ਪੜਚੋਲ ਕਰੋ
ਅਕਾਲੀ ਲੀਡਰ ਦੇ ਬਾਲੀਵੁੱਡ ਸਿਤਾਰਿਆਂ 'ਤੇ ਨਸ਼ਿਆਂ ਦੇ ਇਲਜ਼ਾਮ ਬਾਰੇ ਕਰਨ ਦਾ ਵੱਡਾ ਖੁਲਾਸਾ
ਬੀਤੇ ਦਿਨੀਂ ਕਰਨ ਜੌਹਰ ਘਰ ਹੋਈ ਪਾਰਟੀ ਕਾਫੀ ਸੁਰਖੀਆਂ ‘ਚ ਰਹੀ ਸੀ। ਇਸ ‘ਚ ਬਾਲੀਵੁੱਡ ਸਟਾਰਸ ‘ਤੇ ਡਰੱਗਸ ਲੈਣ ਦਾ ਇਲਜ਼ਾਮ ਲੱਗਿਆ ਸੀ। ਇਹ ਇਲਜ਼ਾਮ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਸੀ। ਹੁਣ ਇੰਨੇ ਸਮੇਂ ਬਾਅਦ ਕਰਨ ਜੌਹਰ ਨੇ ਇਸ ਬਾਰੇ ਆਪਣੀ ਚੁੱਪੀ ਤੋੜੀ ਹੈ।

ਮੁੰਬਈ: ਬੀਤੇ ਦਿਨੀਂ ਕਰਨ ਜੌਹਰ ਘਰ ਹੋਈ ਪਾਰਟੀ ਕਾਫੀ ਸੁਰਖੀਆਂ ‘ਚ ਰਹੀ ਸੀ। ਇਸ ‘ਚ ਬਾਲੀਵੁੱਡ ਸਟਾਰਸ ‘ਤੇ ਡਰੱਗਸ ਲੈਣ ਦਾ ਇਲਜ਼ਾਮ ਲੱਗਿਆ ਸੀ। ਇਹ ਇਲਜ਼ਾਮ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਸੀ। ਹੁਣ ਇੰਨੇ ਸਮੇਂ ਬਾਅਦ ਕਰਨ ਜੌਹਰ ਨੇ ਇਸ ਬਾਰੇ ਆਪਣੀ ਚੁੱਪੀ ਤੋੜੀ ਹੈ। ਕਰਨ ਜੌਹਰ ਨੇ ਦੱਸਿਆ ਕਿ ਉਸ ਰਾਤ ਪਾਰਟੀ ‘ਚ ਕਿਸੇ ਨੇ ਡਰੱਗਸ ਨਹੀਂ ਲਏ ਸੀ।
ਕਰਨ ਨੇ ਦੱਸਿਆ ਕਿ ਪਾਰਟੀ ‘ਚ ਸਿਤਾਰਿਆਂ ਦੇ ਨਾਲ-ਨਾਲ ਉਸ ਦੀ ਮਾਂ ਵੀ ਮੌਜੂਦ ਸੀ। ਇਸ ਪਾਰਟੀ ਵਿੱਚ ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਕਿ ਵਿੱਕੀ ਕੌਸ਼ਲ ਉੱਥੇ ਡਰੱਗਸ ਲੈ ਰਹੇ ਹਨ। ਪਾਰਟੀ ‘ਚ ਮੌਜੂਦ ਕਈ ਸਟਾਰਸ ਇਸ ਦੇ ਪ੍ਰਭਾਵ ‘ਚ ਸੀ। ਇਸ ਬਾਰੇ ਸ਼ੁਰੂ ਹੋਏ ਵਿਵਾਦ ‘ਤੇ ਸਾਰੇ ਸਿਤਾਰਿਆਂ ਨੇ ਹੁਣ ਤਕ ਚੁੱਪੀ ਸਾਧ ਰੱਖੀ ਸੀ।
ਹੁਣ ਕਰਨ ਨੇ ਇਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਪਾਰਟੀ ‘ਚ ਵਿੱਕੀ ਡਰੱਗਸ ਨਹੀਂ ਗਰਮ ਪਾਣੀ ਨਾਲ ਨਿੰਬੂ ਪੀ ਰਹੇ ਸੀ ਕਿਉਂਕਿ ਉਹ ਡੇਂਗੂ ਤੋਂ ਰਿਕਵਰ ਹੋ ਰਹੇ ਸੀ। ਇੰਨਾ ਹੀ ਨਹੀਂ ਇਸ ਸਾਰੇ ਵਿਵਾਦ ਨੂੰ ਲੈ ਕੇ ਕਰਨ ਨੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਵਾਰ ਤਾਂ ਉਨ੍ਹਾਂ ਨੇ ਇਸ ਵਿਵਾਦ ‘ਤੇ ਕੁਝ ਨਹੀਂ ਕਿਹਾ ਪਰ ਅਗਲੀ ਵਾਰ ਉਹ ਇਸ ਤਰ੍ਹਾਂ ਦੇ ਬੇਬੁਨਿਆਦ ਇਲਜ਼ਾਮਾਂ ‘ਤੇ ਕਾਨੂੰਨੀ ਐਕਸ਼ਨ ਲੈਣਗੇ।
ਪਾਰਟੀ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦੀਪਿਕਾ ਤੇ ਸ਼ਾਹਿਦ ਕਪੂਰ ਸਣੇ ਕਈਆਂ ‘ਤੇ ਡਰੱਗਸ ਲੈਣ ਦਾ ਇਲਜ਼ਾਮ ਲਾਇਆ ਸੀ।#UDTABollywood - Fiction Vs Reality Watch how the high and mighty of Bollywood proudly flaunt their drugged state!! I raise my voice against #DrugAbuse by these stars. RT if you too feel disgusted @shahidkapoor @deepikapadukone @arjunk26 @Varun_dvn @karanjohar @vickykaushal09 pic.twitter.com/aBiRxwgQx9
— Manjinder S Sirsa (@mssirsa) 30 July 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਧਰਮ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
