(Source: ECI/ABP News)
ਕੰਗਨਾ ਰਣੌਤ ਦਾ ਨਵਰਾਤਰੇ 'ਤੇ ਖਾਸ ਟਵੀਟ, ਦੇਵੀ ਮਾਂ ਦੀ ਤਸਵੀਰ ਦਾ ਦੱਸਿਆ ਕਿੱਸਾ
ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਰ ਟੌਪਿਕ 'ਤੇ ਕੰਗਨਾ ਆਪਣੀ ਰਾਏ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। ਇਸ ਵਾਰ ਫਿਰ ਅਦਾਕਾਰਾ ਕੰਗਨਾ ਇੱਕ ਦੇਸੀ ਅਵਤਾਰ ਵਿੱਚ ਨਜ਼ਰ ਆਈ ਹੈ। ਹਾਲ ਹੀ 'ਚ ਟਵਿੱਟਰ 'ਤੇ, ਨਵਰਾਤਰੀ ਦੇ ਸ਼ੁੱਭ ਮੌਕੇ ਕੰਗਨਾ ਨੇ ਤਸਵੀਰ ਸ਼ੇਅਰ ਕਰ ਫੈਨਜ਼ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਕੰਗਨਾ ਇੱਕ ਖੂਬਸੂਰਤ ਸਾੜੀ ਤੇ ਕੁਝ ਜਿਊਲਰੀ ਪਾਈ ਪੂਜਾ ਕਰਦੀ ਨਜ਼ਰ ਆਈ।

ਕੰਗਨਾ ਰਣੌਤ ਨੇ ਟਵੀਟ ਕਰ ਲਿਖਿਆ ''ਆਪ ਸਭ ਨੂੰ ਨਵਰਾਤਰੀ ਦੀਆਂ ਸ਼ੁਭ ਕਾਮਨਾਵਾਂ, ਇਹ ਛੋਟੀ ਜਿਹੀ ਦੇਵੀ ਮਾਂ ਦੀ ਤਸਵੀਰ ਮੈਨੂੰ ਮੇਰੀ ਮਾਂ ਨੇ ਦਿੱਤੀ ਸੀ, ਜਦ ਮੈਂ ਆਪਣੇ ਘਰ ਨੂੰ ਛੱਡਿਆ ਸੀ। ਮੈਂ ਬਹੁਤ ਕੁਝ ਖੋਇਆ ਪਰ ਇਹ ਤਸਵੀਰ ਹਮੇਸ਼ਾ ਮੇਰੇ ਨਾਲ ਰਹੀ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਹ ਹਮੇਸ਼ਾ ਮੇਰੀ ਦੇਖਭਾਲ ਕਰਦੇ ਸੀ। ਨਵਰਾਤਰਿਆਂ 'ਚ ਜੇਕਰ ਤਹਾਨੂੰ ਨਹੀਂ ਪਤਾ ਕਿ ਕਰਨਾ ਹੈ ਤਾਂ ਤੁਸੀਂ ਸਿਰਫ ਆਪਣੀ ਮਾਂ ਦੀ ਪੂਜਾ ਕਰੋ ਤੇ ਉਨ੍ਹਾਂ ਦਾ ਅਸ਼ੀਰਵਾਦ ਲਵੋ।
ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ। ਜਿਥੇ ਹਾਲ ਹੀ ਵਿੱਚ ਕੰਗਨਾ ਦੀ ਫਿਲਮ 'ਥਲਾਈਵੀ' ਰਿਲੀਜ਼ ਹੋਣ ਵਾਲੀ ਸੀ, ਕੋਰੋਨਾ ਦੇ ਕਾਰਨ ਉਹ ਵੀ ਅੱਗੇ ਲਈ ਪੋਸਟਪੋਨ ਹੋਈ ਹੈ। ਇਸ ਤੋਂ ਇਲਾਵਾ ਕੰਗਨਾ ਆਪਣੀ 'ਧਾਕੜ' ਤੇ 'ਤੇਜਸ' ਫਿਲਮ ਦੇ ਕਰਕੇ ਵੀ ਚਰਚਾ ਦੇ ਵਿਚ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)