Zwigato: ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਨੇ ਮੰਗਲਵਾਰ ਨੂੰ ਕਮਾਏ ਸਿਰਫ 7500 ਰੁਪਏ? ਜਾਣੋ ਕੀ ਹੈ ਸੱਚਾਈ
ਕਪਿਲ ਸ਼ਰਮਾ ਦੀ 'ਜ਼ਵਿਗਾਟੋ' ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 0.43 ਕਰੋੜ ਦੀ ਕਮਾਈ ਕੀਤੀ। ਜਦਕਿ ਸ਼ਨੀਵਾਰ ਤੇ ਐਤਵਾਰ ਨੂੰ ਕਲੈਕਸ਼ਨ ਦੇ ਅੰਕੜਿਆਂ 'ਚ ਵਾਧਾ ਹੋਇਆ, ਜਿਸ ਕਾਰਨ ਫਿਲਮ ਨੇ ਵੀਕੈਂਡ 'ਤੇ 1.84 ਕਰੋੜ ਦੀ ਕਮਾਈ ਕੀਤੀ
Zwigato Box Office Collection Day 5: ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਰਿਲੀਜ਼ ਹੋ ਗਈ ਹੈ, ਜੋ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਰਹੀ ਹੈ। ਇਸ ਦੇ ਨਾਲ ਹੀ ਬਾਕਸ ਆਫਿਸ 'ਤੇ ਫਿਲਮ ਦੀ ਕਮਾਈ ਵੀ ਘੱਟ ਹੈ। ਇਸ ਦੌਰਾਨ ਬਾਲੀਵੁੱਡ ਅਭਿਨੇਤਾ ਅਤੇ ਸਵੈ-ਘੋਸ਼ਿਤ ਫਿਲਮ ਆਲੋਚਕ ਕੇਆਰਕੇ ਯਾਨੀ ਕਿ ਕਮਾਲ ਆਰ ਖਾਨ ਨੇ ਦਾਅਵਾ ਕੀਤਾ ਹੈ ਕਿ ਕਪਿਲ ਸ਼ਰਮਾ ਦੀ 'ਜ਼ਵਿਗਾਟੋ' ਨੇ ਮੰਗਲਵਾਰ ਨੂੰ ਸਿਰਫ 7500 ਰੁਪਏ ਦੀ ਕਮਾਈ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੇ ਫਿਲਮ ਦੀ ਟੀਮ ਨੂੰ ਵਧਾਈ ਦਿੱਤੀ ਹੈ। ਹੁਣ ਕੇਆਰਕੇ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: 'ਅਨੁਪਮਾ' 'ਚ ਆਇਆ ਵੱਡਾ ਟਵਿਸਟ, ਅਨੁਜ ਨੇ ਅਨੁਪਮਾ ਨਾਲ ਤੋੜਿਆ ਵਿਆਹ, ਵਨਰਾਜ ਦਾ ਰਸਤਾ ਹੋਇਆ ਸਾਫ
ਕੇਆਰਕੇ ਅਕਸਰ ਬਾਲੀਵੁੱਡ ਫਿਲਮਾਂ ਅਤੇ ਅਦਾਕਾਰਾਂ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹਨ। ਇਸ ਦੇ ਨਾਲ ਹੀ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਫਿਲਮ 'ਜ਼ਵਿਗਾਟੋ' ਬਾਰੇ ਲਿਖਿਆ ਸੀ, ਕਪਿਲ ਸ਼ਰਮਾ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੀ ਫਿਲਮ #Zwigato ਨੇ ਮੰਗਲਵਾਰ ਨੂੰ 7500 ਰੁਪਏ ਕਮਾਏ ਹਨ! ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਦੇ ਨਾਲ ਉਨ੍ਹਾਂ ਨੇ ਮਜ਼ਾਕੀਆ ਇਮੋਜੀ ਸ਼ੇਅਰ ਕੀਤੇ ਹਨ। ਅਭਿਨੇਤਾ ਦੇ ਇਸ ਟਵੀਟ 'ਤੇ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।
Kapil Sharma has created the history. His film #Zwigato collected Rs.7500 on Tuesday (Today)! Huge congratulations to entire team.🤪😁😁
— KRK (@kamaalrkhan) March 21, 2023
ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 0.43 ਕਰੋੜ ਦੀ ਕਮਾਈ ਕੀਤੀ ਹੈ। ਜਦਕਿ ਸ਼ਨੀਵਾਰ ਅਤੇ ਐਤਵਾਰ ਨੂੰ ਕਲੈਕਸ਼ਨ ਦੇ ਅੰਕੜਿਆਂ 'ਚ ਵਾਧਾ ਹੋਇਆ, ਜਿਸ ਕਾਰਨ ਫਿਲਮ ਨੇ ਵੀਕੈਂਡ 'ਤੇ 1.84 ਕਰੋੜ ਦੀ ਕਮਾਈ ਕੀਤੀ। ਦੂਜੇ ਪਾਸੇ ਚੌਥੇ ਦਿਨ ਫਿਲਮ ਨੇ ਸਿਰਫ 0.25 ਕਰੋੜ ਦੀ ਕਮਾਈ ਕੀਤੀ ਸੀ, ਜਿਸ ਤੋਂ ਬਾਅਦ ਫਿਲਮ ਦਾ ਕੁੱਲ ਕਲੈਕਸ਼ਨ 2.09 ਕਰੋੜ ਹੋ ਗਿਆ ਹੈ। ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ਤੀਜੀ ਫਿਲਮ ਹੈ। ਬਾਕੀ ਦੋ ਫਿਲਮਾਂ ਵੀ 'ਜ਼ਵਿਗਾਟੋ' ਵਾਂਗ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ ਸੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਬੁੱਤ ਨਾਲ ਗੱਲਾਂ ਕਰਦੀ ਨਜ਼ਰ ਆਈ ਰਾਖੀ ਸਾਵੰਤ, ਬੋਲੀ- 'ਪਾਜੀ ਤੁਸੀਂ ਲੈਜੇਂਡ ਹੋ'