(Source: Poll of Polls)
`ਕੁਛ-ਕੁਛ ਹੋਤਾ ਹੈ` ਦੇ ਰੀਮੇਕ ਨੂੰ ਲੈਕੇ ਕਰਨ ਜੌਹਰ ਨੇ ਤੋੜੀ ਚੁੱਪੀ, ਦੱਸਿਆ ਕਿਹੜੇ ਸਟਾਰ ਬਣਨਗੇ ਰਾਹੁਲ, ਅੰਜਲੀ ਤੇ ਟੀਨਾ
ਕਰਨ ਜੌਹਰ ਤੋਂ ਇੰਟਰਵਿਊ ਦੌਰਾਨ ਫਿਲਮ ਕੁਛ ਕੁਛ ਹੋਤਾ ਹੈ ਦੇ ਰੀਮੇਕ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਜਿਸ 'ਤੇ ਕਰਨ ਜੌਹਰ ਨੇ ਖੁੱਲ੍ਹ ਕੇ ਜਵਾਬ ਦਿੱਤਾ। ਕਰਨ ਨੇ ਦੱਸਿਆ ਕਿ ਜੇਕਰ ਉਹ ਭਵਿੱਖ 'ਚ ਕੁਛ ਕੁਛ ਹੋਤਾ ਹੈ ਦਾ ਰੀਮੇਕ ਬਣਾਉਂਦੇ ਹਨ ਤਾਂ..
ਕੁਛ ਕੁਛ ਹੋਤਾ ਹੈ ਆਪਣੇ ਟਾਈਮ ਦੀ ਸੁਪਰਹਿੱਟ ਫ਼ਿਲਮ ਹੈ। ਇਹੀ ਉਨ੍ਹਾਂ ਫ਼ਿਲਮਾਂ ਚੋਂ ਇੱਕ ਹੈ, ਜਿਨ੍ਹਾਂ ਨੇ ਕਿੰਗ ਖ਼ਾਨ ਸ਼ਾਹਰੁਖ ਨੂੰ ਬਾਲੀਵੁੱਡ `ਚ ਰੋਮਾਂਸ ਦਾ ਬਾਦਸ਼ਾਹ ਬਣਾਇਆ। ਇਹ ਫ਼ਿਲਮ ਸਦਾਬਹਾਰ ਤੇ ਬਾਲੀਵੁੱਡ ਦੀਆਂ ਯਾਦਗਾਰੀ ਫ਼ਿਲਮਾਂ ਵਿਚੋਂ ਇੱਕ ਹੈ। ਜਿਸ `ਚ ਸ਼ਾਹਰੁਖ ਖਾਨ, ਕਾਜੋਲ ਤੇ ਰਾਣੀ ਮੁਖਰਜੀ ਯਾਦਗਾਰੀ ਕਿਰਦਾਰਾਂ `ਚ ਨਜ਼ਰ ਆਏ ਸੀ। ਹੁਣ ਖਬਰਾਂ ਆ ਰਹੀਆਂ ਹਨ ਕਿ ਇਸ ਫ਼ਿਲਮ ਦਾ ਰੀਮੇਕ ਜਲਦ ਬਣਨ ਜਾ ਰਿਹਾ ਹੈ।
ਇਸ ਬਾਰੇ ਕਰਨ ਜੌਹਰ ਨੇ ਦਸਿਆ ਕਿ ਫ਼ਿਲਮ `ਚ ਉਹ ਕਿਹੜੇ ਸਟਾਰਜ਼ ਨੂੰ ਰਾਹੁਲ, ਅੰਜਲੀ ਤੇ ਟੀਨਾ ਦੇ ਕਿਰਦਾਰਾਂ `ਚ ਦੇਖਣਾ ਪਸੰਦ ਕਰਨਗੇ। ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਨੂੰ ਕਿਸੇ ਵੀ ਪਛਾਣ ਦਾ ਕੋਈ ਸ਼ੌਕ ਨਹੀਂ ਹੈ। ਅਕਸਰ ਕਰਨ ਜੌਹਰ ਦਾ ਨਾਂ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਰਨ ਜੌਹਰ ਨੇ ਆਪਣੀ ਆਈਕੋਨਿਕ ਸੁਪਰਹਿੱਟ ਫਿਲਮ ਕੁਛ ਕੁਛ ਹੋਤਾ ਹੈ ਦੇ ਰੀਮੇਕ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਜਿਸ ਦੇ ਆਧਾਰ 'ਤੇ ਕਰਨ ਨੇ ਦੱਸਿਆ ਹੈ ਕਿ ਉਹ ਇਸ ਫਿਲਮ ਦੇ ਰੀਮੇਕ 'ਚ ਕਿਹੜੇ-ਕਿਹੜੇ ਸਿਤਾਰਿਆਂ ਨੂੰ ਕਾਸਟ ਕਰ ਸਕਦੇ ਹਨ।
ਕੁਛ ਕੁਛ ਹੋਤਾ ਹੈ ਦੇ ਰੀਮੇਕ 'ਤੇ ਬੋਲੇ ਕਰਨ ਜੌਹਰ
ਦੱਸਣਯੋਗ ਹੈ ਕਿ ਕਰਨ ਜੌਹਰ ਦੀ ਬਲਾਕਬਸਟਰ ਫਿਲਮ ਕੁਛ ਕੁਛ ਹੋਤਾ ਹੈ ਬਾਲੀਵੁੱਡ ਇੰਡਸਟਰੀ ਦੀਆਂ ਬਿਹਤਰੀਨ ਫਿਲਮਾਂ 'ਚੋਂ ਇਕ ਹੈ। ਅਜਿਹੇ 'ਚ ਜਦੋਂ ਇਸ ਫਿਲਮ ਦੇ ਰੀਮੇਕ ਦੀ ਚਰਚਾ ਹੁੰਦੀ ਹੈ ਤਾਂ ਉਤਸ਼ਾਹ ਆਪਣੇ-ਆਪ ਵਧ ਜਾਂਦਾ ਹੈ। ਦਰਅਸਲ, ਹਾਲ ਹੀ ਵਿੱਚ ਧਰਮਾ ਪ੍ਰੋਡਕਸ਼ਨ ਦੇ ਨਿਰਦੇਸ਼ਕ ਕਰਨ ਜੌਹਰ ਤੋਂ ਇੱਕ ਮੀਡੀਆ ਇੰਟਰਵਿਊ ਦੌਰਾਨ ਫਿਲਮ ਕੁਛ ਕੁਛ ਹੋਤਾ ਹੈ ਦੇ ਰੀਮੇਕ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ। ਜਿਸ 'ਤੇ ਕਰਨ ਜੌਹਰ ਨੇ ਖੁੱਲ੍ਹ ਕੇ ਜਵਾਬ ਦਿੱਤਾ ਹੈ। ਕਰਨ ਜੌਹਰ ਨੇ ਦੱਸਿਆ ਕਿ ਜੇਕਰ ਉਹ ਭਵਿੱਖ 'ਚ ਕੁਛ ਕੁਛ ਹੋਤਾ ਹੈ ਦਾ ਰੀਮੇਕ ਬਣਾਉਂਦੇ ਹਨ ਤਾਂ ਮੈਂ ਅੰਜਲੀ, ਰਾਹੁਲ ਅਤੇ ਟੀਨਾ ਦੇ ਕਿਰਦਾਰ 'ਚ ਆਲੀਆ ਭੱਟ, ਰਣਵੀਰ ਸਿੰਘ ਅਤੇ ਜਾਨ੍ਹਵੀ ਕਪੂਰ ਨੂੰ ਕਾਸਟ ਕਰਾਂਗਾ।
ਸੁਪਰਹਿੱਟ ਫਿਲਮ ਹੈ ਕੁਛ ਕੁਛ ਹੋਤਾ ਹੈ
ਸਾਲ 1998 ਵਿੱਚ ਕਰਨ ਜੌਹਰ ਦੇ ਨਿਰਦੇਸ਼ਨ ਵਿੱਚ ਬਣੀ ਕੁਛ ਕੁਛ ਹੋਤਾ ਹੈ ਬਾਕਸ ਆਫਿਸ ਉੱਤੇ ਧਮਾਕੇਦਾਰ ਸਾਬਤ ਹੋਈ ਸੀ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ, ਅਭਿਨੇਤਰੀ ਕਾਜੋਲ ਅਤੇ ਰਾਣੀ ਮੁਖਰਜੀ ਅਹਿਮ ਭੂਮਿਕਾਵਾਂ 'ਚ ਸਨ। ਇੰਨਾ ਹੀ ਨਹੀਂ 'ਕੁਛ ਕੁਛ ਹੋਤਾ ਹੈ' 'ਚ ਸੁਪਰਸਟਾਰ ਸਲਮਾਨ ਖਾਨ ਨੇ ਵੀ ਸਾਈਡ ਰੋਲ ਨਿਭਾਇਆ ਸੀ। ਕੁਛ ਕੁਛ ਹੋਤਾ ਹੈ ਦੇ ਗੀਤ ਅਤੇ ਕਹਾਣੀ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।