Diljit Dosanjh: ਦਿਲਜੀਤ ਦੋਸਾਂਝ ਨਹੀਂ ਕਪਿਲ ਸ਼ਰਮਾ ਨੇ ਬਣਨਾ ਸੀ 'ਚਮਕੀਲਾ', ਇਸ ਗਲਤੀ ਕਰਕੇ ਕਮੇਡੀਅਨ ਨੇ ਗਵਾਇਆ ਮੌਕਾ
Kapil Sharma Chamkila: ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਇਨ੍ਹੀਂ ਦਿਨੀਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਾਮੇਡੀਅਨ ਕਪਿਲ ਸ਼ਰਮਾ ਨੇ ਇਸ ਫਿਲਮ ਨੂੰ ਲੈ ਕੇ ਇਕ ਹੈਰਾਨੀਜਨਕ ਗੱਲ ਕਹੀ ਹੈ। ਜਿਸ ਦਾ ਕਪਿਲ ਨੂੰ ਅਫਸੋਸ ਹੈ।
Kapil Sharma Was Supposed To Become Chamkila: ਇਨ੍ਹੀਂ ਦਿਨੀਂ ਅਸੀਂ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਕਾਫੀ ਚਰਚਾ ਸੁਣ ਰਹੇ ਹਾਂ। ਦੋਵਾਂ ਨੇ ਇਸ ਫਿਲਮ 'ਚ ਸ਼ਾਨਦਾਰ ਐਕਟਿੰਗ ਕੀਤੀ ਹੈ ਅਤੇ ਇਮਤਿਆਜ਼ ਅਲੀ ਦੇ ਨਿਰਦੇਸ਼ਨ ਨੇ ਫਿਲਮ 'ਚ ਜਾਨ ਪਾ ਦਿੱਤੀ ਹੈ। ਹਾਲਾਂਕਿ ਇਹ ਫਿਲਮ ਕਾਲਪਨਿਕ ਨਹੀਂ ਹੈ, ਸਗੋਂ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਅਤੇ ਅਮਰਜੋਤ ਕੌਰ ਦੀ ਬਾਇਓਪਿਕ ਹੈ।
ਕਾਮੇਡੀਅਨ ਕਪਿਲ ਸ਼ਰਮਾ ਨੂੰ 'ਅਮਰ ਸਿੰਘ ਚਮਕੀਲਾ' 'ਚ ਕੰਮ ਨਾ ਕਰਨ ਦਾ ਅਫਸੋਸ ਹੈ। ਕਪਿਲ ਨੇ ਇਹ ਖੁਲਾਸਾ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਉਸ ਸਮੇਂ ਕੀਤਾ, ਜਦੋਂ ਫਿਲਮ ਦੀ ਟੀਮ ਫਿਲਮ ਦੀ ਪ੍ਰਮੋਸ਼ਨ ਲਈ ਆਈ ਸੀ।
'ਅਮਰ ਸਿੰਘ ਚਮਕੀਲਾ' 'ਚ ਕੰਮ ਨਾ ਕਰ ਸਕਣ ਦਾ ਪਛਤਾਵਾ
ਕੁਝ ਸਮਾਂ ਪਹਿਲਾਂ 'ਅਮਰ ਸਿੰਘ ਚਮਕੀਲਾ' ਦੇ ਲੀਡ ਐਕਟਰ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਸਨ। ਉਨ੍ਹਾਂ ਨਾਲ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਵੀ ਨਜ਼ਰ ਆਏ। ਸ਼ੋਅ ਦੌਰਾਨ ਕਪਿਲ ਨੇ ਦੱਸਿਆ ਕਿ ਏ.ਆਰ ਰਹਿਮਾਨ ਨੇ ਉਨ੍ਹਾਂ ਨੂੰ ਫਿਲਮ ਅਮਰ ਸਿੰਘ ਚਮਕੀਲਾ ਦੇ ਸਬੰਧ ਵਿੱਚ ਫੋਨ ਕੀਤਾ ਸੀ, ਉਹ ਉਸ ਸਮੇਂ ਵਿਦੇਸ਼ 'ਚ ਸੀ, ਇਸ ਕਰਕੇ ਕਮੇਡੀਅਨ ਨੇ ਇਹ ਆਫਰ ਠੁਕਰਾ ਦਿੱਤਾ ਸੀ। ਜਦੋਂ ਕਪਿਲ ਨੂੰ ਉਸ ਕਾਲ ਦਾ ਕਾਰਨ ਪਤਾ ਲੱਗਾ ਤਾਂ ਉਹ ਪੂਰੀ ਰਾਤ ਰੋਂਦੇ ਰਹੇ।
View this post on Instagram
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਨੇ ਕਿਹਾ, 'ਇਕ ਦਿਨ ਮੈਂ ਰਹਿਮਾਨ ਸਰ ਨੂੰ ਮਿਲਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਚਮਕੀਲਾ ਲਈ ਬੁਲਾਇਆ ਸੀ ਅਤੇ ਉਹ ਮੈਨੂੰ ਉਸ ਫਿਲਮ 'ਚ ਕਾਸਟ ਕਰਨਾ ਚਾਹੁੰਦੇ ਸਨ। ਮੈਂ ਸੋਚਿਆ ਕਿ ਉਹ ਚਾਹੁੰਦਾ ਹੈ ਕਿ ਮੈਂ ਗਾਵਾਂ। ਮੈਂ ਉਸ ਸਮੇਂ ਵਿਦੇਸ਼ ਵਿੱਚ ਸੀ ਅਤੇ ਜਦੋਂ ਰਹਿਮਾਨ ਸਰ ਦਾ ਫੋਨ ਆਇਆ ਤਾਂ ਮੈਂ ਮਿਸ ਕਰ ਦਿੱਤਾ। ਬਾਅਦ ਵਿਚ ਜਦੋਂ ਮੈਨੂੰ ਕਾਰਨ ਪਤਾ ਲੱਗਾ ਤਾਂ ਮੈਂ ਉਸ ਰਾਤ ਰੋਂਦਾ ਰਿਹਾ।
'ਅਮਰ ਸਿੰਘ ਚਮਕੀਲਾ' ਕਦੋਂ ਰਿਲੀਜ਼ ਹੋਈ?
'ਅਮਰ ਸਿੰਘ ਚਮਕੀਲਾ' 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ IMDb ਵਿੱਚ 10 ਵਿੱਚੋਂ 8.2 ਰੇਟਿੰਗ ਮਿਲੀ ਹੈ। ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਅਤੇ ਅਮਰਜੋਤ ਕੌਰ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਹ ਮਾਮਲਾ ਅਜੇ ਤੱਕ ਅਣਸੁਲਝਿਆ ਹੈ। ਫਿਲਮ 'ਚ ਅਮਰ ਸਿੰਘ ਦੀ ਭੂਮਿਕਾ ਦਿਲਜੀਤ ਸਿੰਘ ਦੁਸਾਂਝ ਨੇ ਨਿਭਾਈ ਹੈ, ਜਦਕਿ ਅਮਰਜੋਤ ਕੌਰ ਦੀ ਭੂਮਿਕਾ ਪਰਿਣੀਤੀ ਚੋਪੜਾ ਨੇ ਨਿਭਾਈ ਹੈ। ਉਸ ਦੇ ਕੰਮ ਦੀ ਕਾਫੀ ਤਾਰੀਫ ਹੋ ਰਹੀ ਹੈ।