Kajal Aggarwal: ਕਾਜਲ ਅਗਰਵਾਲ ਦਾ ਬੇਟਾ ਨੀਲ ਹੋਇਆ 6 ਮਹੀਨਿਆਂ ਦਾ, ਅਦਾਕਾਰਾ ਨੇ ਫ਼ੋਟੋਆਂ ਸ਼ੇਅਰ ਕਰ ਕਹੀ ਇਹ ਗੱਲ
Kajal Aggarwal Baby: ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਬੇਟੇ ਨੀਲ ਦੀ ਫੋਟੋ ਪੋਸਟ ਕਰਕੇ ਇੱਕ ਭਾਵੁਕ ਨੋਟ ਲਿਖਿਆ ਹੈ। ਕਾਜਲ 6 ਮਹੀਨੇ ਪਹਿਲਾਂ ਹੀ ਮਾਂ ਬਣੀ ਸੀ। ਇਸ ਬਾਰੇ ਕਾਜਲ ਨੇ ਆਪਣੇ ਬੇਟੇ ਨੂੰ ਪਿਆਰ ਭਰਿਆ ਸੁਨੇਹਾ ਦਿੱਤਾ ਹੈ।

Kajal Aggarwal Baby Pics: ਕਾਜਲ ਅਗਰਵਾਲ ਦਾ ਬੇਟਾ ਨੀਲ 6 ਮਹੀਨੇ ਦਾ ਹੋ ਗਿਆ ਹੈ। ਇਸ ਮੌਕੇ ਅਭਿਨੇਤਰੀ ਕਾਜਲ ਨੇ ਇਕ ਭਾਵੁਕ ਨੋਟ ਲਿਖ ਕੇ ਆਪਣੇ ਬੇਟੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਬੇਟੇ ਨੀਲ ਦੀ ਫੋਟੋ ਪੋਸਟ ਕਰਦੇ ਹੋਏ ਕਾਜਲ ਨੇ ਲਿਖਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ 6 ਮਹੀਨੇ ਬੀਤ ਗਏ ਹਨ। ਤੇਰੇ ਜਨਮ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ। ਮੈਂ ਪਹਿਲਾਂ ਬਹੁਤ ਡਰੀ ਹੋਈ ਹੋਈ ਸੀ। ਉਸ ਤੋਂ ਬਾਅਦ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਅਤੇ ਤੂੰ ਮੈਨੂੰ ਬੇਅੰਤ ਖੁਸ਼ੀ ਦਿੱਤੀ ਹੈ।
View this post on Instagram
ਦੋ ਸਾਲ ਪਹਿਲਾਂ ਵਿਆਹ ਹੋਇਆ ਸੀ
ਕਾਜਲ ਅਗਰਵਾਲ ਨੇ ਸਾਲ 2020 ਵਿੱਚ ਗੌਤਮ ਕਿਚਲੂ ਨਾਲ ਵਿਆਹ ਕੀਤਾ ਸੀ। ਸਾਲ 2004 'ਚ ਅਦਾਕਾਰੀ ਦੀ ਦੁਨੀਆ 'ਚ ਐਂਟਰੀ ਕਰਨ ਵਾਲੀ ਕਾਜਲ 6 ਮਹੀਨੇ ਪਹਿਲਾਂ ਹੀ ਮਾਂ ਬਣੀ ਸੀ। ਉਸਨੇ ਇੱਕ ਬੇਟੇ ਨੀਲ ਨੂੰ ਜਨਮ ਦਿੱਤਾ। ਨੀਲ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਕਾਜਲ ਨੇ ਵੀ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਕਾਜਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਕਾਜਲ ਆਪਣੇ ਪਤੀ ਅਤੇ ਬੇਟੇ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਕੇ ਫੀਡਬੈਕ ਲੈਂਦੀ ਰਹਿੰਦੀ ਹੈ। ਪ੍ਰਸ਼ੰਸਕ ਵੀ ਕਾਜਲ ਦੀਆਂ ਸੋਸ਼ਲ ਮੀਡੀਆਂ ਪੋਸਟਾਂ ਨੂੰ ਕਾਫ਼ੀ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਕਾਜਲ ਦੀ ਹਰ ਤਸਵੀਰ 'ਤੇ ਪ੍ਰਸ਼ੰਸਕ ਕਮੈਂਟਸ ਦਾ ਹੜ੍ਹ ਆ ਜਾਂਦੇ ਹਨ।
ਫਿਲਮਫੇਅਰ ਅਵਾਰਡ ਜੇਤੂ
ਕਾਜਲ ਅਗਰਵਾਲ, ਸਾਲ 1985 ਵਿੱਚ ਜਨਮੀ, ਮੁੱਖ ਤੌਰ 'ਤੇ ਤੇਲਗੂ, ਤਾਮਿਲ ਅਤੇ ਹਿੰਦੀ ਸਿਨੇਮਾ ਦੀ ਅਭਿਨੇਤਰੀ ਹੈ। ਕਾਜਲ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਸਾਲ 2004 'ਚ ਕਾਜਲ ਨੇ `ਕਿਉਂ ਹੋ ਗਿਆ ਨਾ` ਫਿਲਮ ਨਾਲ ਆਪਣਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 2007 ਵਿੱਚ ਰਿਲੀਜ਼ ਹੋਈ ਤੇਲਗੂ ਫਿਲਮ ਲਕਸ਼ਮੀ ਕਲਿਆਣਮ ਵਿੱਚ ਵੀ ਨਜ਼ਰ ਆਈ। ਸਾਲ 2009 ਵਿੱਚ ਰਾਮਚਰਨ ਤੇਜਾ ਨਾਲ ਆਈ ਫਿਲਮ ਮਗਧੀਰਾ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਨੇ ਕਾਜਲ ਦੇ ਕਰੀਅਰ ਦੀ ਦਿਸ਼ਾ ਹੀ ਬਦਲ ਦਿੱਤੀ ਅਤੇ ਉਸ ਨੂੰ ਵੱਡੀਆਂ ਹੀਰੋਇਨਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਕਾਜਲ ਬਾਲੀਵੁੱਡ ਦੀਆਂ ਕਈ ਬਲਾਕਬਸਟਰ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਸਪੈਸ਼ਲ 26 ਵਿੱਚ ਕਾਜਲ ਨੇ ਮੁੱਖ ਕਿਰਦਾਰ ਨਿਭਾਇਆ ਸੀ।






















