(Source: ECI/ABP News/ABP Majha)
ਕੰਗਨਾ ਨੇ ਬੰਬੇ HC 'ਚ ਪਾਈ ਪਟੀਸ਼ਨ, BMC ਤੋਂ 2 ਕਰੋੜ ਮੁਆਵਜ਼ੇ ਦੀ ਮੰਗ
ਅਭਿਨੇਤਰੀ ਕੰਗਨਾ ਰਣੌਤ ਨੇ ਅੱਜ ਬੰਬੇ ਹਾਈ ਕੋਰਟ 'ਚ ਸੋਧੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬੀਐਮਸੀ ਦੀ ਕਾਰਵਾਈ ਕਾਰਨ ਕੰਗਣਾ ਦੇ ਘਰ (ਦਫਤਰ) ਵਿਚ 40 ਪ੍ਰਤੀਸ਼ਤ ਨੁਕਸਾਨ ਹੋਇਆ ਹੈ।
ਮੁੰਬਈ: ਅਭਿਨੇਤਰੀ ਕੰਗਨਾ ਰਣੌਤ ਨੇ ਅੱਜ ਬੰਬੇ ਹਾਈ ਕੋਰਟ 'ਚ ਸੋਧੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬੀਐਮਸੀ ਦੀ ਕਾਰਵਾਈ ਕਾਰਨ ਕੰਗਣਾ ਦੇ ਘਰ (ਦਫਤਰ) ਵਿਚ 40 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਬੀਐਮਸੀ ਤੋਂ ਦੋ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ।
9 ਸਤੰਬਰ ਨੂੰ, ਬੀਐਮਸੀ ਨੇ ਉਪਨਗਰ ਬਾਂਦਰਾ ਵਿੱਚ ਰਣੌਤ ਦੇ ਬੰਗਲੇ ਵਿੱਚ ਕਥਿਤ ਨਾਜਾਇਜ਼ ਉਸਾਰੀ ਨੂੰ ਤੋੜ ਦਿੱਤਾ ਸੀ, ਜਿਸ ਦੇ ਵਿਰੁੱਧ ਅਭਿਨੇਤਰੀ ਨੇ ਹਾਈ ਕੋਰਟ ਪਹੁੰਚ ਕੀਤੀ ਹੈ। ਜਸਟਿਸ ਐਸ ਜੇ ਕਠਵਾਲਾ ਦੀ ਅਗਵਾਈ ਵਾਲੇ ਬੈਂਚ ਨੇ ਫਿਰ BMC ਦੀ ਕਾਰਵਾਈ ‘ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਇਹ ‘ਮੰਦਭਾਗਾ’ਜਾਪਦਾ ਹੈ।
ਕੰਗਣਾ ਰਨੌਤ ਨੇ ਆਪਣੀ ਸੋਧੀ ਹੋਈ ਪਟੀਸ਼ਨ ਵਿੱਚ ਦੋਸ਼ ਲਾਇਆ ਕਿ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਕੀਤੀ ਉਸਦੀ ਟਿੱਪਣੀ ਦੇ ਨਤੀਜੇ ਵਜੋਂ, ਬੀਐਮਸੀ ਨੇ ਤੋੜ ਭੰਗ ਦੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ।ਪਟੀਸ਼ਨ ਵਿਚ ਇਹ ਵੀ ਦਲੀਲ ਦਿੱਤੀ ਗਈ ਸੀ ਕਿ ਰਣੌਤ ਨੇ ਬੰਗਲੇ ਵਿਚ ਢਚਾਗਤ ਮੁਰੰਮਤ ਲਈ ਬੀਐਮਸੀ ਤੋਂ ਆਗਿਆ ਮੰਗੀ ਸੀ ਅਤੇ ਇਹ ਆਗਿਆ ਸਾਲ 2018 ਵਿਚ ਵੀ ਮਨਜ਼ੂਰ ਕਰ ਲਈ ਗਈ ਸੀ। ਪਟੀਸ਼ਨ ਵਿੱਚ ਅਦਾਲਤ ਨੂੰ ਬੀਐਮਸੀ ਦੀ ਕਾਰਵਾਈ ਨੂੰ ਗੈਰਕਾਨੂੰਨੀ ਕਰਾਰ ਦੇਣ ਅਤੇ ‘ਸਬੰਧਤ ਅਧਿਕਾਰੀਆਂ’ ਨੂੰ ਦੋ ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਮੰਗ ਕੀਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਰੱਖੀ ਗਈ ਹੈ।