Kapil Sharma ਨੇ ਪਤਨੀ ਗਿੰਨੀ ਕੋਲ ਜਤਾਈ ਪੈਸੇ ਦੀ ਚਿੰਤਾ, ਕਿਹਾ-ਗਿਫਟ ਲਈ ਕਮਾਈ ਕਰਨੀ ਹੋ ਗਈ ਜ਼ਰੂਰੀ
ਕਪਿਲ ਨੇ ਤਸਵੀਰ ਸ਼ੇਅਰ ਕਰਨ ਦੇ ਨਾਲ ਕੈਪਸ਼ਨ ਲਿਖਿਆ, 'ਸੌਰੀ ਬੇਬੀ ਗਿੰਨੀ, ਮੈਂ ਅੱਜ ਸਾਡੀ ਐਨੀਵਰਸਰੀ ਦੇ ਦਿਨ ਵੀ ਕੰਮ ਕਰ ਰਿਹਾ ਹਾਂ, ਗਿਫਟ ਦੇਣਾ ਹੈ ਤਾਂ ਕਮਾਉਣਾ ਵੀ ਪਵੇਗਾ।
ਟੀਵੀ ਇੰਡਸਟਰੀ ਦੇ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਨਾਲ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ। ਹਾਲ ਹੀ 'ਚ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ 'ਚ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਵੱਖਰੇ ਅੰਦਾਜ਼ 'ਚ ਮਾਫੀ ਮੰਗਦੇ ਨਜ਼ਰ ਆ ਰਹੇ ਹਨ।
ਕਪਿਲ ਨੇ ਤਸਵੀਰ ਸ਼ੇਅਰ ਕਰਨ ਦੇ ਨਾਲ ਕੈਪਸ਼ਨ ਲਿਖਿਆ, 'ਸੌਰੀ ਬੇਬੀ ਗਿੰਨੀ, ਮੈਂ ਅੱਜ ਸਾਡੀ ਐਨੀਵਰਸਰੀ ਦੇ ਦਿਨ ਵੀ ਕੰਮ ਕਰ ਰਿਹਾ ਹਾਂ, ਗਿਫਟ ਦੇਣਾ ਹੈ ਤਾਂ ਕਮਾਉਣਾ ਵੀ ਪਵੇਗਾ। ਹੈਪੀ ਐਨੀਵਰਸਰੀ ਮਾਈ ਲਵ, ਸ਼ਾਮ ਨੂੰ ਮਿਲਦੇ ਹਾਂ।'
View this post on Instagram
ਕਪਿਲ ਸ਼ਰਮਾ ਨੇ ਆਪਣੀ ਗਰਲਫਰੈਂਡ ਗਿੰਨੀ ਚਤਰਥ ਦੇ ਨਾਲ 12 ਦਸੰਬਰ ਨੂੰ ਵਿਆਹ ਕਰਵਾਇਆ ਸੀ। ਕਪਿਲ ਸ਼ਰਮਾ ਨੂੰ ਆਪਣੀ ਐਨੀਵਰਸਰੀ 'ਤੇ ਵੀ ਕੰਮ ਕਰਨਾ ਪਿਆ ਤੇ ਨਾਲ ਹੀ ਸੋਸ਼ਲ ਮੀਡੀਆ ਤੇ ਆਪਣੀ ਪਤਨੀ ਤੋਂ ਮਾਫੀ ਵੀ ਮੰਗਣੀ ਪੈ ਗਈ। ਇਸ ਤੋਂ ਪਹਿਲਾਂ ਕਪਿਲ ਆਪਣੀ ਬੇਟੀ ਆਨਾਇਰਾ ਦਾ ਪਹਿਲਾ ਜਨਮ ਦਿਨ ਮਨਾ ਕੇ ਹਟੇ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।
View this post on Instagram
ਕਪਿਲ ਸ਼ਰਮਾ ਨੇ ਇੰਸਟਾ 'ਤੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਸੀ ਸਾਡੀ ਲਾਡੋ ਦੇ ਪਹਿਲੇ ਜਨਮ ਦਿਨ 'ਤੇ ਪਿਆਰ ਤੇ ਆਸ਼ੀਰਵਾਦ ਦੇਣ ਲਈ ਤੁਹਾਡਾ ਸਭ ਦਾ ਸ਼ੁਕਰੀਆ।
ਕਿਸਾਨ ਜਥੇਬੰਦੀਆਂ ਵੱਲੋਂ ਚਿੱਲਾ ਬਾਰਡਰ 'ਤੇ ਧਰਨਾ ਖ਼ਤਮ ਕਰਨ ਦਾ ਫੈਸਲਾ
ਕੇਂਦਰੀ ਮੰਤਰੀ ਦਾ ਦਾਅਵਾ: ਮਾਓਵਾਦੀ-ਨਕਸਲ ਦੇ ਹੱਥਾਂ 'ਚ ਚਲਾ ਗਿਆ ਕਿਸਾਨ ਅੰਦੋਲਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ