(Source: ECI/ABP News)
ਹੁਣ ਕੰਗਣਾ ਗੰਡਿਆਂ ਕਰਕੇ ਹੋ ਗਈ ਟ੍ਰੋਲ, ਅਦਾਕਾਰਾ ਨੇ ਇੰਝ ਛੁਡਾਈ ਲੋਕਾਂ ਤੋਂ ਜਾਨ
ਕੰਗਨਾ ਨੇ ਟਵੀਟ ਕੀਤਾ 'ਅਸ਼ਟਮੀ ਤੇ ਵਰਤ ਦੀ ਕਲਪਨਾ ਉਹ ਵੀ ਉਦੋਂ ਜਦੋਂ ਤੁਹਾਡੇ ਘਰ 'ਚ ਅਜਿਹਾ ਖਾਣਾ ਬਣਿਆ ਹੋਵੇ। ਪੋਸਟ ਦੇ ਨਾਲ ਕੰਗਨਾ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ।
![ਹੁਣ ਕੰਗਣਾ ਗੰਡਿਆਂ ਕਰਕੇ ਹੋ ਗਈ ਟ੍ਰੋਲ, ਅਦਾਕਾਰਾ ਨੇ ਇੰਝ ਛੁਡਾਈ ਲੋਕਾਂ ਤੋਂ ਜਾਨ Kangana Ranaut Troll after post on Twitter about Navratri fast ਹੁਣ ਕੰਗਣਾ ਗੰਡਿਆਂ ਕਰਕੇ ਹੋ ਗਈ ਟ੍ਰੋਲ, ਅਦਾਕਾਰਾ ਨੇ ਇੰਝ ਛੁਡਾਈ ਲੋਕਾਂ ਤੋਂ ਜਾਨ](https://feeds.abplive.com/onecms/images/uploaded-images/2021/03/13/215dbd6a58ed2847bc1238d14c11dcf3_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੰਗਨਾ ਰਣੌਤ ਦੀ ਗਿਣਤੀ ਬਾਲੀਵੁੱਡ ਦੀਆਂ ਦਿੱਗਜ਼ ਅਦਾਕਾਰਾਂ 'ਚ ਹੁੰਦੀ ਹੈ। ਕੰਗਨਾ ਨੂੰ ਉਨ੍ਹਾਂ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ ਜੋ ਫ਼ਿਲਮ ਇੰਡਸਟਰੀ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਕਰਦੀ ਹੈ। ਹੁਣ ਕੰਗਨਾ ਦੀ ਇੱਕ ਪੋਸਟ ਟ੍ਰੋਲ ਹੋ ਰਹੀ ਹੈ। ਦਰਅਸਲ ਕੰਗਨਾ ਨੇ ਨਵਰਾਤਰੀ ਦੇ ਵਰਤ ਨੂੰ ਲੈ ਕੇ ਇੱਕ ਪੋਸਟ ਪਾਈ ਸੀ, ਜਿਸ 'ਚ ਕੰਗਨਾ ਦੇ ਫੈਨਜ਼ ਨੇ ਉਲਟਾ ਸਵਾਲ ਪੁੱਛ ਲਿਆ।
ਕੰਗਨਾ ਨੇ ਟਵੀਟ ਕੀਤਾ 'ਅਸ਼ਟਮੀ ਤੇ ਵਰਤ ਦੀ ਕਲਪਨਾ ਉਹ ਵੀ ਉਦੋਂ ਜਦੋਂ ਤੁਹਾਡੇ ਘਰ 'ਚ ਅਜਿਹਾ ਖਾਣਾ ਬਣਿਆ ਹੋਵੇ। ਪੋਸਟ ਦੇ ਨਾਲ ਕੰਗਨਾ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਦੇ ਖਾਣੇ ਨਾਲ ਥਾਲੀ 'ਚ ਪਿਆਜ਼ ਵੀ ਰੱਖਿਆ ਨਜ਼ਰ ਆ ਰਿਹਾ ਹੈ। ਅਜਿਹੇ 'ਚ ਅਦਾਕਾਰਾ ਦੇ ਫੈਨਜ਼ ਉਨ੍ਹਾਂ ਤੋਂ ਕਾਫੀ ਨਰਾਜ਼ ਲੱਗ ਰਹੇ ਹਨ ਤੇ ਅਦਾਕਾਰਾ ਤੇ ਉਲਟਾ ਸਵਾਲਾਂ ਦੀ ਝੜੀ ਲਾ ਦਿੱਤੀ।'

Can’t believe #Onion is one of the top trends. Well this is not to hurt anyone but the beauty of Hinduism is that it’s not rigid like other religions,let’s not ruin that,I am fasting today if my family wants to eat salad with parsadam let’s not ridicule them #Onion #navratri2021 https://t.co/ghBppqdHQl
— Kangana Ranaut (@KanganaTeam) April 20, 2021

ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਪੋਸਟ 'ਤੇ ਲਿਖਿਆ, 'ਇਹ ਪ੍ਰਸਾਦ ਤਾਂ ਬਹੁਤ ਵੱਖਰਾ ਦਿਖ ਰਿਹਾ ਹੈ...ਹਿੰਦੂਆਂ ਨੇ ਨਵਰਾਤਰੀ 'ਚ ਪਿਆਜ਼ ਖਾਣਾ ਕਦੋਂ ਸ਼ੁਰੂ ਕਰ ਦਿੱਤਾ? ਇਕ ਯੂਜ਼ਰ ਨੇ ਲਿਖਿਆ, ਨਵਰਾਤਰੀ ਦਾ ਪਹਿਲਾ ਨਿਯਮ ਹੈ ਲਸਣ ਤੇ ਪਿਆਜ਼ ਛੱਡ ਦਿਉ ਤੇ ਇਹ ਵਰਤ 'ਚ ਖਾ ਰਹੀ ਹੈ।'
ਕੰਗਨਾ ਰਣੌਤ ਨੇ ਵੀ ਟ੍ਰੋਲਸ ਨੂੰ ਉਲਟਾ ਜਵਾਬ ਦਿੱਤਾ ਤੇ ਪਲੇਟ ਵਿੱਚ ਪਿਆਜ਼ ਰੱਖਣ ਦਾ ਬਚਾਅ ਕੀਤਾ ਹੈ। ਕੰਗਨਾ ਨੇ ਲਿਖਿਆ, 'ਵਿਸ਼ਵਾਸ ਨਹੀਂ ਹੁੰਦਾ ਕਿ ਪਿਆਜ਼ ਚੋਟੀ ਦੇ ਰੁਝਾਨਾਂ' 'ਚ ਹੈ। ਖੈਰ, ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਸੀ, ਪਰ ਹਿੰਦੂ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਦੂਜੇ ਧਰਮਾਂ ਵਾਂਗ ਕੱਟੜ ਨਹੀਂ। ਇਸ ਨੂੰ ਖਰਾਬ ਨਾ ਕਰੋ, ਜੇ ਮੇਰਾ ਪਰਿਵਾਰ ਪ੍ਰਸ਼ਾਦ ਦੇ ਨਾਲ ਸਲਾਦ ਖਾਣਾ ਚਾਹੁੰਦਾ ਸੀ, ਤਾਂ ਉਨ੍ਹਾਂ ਦਾ ਮਜ਼ਾਕ ਨਾ ਉਡਾਓ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)