Kangana Ranaut: ਪ੍ਰਿਯੰਕਾ ਚੋਪੜਾ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਰੀਐਕਸ਼ਨ, ਕਰਨ ਜੌਹਰ ਨੂੰ ਕਿਹਾ 'ਮਤਲਬੀ ਤੇ ਜ਼ਹਿਰੀਲਾ ਇਨਸਾਨ'
ਪ੍ਰਿਯੰਕਾ ਚੋਪੜਾ ਦੇ ਬਾਲੀਵੁੱਡ ਛੱਡਣ ਦੇ ਨਵੇਂ ਬਿਆਨ ਬਾਰੇ ਕੰਗਨਾ ਨੇ ਟਵਿੱਟਰ 'ਤੇ ਲਿਖਿਆ, ''ਬਾਲੀਵੁੱਡ ਬਾਰੇ ਪ੍ਰਿਯੰਕਾ ਚੋਪੜਾ ਦਾ ਇਹ ਕਹਿਣਾ ਹੈ, ਲੋਕਾਂ ਨੇ ਉਸ ਦੇ ਖਿਲਾਫ ਗੈਂਗ ਬਣਾਇਆ, ਧਮਕੀ ਦਿੱਤੀ ਅਤੇ ਉਸ ਨੂੰ ਬਾਹਰ ਕੱਢ ਦਿੱਤਾ।
Kangana Ranaut On Priyanka Chopra: ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਨੇ ਇੱਕ ਤਾਜ਼ਾ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਸਨੇ ਆਪਣੇ ਕਰੀਅਰ ਦੇ ਸਿਖਰ 'ਤੇ ਬਾਲੀਵੁੱਡ ਨੂੰ ਛੱਡ ਕੇ ਹਾਲੀਵੁੱਡ ਵਿੱਚ ਕੰਮ ਕਰਨਾ ਕਿਉਂ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਅਭਿਨੇਤਰੀ ਦੇ ਇਸ ਖੁਲਾਸੇ 'ਤੇ ਕੰਗਨਾ ਰਣੌਤ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਕਰਨ ਜੌਹਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪ੍ਰਿਯੰਕਾ 'ਤੇ ਪਾਬੰਦੀ ਲਗਾਈ ਸੀ। ਦੱਸ ਦੇਈਏ ਕਿ ਪ੍ਰਿਯੰਕਾ ਅਤੇ ਕੰਗਨਾ ਨੇ ਸਾਲ 2008 'ਚ ਫਿਲਮ 'ਫੈਸ਼ਨ' 'ਚ ਇਕੱਠੇ ਕੰਮ ਕੀਤਾ ਸੀ।
ਕਰਨ ਜੌਹਰ ਨੇ ਪ੍ਰਿਯੰਕਾ 'ਤੇ ਲਗਾ ਦਿੱਤੀ ਸੀ ਪਾਬੰਦੀ
ਪ੍ਰਿਯੰਕਾ ਚੋਪੜਾ ਦੇ ਬਾਲੀਵੁੱਡ ਛੱਡਣ ਦੇ ਨਵੇਂ ਬਿਆਨ ਬਾਰੇ ਕੰਗਨਾ ਨੇ ਮੰਗਲਵਾਰ ਸਵੇਰੇ ਟਵਿੱਟਰ 'ਤੇ ਲਿਖਿਆ, ''ਬਾਲੀਵੁੱਡ ਬਾਰੇ ਪ੍ਰਿਯੰਕਾ ਚੋਪੜਾ ਦਾ ਇਹ ਕਹਿਣਾ ਹੈ, ਲੋਕਾਂ ਨੇ ਉਸ ਦੇ ਖਿਲਾਫ ਗੈਂਗ ਬਣਾਇਆ, ਧਮਕੀ ਦਿੱਤੀ ਅਤੇ ਉਸ ਨੂੰ ਬਾਹਰ ਕੱਢ ਦਿੱਤਾ। ਫਿਲਮ ਇੰਡਸਟਰੀ ਦੀ ਇੱਕ ਸੈਲਫ ਮੇਡ ਔਰਤ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਹਰ ਕੋਈ ਜਾਣਦਾ ਹੈ ਕਿ ਕਰਨ ਜੌਹਰ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਸੀ।
ਪ੍ਰਿਯੰਕਾ ਚੋਪੜਾ ਨੂੰ ਬਣਾਇਆ ਗਿਆਂ ਪੰਚਿੰਗ ਬੈਗ
ਕੰਗਨਾ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, "ਮੀਡੀਆ ਨੇ ਕਰਨ ਜੌਹਰ ਨਾਲ ਉਸ ਦੇ ਪਤਨ ਬਾਰੇ ਖੂਬ ਲਿਿਖਿਆ, ਕਿਉਂਕਿ ਸ਼ਾਹਰੁਖ ਤੇ ਫਿਲਮ ਮਾਫੀਆ ਨਾਲ ਉਨ੍ਹਾਂ ਦੀ ਦੋਸਤੀ ਸੀ, ਜੋ ਹਮੇਸ਼ਾ ਕਮਜ਼ੋਰ ਬਾਹਰਲੇ ਲੋਕਾਂ ਦੀ ਤਲਾਸ਼ 'ਚ ਰਹਿੰਦੇ ਸੀ। ਉਨ੍ਹਾਂ ਨੇ ਪ੍ਰਿਯੰਕਾ ਨੂੰ ਪੰਚਿੰਗ ਬੈਗ ਵਾਂਗ ਇਸਤੇਮਾਲ ਕੀਤਾ। ਉਸ ਨੂੰ ਪਰੇਸ਼ਾਨ ਕੀਤਾ ਗਿਆ ਅਤੇ ਤੰਗ ਆ ਕੇ ਉਸ ਨੂੰ ਭਾਰਤ ਛੱਡਣਾ ਪਿਆ।"
ਕਰਨ ਜੌਹਰ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ: ਕੰਗਨਾ
ਕੰਗਨਾ ਨੇ ਅੱਗੇ ਲਿਖਿਆ, "ਇਸ ਘਿਣਾਉਣੇ, ਈਰਖਾਲੂ, ਮਤਲਬੀ ਅਤੇ ਜ਼ਹਿਰੀਲੇ ਵਿਅਕਤੀ ਨੂੰ ਫਿਲਮ ਇੰਡਸਟਰੀ ਦੇ ਸੱਭਿਆਚਾਰ ਅਤੇ ਵਾਤਾਵਰਣ ਨੂੰ ਖਰਾਬ ਕਰਨ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਜੋ ਏਬੀ ਅਤੇ ਸ਼ਾਹਰੁਖ ਦੇ ਦਿਨਾਂ ਵਿੱਚ ਕਦੇ ਵੀ ਬਾਹਰੀ ਲੋਕਾਂ ਦਾ ਦੁਸ਼ਮਣ ਨਹੀਂ ਸੀ।"
ਬਾਲੀਵੁੱਡ ਛੱਡਣ ਨੂੰ ਲੈ ਕੇ ਪ੍ਰਿਯੰਕਾ ਨੇ ਕੀਤਾ ਵੱਡਾ ਖੁਲਾਸਾ
ਤੁਹਾਨੂੰ ਦੱਸ ਦੇਈਏ ਕਿ ਡੈਕਸ ਸ਼ੈਫਰਡ ਦੇ ਪੋਡਕਾਸਟ 'ਆਰਮਚੇਅਰ ਐਕਸਪਰਟ' ਨਾਲ ਗੱਲ ਕਰਦੇ ਹੋਏ ਪ੍ਰਿਯੰਕਾ ਨੇ ਬਾਲੀਵੁੱਡ ਛੱਡਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਚੰਗੀਆਂ ਭੂਮਿਕਾਵਾਂ ਨਹੀਂ ਮਿਲ ਰਹੀਆਂ ਸੀ। ਉਹ ਇੰਡਸਟਰੀ ਦੀ ਰਾਜਨੀਤੀ ਵਿਚਾਲੇ ਸੰਘਰਸ਼ ਕਰ ਰਹੀ ਸੀ ਅਤੇ ਉਹ ਇੱਥੋਂ ਨਿਕਲਣਾ ਚਾਹੁੰਦੀ ਸੀ। ਇਸ ਦੌਰਾਨ ਉਸਦੀ ਸਹੇਲੀ ਅੰਜੁਲਾ ਆਚਾਰੀਆ ਨੇ ਉਸਨੂੰ ਪੱਛਮੀ ਦੇਸ਼ਾਂ ਵਿੱਚ ਸੰਗੀਤ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਪੇਸ਼ਕਸ਼ ਕੀਤੀ। ਉਸ ਨੇ ਕਿਹਾ, "ਮੈਨੂੰ ਇੰਡਸਟਰੀ (ਬਾਲੀਵੁੱਡ) ਵਿੱਚ ਇੱਕ ਕੋਨੇ ਵਿੱਚ ਧੱਕਿਆ ਜਾ ਰਿਹਾ ਸੀ। ਲੋਕ ਮੈਨੂੰ ਕਾਸਟ ਨਹੀਂ ਕਰ ਰਹੇ ਸਨ। ਮੈਂ ਪਰੇਸ਼ਾਨ ਸੀ। ਮੈਂ ਉਹ ਗੇਮ ਖੇਡਣ ਵਿੱਚ ਚੰਗੀ ਨਹੀਂ ਹਾਂ ਇਸ ਲਈ ਮੈਂ ਰਾਜਨੀਤੀ ਤੋਂ ਥੱਕ ਗਈ ਸੀ ਅਤੇ ਮੈਂ ਕਿਹਾ ਕਿ ਮੈਨੂੰ ਬ੍ਰੇਕ ਦੀ ਲੋੜ ਹੈ। "
ਪ੍ਰਿਯੰਕਾ ਜਲਦ ਹੀ ਇਨ੍ਹਾਂ ਪ੍ਰੋਜੈਕਟਾਂ 'ਚ ਆਵੇਗੀ ਨਜ਼ਰ
ਇਸ ਤੋਂ ਬਾਅਦ ਅਭਿਨੇਤਰੀ ਨੇ ਪਿਟਬੁੱਲ ਅਤੇ ਹੋਰ ਕਈ ਗਾਇਕਾਂ ਨਾਲ ਕੁਝ ਮਿਊਜ਼ਿਕ ਵੀਡੀਓਜ਼ ਦਿੱਤੇ, ਪਰ ਆਖਿਰਕਾਰ ਉਸ ਨੇ ਹਾਲੀਵੁੱਡ ਵਿੱਚ ਹਿੱਟ ਟੀਵੀ ਸ਼ੋਅ ਕਵਾਂਟਿਕੋ ਵਿੱਚ ਕੰਮ ਕੀਤਾ। ਉਸਨੇ ਸ਼ੋਅ ਵਿੱਚ ਆਪਣੀ ਭੂਮਿਕਾ ਲਈ ਲਗਾਤਾਰ ਦੋ ਪੀਪਲਜ਼ ਚੁਆਇਸ ਅਵਾਰਡ ਵੀ ਜਿੱਤੇ। ਅੱਜ ਪ੍ਰਿਯੰਕਾ ਨੇ ਹਾਲੀਵੁੱਡ ਵਿੱਚ ਇੱਕ ਖਾਸ ਪਹਿਚਾਣ ਬਣਾ ਲਈ ਹੈ। ਜਲਦੀ ਹੀ ਉਹ ਰੂਸੋ ਬ੍ਰਦਰਜ਼ ਦੇ ਸ਼ੋਅ 'ਸਿਟਾਡੇਲ' ਅਤੇ ਹਾਲੀਵੁੱਡ ਫਿਲਮ 'ਲਵ ਅਗੇਨ' 'ਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ ਬੇਟੇ ਗੁਰਬਾਜ਼ ਸਿੰਘ ਨਾਲ ਬੀਚ 'ਤੇ ਕੀਤੀ ਖੂਬ ਮਸਤੀ, ਦੇਖੋ ਵੀਡੀਓ