ਪੜਚੋਲ ਕਰੋ
(Source: ECI/ABP News)
ਚੈਨਲਾਂ ਖ਼ਿਲਾਫ਼ ਖਿਲਾਫ ਕੇਸ ਤੋਂ ਭੜਕੀ ਕੰਗਨਾ ਰਣੌਤ, ਕਿਹਾ ਮੇਰੇ 'ਤੇ ਵੀ ਕਰੋ ਕੇਸ
ਕੰਗਨਾ ਰਣੌਤ ਬਾਲੀਵੁੱਡ ਦੇ ਕਈ ਸਿਤਾਰਿਆਂ 'ਤੇ ਵਰ੍ਹੀ ਹੈ। ਦਰਅਸਲ ਬਾਲੀਵੁੱਡ ਦੇ ਨਾਮੀ ਫ਼ਿਲਮ ਮੇਕਰਸ ਵੱਲੋਂ ਦਿੱਲੀ ਹਾਈਕੋਰਟ ਵਿੱਚ ਦੋ ਮੀਡੀਆ ਚੈਨਲਾਂ ਖ਼ਿਲਾਫ਼ ਮੁਕੱਦਮਾ ਦਰਜ ਕਰਾਇਆ ਗਿਆ ਹੈ। ਇਹ ਮੁਕੱਦਮਾ ਗੈਰ ਜ਼ਿੰਮੇਦਰਾਨਾ ਪੱਤਰਕਾਰੀ ਕਰਨ ਕਰਕੇ ਦਾਇਰ ਕੀਤਾ ਗਿਆ ਹੈ।

ਮੁੰਬਈ: ਕੰਗਨਾ ਰਣੌਤ ਬਾਲੀਵੁੱਡ ਦੇ ਕਈ ਸਿਤਾਰਿਆਂ 'ਤੇ ਵਰ੍ਹੀ ਹੈ। ਦਰਅਸਲ ਬਾਲੀਵੁੱਡ ਦੇ ਨਾਮੀ ਫ਼ਿਲਮ ਮੇਕਰਸ ਵੱਲੋਂ ਦਿੱਲੀ ਹਾਈਕੋਰਟ ਵਿੱਚ ਦੋ ਮੀਡੀਆ ਚੈਨਲਾਂ ਖ਼ਿਲਾਫ਼ ਮੁਕੱਦਮਾ ਦਰਜ ਕਰਾਇਆ ਗਿਆ ਹੈ। ਇਹ ਮੁਕੱਦਮਾ ਗੈਰ ਜ਼ਿੰਮੇਦਰਾਨਾ ਪੱਤਰਕਾਰੀ ਕਰਨ ਕਰਕੇ ਦਾਇਰ ਕੀਤਾ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਕੇਸ ਦੌਰਾਨ ਬਾਲੀਵੁੱਡ ਦੇ ਵੱਡੇ ਨਾਂ ਜਿਵੇਂ ਸਲਮਾਨ ਖਾਨ, ਆਮਿਰ ਖਾਨ, ਕਰਨ ਜੌਹਰ, ਆਦਿਤਿਆ ਚੋਪੜਾ, ਫ਼ਰਹਾਨ ਅਖਤਰ ਖ਼ਿਲਾਫ਼ ਕੁਝ ਅਜਿਹੀਆਂ ਖਬਰਾਂ ਚਲਾਈਆਂ ਗਈਆਂ, ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ।
ਇਸ ਮੁਕੱਦਮੇ ਦੇ ਜਵਾਬ 'ਚ ਕੰਗਨਾ ਨੇ ਤਿੰਨ ਟਵੀਟ ਕੀਤੇ ਹਨ ਜਿਸ 'ਚ ਕੰਗਨਾ ਨੇ ਲਿਖਿਆ, "ਬਾਲੀਵੁੱਡ ਡਰੱਗਸ, ਸ਼ੋਸ਼ਣ ਤੇ ਭਾਈ ਭਤੀਜਾਵਾਦ ਤੇ ਜਹਾਦ ਦਾ ਗਟਰ ਹੈ। ਇੱਕ ਕੇਸ ਮੇਰੇ 'ਤੇ ਵੀ ਪਾ ਦਿਓ, ਮੈਂ ਜਦੋਂ ਤਕ ਜਿਓਂਦੀ ਹਾਂ ਤੁਹਾਡੇ ਖ਼ੁਲਾਸੇ ਕਰਦੀ ਰਹਾਂਗੀ। ਵੱਡੇ ਹੀਰੋ ਨਾ ਸਿਰਫ ਔਰਤਾਂ ਤੇ ਯੁਵਾ ਕੁੜੀਆਂ ਦਾ ਸੋਸ਼ਣ ਕਰਦੇ ਹਨ, ਇਹ ਸਭ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਯੁਵਾ ਕਲਾਕਾਰ ਨੂੰ ਵੀ ਅੱਗੇ ਨਹੀਂ ਆਉਣ ਦਿੰਦੇ। 50 ਸਾਲ ਦੀ ਉਮਰ 'ਚ ਇਹ ਸਕੂਲ ਦੇ ਬੱਚਿਆਂ ਦਾ ਕਿਰਦਾਰ ਕਰਨਾ ਚਾਹੁੰਦੇ ਹਨ।
ਵਿਰਾਟ ਕੋਹਲੀ ਤੇ ਜ਼ਹੀਰ ਖਾਨ ਦੀਆਂ ਪਤਨੀਆਂ 'ਤੇ ਪ੍ਰੈਗਨੈਂਸੀ ਗਲੋ, ਤਸਵੀਰਾਂ ਦੇਖ ਰਹਿ ਜਾਵੋਗੇ ਹੈਰਾਨ
ਇਹ ਕਿਸੇ ਲਈ ਕਦੇ ਵੀ ਖੜ੍ਹੇ ਨਹੀਂ ਹੁੰਦੇ ਚਾਹੇ ਇਨ੍ਹਾਂ ਦੀਆਂ ਅੱਖਾਂ ਅੱਗੇ ਕੁਝ ਗ਼ਲਤ ਹੁੰਦਾ ਹੋਵੇ। ਇਸ ਫਿਲਮ ਇੰਡਸਟਰੀ ਦਾ ਅਣ ਲਿਖਿਆ ਕਾਨੂੰਨ ਹੈ 'ਤੂੰ ਮੇਰੀ ਗੰਦਗੀ ਲੂਕਾ, ਮੈਂ ਤੇਰੇ ਰਾਜ਼ ਲੁਕੋਵਾਂਗਾ' ਬਸ ਇਸ ਤਰ੍ਹਾਂ ਦੀ ਵਫ਼ਾਦਾਰੀ ਹੈ ਇੱਕ ਦੂਜੇ ਲਈ। ਮੈਂ ਜਦੋਂ ਦੀ ਜੰਮੀ ਹਾਂ ਸਿਰਫ ਇਨ੍ਹਾਂ ਗਿਣੇ-ਚੁਣੇ ਆਦਮੀਆਂ ਨੂੰ ਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਫਿਲਮ ਇੰਡਸਟਰੀ ਚਲਾਉਂਦਿਆਂ ਵੇਖ ਰਹੀ ਹਾਂ। ਇਹ ਸਭ ਕਦੋਂ ਬਦਲੇਗਾ #bollywoodstrikesBack." ਪਿਛਲੇ ਕਾਫੀ ਸਮੇ ਤੋਂ ਕੰਗਨਾ ਹਰ ਮੁੱਦੇ 'ਤੇ ਬੋਲ ਰਹੀ ਹੈ ਤੇ ਹੁਣ ਇਕ ਵਾਰ ਫਿਰ ਕੰਗਨਾ ਨੇ ਬਾਲੀਵੁੱਡ ਨੂੰ ਨਿਸ਼ਾਨਾ ਬਣਾਇਆ ਹੈ।
ਚੰਡੀਗੜ੍ਹ ਆਪਣੇ ਦੋਸਤਾਂ ਨਾਲ ਮਿਲੇ ਹਨੀ ਸਿੰਘ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਦੇਸ਼
ਧਰਮ
Advertisement
ਟ੍ਰੈਂਡਿੰਗ ਟੌਪਿਕ
