇ ਤੇ ਕਦੋਂ ਅਤੇ ਕਿਉਂ ਕੁੱਟਿਆ ਸੀ। ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ।
View this post on Instagram
ਕੀ ਸੀ ਉਹ ਮਾਮਲਾ?
ਇਹ ਮਾਮਲਾ ਸਾਲ 2001 ਜਾਂ 2002 ਦਾ ਹੈ। ਜਦੋਂ ਪਟਿਆਲਾ ਵਿਰਾਸਤੀ ਮੇਲੇ ਵਿੱਚ ਭੱਲਾ ਨੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ 'ਤੇ ਤਿੱਖੇ ਵਿਅੰਗ ਕੱਸੇ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਭੱਲਾ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਸੀ। ਸੁਣਨ 'ਚ ਇਹ ਵੀ ਆਇਆ ਸੀ ਕਿ ਭੱਲਾ ਨੂੰ ਕੁੱਟ ਵੀ ਖਾਣੀ ਪਈ ਸੀ। ਇਸ ਤੋਂ ਬਾਅਦ ਪੂਰਾ ਪੰਜਾਬ ਭੱਲਾ ਦੇ ਨਾਲ ਆ ਖੜਾ ਸੀ। ਬਾਅਦ 'ਚ ਉਸ ਸਮੇਂ ਦੀ ਸਰਕਾਰ ਨੂੰ ਜਸਵਿੰਦਰ ਭੱਲਾ ਤੋਂ ਮੁਆਫੀ ਵੀ ਮੰਗਣੀ ਪਈ ਸੀ। ਭੱਲਾ ਨੇ ਇਸ ਘਟਨਾ ਦਾ ਜ਼ਿਕਰ 'ਛਣਕਾਟਾ 2003' 'ਚ ਕੀਤਾ ਸੀ।
ਇਹ ਵੀ ਪੜ੍ਹੋ: ਖੁਸ਼ਖਬਰੀ, ਕੈਨੇਡਾ 'ਚ ਸਰਕਾਰੀ ਨੌਕਰੀ ਕਰਨ ਦਾ ਮੌਕਾ, ਸਤਿੰਦਰ ਸੱਤੀ ਨੇ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ