BMC ਦੇ ਐਕਸ਼ਨ ਤੇ ਰਾਜਪਾਲ ਨੂੰ ਮਿਲੀ ਕੰਗਨਾ, ਕਿਹਾ ਨਿਆਂ ਦੀ ਉਮੀਦ
ਅਦਾਕਾਰਾ ਕੰਗਨਾ ਰਣੌਤ ਨੇ ਅੱਜ ਪਿਛਲੇ ਦਿਨ ਹੋਏ ਵਿਵਾਦਾਂ ਦੇ ਵਿਚਕਾਰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ।
ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਅੱਜ ਪਿਛਲੇ ਦਿਨ ਹੋਏ ਵਿਵਾਦਾਂ ਦੇ ਵਿਚਕਾਰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ। ਕੰਗਨਾ ਨੇ ਮੀਟਿੰਗ ਤੋਂ ਬਾਅਦ ਆਪਣੇ ਦਫ਼ਤਰ ਵਿੱਚ ਬੀਐਮਸੀ ਵਲੋਂ ਕੀਤੀ ਤੋੜ ਭੰਨ ਬਾਰੇ ਰਾਜਪਾਲ ਦੇ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਹੈ।
ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕੰਗਨਾ ਨੇ ਕਿਹਾ, “ਮੇਰੇ ਨਾਲ ਜੋ ਵੀ ਅਨਿਆਂ ਹੋਇਆ ਉਸ ਬਾਰੇ ਗੱਲ ਕੀਤੀ।ਇੱਥੇ ਸਾਡੇ ਉਹ ਹੀ ਮਾਪੇ ਹਨ, ਮੈਂਨੂੰ ਉਮੀਦ ਹੈ ਕਿ ਇਥੇ ਨਿਆਂ ਹੋਵੇਗਾ। ਮੈਂ ਰਾਜਨੇਤਾ ਨਹੀਂ ਹਾਂ ਮੈਨੂੰ ਹਮੇਸ਼ਾਂ ਇਸ ਸ਼ਹਿਰ ਵਲੋਂ ਬਹੁਤ ਕੁਝ ਦਿੱਤਾ ਜਾਂਦਾ ਰਿਹਾ ਹੈ, ਪਰ ਅਚਾਨਕ ਇਹ ਹੋਇਆ। ਰਾਜਪਾਲ ਨੇ ਮੈਨੂੰ ਇੱਕ ਧੀ ਦੇ ਰੂਪ ਵਿੱਚ ਸੁਣਿਆ ਹੈ। ਮੈਨੂੰ ਉਮੀਦ ਹੈ ਕਿ ਨਿਆਂ ਮਿਲੇਗਾ। ਸਾਡੇ ਦੇਸ਼ ਦੇ ਲੋਕਾਂ ਨੂੰ, ਖ਼ਾਸਕਰ ਲੜਕੀਆਂ ਨੂੰ ਆਪਣੀ ਸਿਸਟਮ ਤੇ ਭਰੋਸਾ ਰੱਖਣਾ ਚਾਹੀਦਾ ਹੈ।
#WATCH I met Governor Koshyari & told him about unjust treatment I've received. I hope justice will be given to me so that the faith of all citizens including young girls, is restored in the system. I am fortunate that the Governor listened to me like a daughter: Kangana Ranaut pic.twitter.com/aZRohVVUhi
— ANI (@ANI) September 13, 2020
ਵੀਰਵਾਰ ਨੂੰ ਰਾਜਪਾਲ ਭਗਤ ਸਿੰਘ ਕੋਸਿਆਰੀ ਨੇ ਕੰਗਨਾ ਦੇ ਮਾਮਲੇ ਬਾਰੇ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਅਜੀਆ ਮਹਿਤਾ ਨਾਲ ਗੱਲਬਾਤ ਕੀਤੀ ਸੀ।ਉਨ੍ਹਾਂ ਕੰਗਨਾ ਖਿਲਾਫ ਕਾਰਵਾਈ 'ਤੇ ਨਾਰਾਜ਼ਗੀ ਜਤਾਈ ਸੀ। ਮਹਿਤਾ ਨੂੰ ਇਸ ਬਾਰੇ ਮੁੱਖ ਮੰਤਰੀ ਨੂੰ ਸੂਚਿਤ ਕਰਨ ਲਈ ਵੀ ਕਿਹਾ ਗਿਆ ਸੀ। ਰਾਜਪਾਲ ਇਸ ਵਿਸ਼ੇ 'ਤੇ ਕੇਂਦਰ ਨੂੰ ਇਕ ਰਿਪੋਰਟ ਦੇਣ ਜਾ ਰਹੇ ਹਨ।