Jenny Johal: ਲਾਲ ਸੂਟ, ਬਾਹਾਂ 'ਚ ਚੂੜਾ ਪਹਿਨੇ ਨਜ਼ਰ ਆਈ ਜੈਨੀ ਜੌਹਲ, ਗਾਇਕਾ ਦੇ ਵਿਆਹ ਦੀ ਹੋਣ ਲੱਗੀ ਚਰਚਾ, ਦੇਖੋ ਵੀਡੀਓ
Jenny Johal Video: ਜੈਨੀ ਜੌਹਲ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਲਾਲ ਸੂਟ ਤੇ ਲਾਲ ਰੰਗ ਦੇ ਚੂੜੇ 'ਚ ਨਜ਼ਰ ਆ ਰਹੀ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ
Jenny Johal Bridal Look: ਜੈਨੀ ਜੌਹਲ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਜੈਨੀ ਜੌਹਲ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਸਾਰੇ ਹਿੱਟ ਗਾਣੇ ਦਿੱਤੇ ਹਨ। ਉਹ ਆਪਣੇ ਗਾਣਿਆਂ ਕਰਕੇ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ, ਕਿਉਂਕਿ ਉਸ ਦੇ ਗਾਣਿਆਂ ਦੇ ਬੋਲ ਕਈ ਵਾਰ ਵਿਵਾਦ ਛੇੜ ਚੁੱਕੇ ਹਨ। ਪਰ ਹੁਣ ਜੈਨੀ ਜੌਹਲ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਹੈ।
ਜੈਨੀ ਜੌਹਲ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਲਾਲ ਸੂਟ ਤੇ ਲਾਲ ਰੰਗ ਦੇ ਚੂੜੇ 'ਚ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਫੈਨਜ਼ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਸੀ ਕਿ ਜੈਨੀ ਵਿਆਹ ਕਰਨ ਜਾ ਰਹੀ ਹੈ। ਕਿਉਂਕਿ ਇਸ ਤੋਂ ਪਹਿਲਾਂ ਗਾਇਕਾ ਨੇ ਕਦੇ ਵੀ ਲਾਲ ਰੰਗ ਦੀਆਂ ਚੂੜੀਆਂ ਨਹੀਂ ਪਹਿਨੀਆਂ ਅਤੇ ਨਾ ਹੀ ਇਸ ਤਰ੍ਹਾਂ ਦੇ ਲਿਬਾਸ 'ਚ ਨਜ਼ਰ ਆਈ ਹੈ। ਉਸ ਦੀ ਇਹ ਵੀਡੀਓ ਖੂਬ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਸ ਵੀਡੀਓ 'ਤੇ ਕਈ ਕਮੈਂਟਸ ਵੀ ਸੀ, ਜਿਸ ਨੂੰ ਗਾਇਕਾ ਨੇ ਹੁਣ ਡਿਲੀਟ ਕਰ ਦਿੱਤਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਕਈ ਸਾਰੇ ਗਾਣੇ ਗਾਏ, ਪਰ ਉਹ ਆਪਣੇ ਗਾਣੇ 'ਲੈਟਰ ਟੂ ਸੀਐਮ' ਤੋਂ ਬਾਅਦ ਮਸ਼ਹੂਰ ਹੋਈ ਸੀ। ਇਸ ਗੀਤ 'ਚ ਉਸ ਨੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈਕੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸੇ ਸੀ। ਇਸ ਤੋਂ ਬਾਅਦ ਉਸ ਦਾ ਇਹ ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਕਰਨ ਔਜਲਾ ਰੈਪਰ ਡਿਵਾਈਨ ਨਾਲ ਕਰੇਗਾ ਧਮਾਕਾ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਗਾਇਕ ਦਾ ਨਵਾਂ ਗਾਣਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
