(Source: ECI/ABP News)
ਰਾਹੁਲ ਗਾਂਧੀ ਨੂੰ ਪਿਆਰ ਕਰਦੀ ਸੀ ਕਰੀਨਾ ਕਪੂਰ, ਡੇਟ ਤੇ ਵੀ ਜਾਣਾ ਚਾਹੁੰਦੀ ਸੀ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ
ਸਿਮੀ ਗਰੇਵਾਲ (Simi Grewal) ਦਾ ਰਾਂਡੇਵੂ (Rendezvous) ਸ਼ੋਅ ਤੁਹਾਨੂੰ ਯਾਦ ਹੋਵੇਗਾ। ਇਸ ਸ਼ੋਅ (SImi Grewal Rendezvous) ਵਿੱਚ ਕਈ ਬਾਲੀਵੁੱਡ ਸੈਲੇਬ੍ਰਿਟੀ ਇੰਟਰਵਿਊ ਦਿੰਦੇ ਸੀ। ਇਹ ਇੱਕ ਚਰਚਿਤ ਇੰਟਰਨੈਸ਼ਨਲ ਟਾਕ ਸ਼ੋਅ ਸੀ
![ਰਾਹੁਲ ਗਾਂਧੀ ਨੂੰ ਪਿਆਰ ਕਰਦੀ ਸੀ ਕਰੀਨਾ ਕਪੂਰ, ਡੇਟ ਤੇ ਵੀ ਜਾਣਾ ਚਾਹੁੰਦੀ ਸੀ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ kareena kapoor khan wanted to go out on a date with rahul gandhi read full story inside ਰਾਹੁਲ ਗਾਂਧੀ ਨੂੰ ਪਿਆਰ ਕਰਦੀ ਸੀ ਕਰੀਨਾ ਕਪੂਰ, ਡੇਟ ਤੇ ਵੀ ਜਾਣਾ ਚਾਹੁੰਦੀ ਸੀ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ](https://feeds.abplive.com/onecms/images/uploaded-images/2022/06/24/2f47aefb767f57e4e25e04be3e2b375f_original.jpg?impolicy=abp_cdn&imwidth=1200&height=675)
ਬਾਲੀਵੁੱਡ ਅਦਾਕਾਰਾ ਤੇ ਟੀਵੀ ਹੋਸਟ ਸਿਮੀ ਗਰੇਵਾਲ (Simi Grewal) ਦਾ ਰਾਂਡੇਵੂ (Rendezvous) ਸ਼ੋਅ ਤੁਹਾਨੂੰ ਯਾਦ ਹੋਵੇਗਾ। ਇਸ ਸ਼ੋਅ (SImi Grewal Rendezvous) ਵਿੱਚ ਕਈ ਬਾਲੀਵੁੱਡ ਸੈਲੇਬ੍ਰਿਟੀ ਇੰਟਰਵਿਊ ਦਿੰਦੇ ਸੀ। ਇਹ ਇੱਕ ਚਰਚਿਤ ਇੰਟਰਨੈਸ਼ਨਲ ਟਾਕ ਸ਼ੋਅ ਸੀ, ਜਿਸ ਨੇ ਸਿੰਮੀ ਗਰੇਵਾਲ ਨੂੰ ਇੱਕ ਅਲੱਗ ਮੁਕਾਮ ਤੇ ਪਹੁੰਚਾਇਆ ਸੀ।
ਇਹ ਸ਼ੋਅ ਮੁੜ ਤੋਂ ਚਰਚਾ ਵਿੱਚ ਆ ਗਿਆ ਹੈ। ਜੀ ਹਾਂ, ਹਾਲ ਹੀ `ਚ ਸਿੰਮੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਆਪਣੇ ਟਾਕ ਸ਼ੋਅ ਦੀ ਇੱਕ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੈਲੇਬ੍ਰਿਟੀਜ਼ ਨੂੰ ਪੁੱਛ ਰਹੀ ਹੈ ਕਿ ਜੇ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਕਿਸ ਚਰਚਿਤ ਸ਼ਖ਼ਸੀਅਤ ਨਾਲ ਡੇਟ `ਤੇ ਜਾਣਾ ਪਸੰਦ ਕਰਨਗੇ। ਤਾਂ ਵੱਖੋ ਵੱਖ ਸੈਲੇਬਜ਼ ਨੇ ਕਾਫ਼ੀ ਦਿਲਚਸਪ ਜਵਾਬ ਦਿਤੇ ਸੀ, ਪਰ ਇਨ੍ਹਾਂ ਚੋਂ ਸਭ ਤੋਂ ਦਿਲਚਸਪ ਤੇ ਅਲੱਗ ਜਵਾਬ ਕਰੀਨਾ ਕਪੂਰ ਦਾ ਸੀ।
ਰਾਹੁਲ ਗਾਂਧੀ ਨੂੰ ਡੇਟ ਕਰਨਾ ਪਸੰਦ ਕਰਾਂਗੀ: ਕਰੀਨਾ ਕਪੂਰ
ਕਰੀਨਾ ਕਪੂਰ ਨੂੰ ਸਿੰਮੀ ਗਰੇਵਾਲ ਦੇ ਟਾਕ ਸ਼ੋਅ ਰੈਂਡੇਵੂ `ਚ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਇਹ ਐਪੀਸੋਡ 2002 `ਚ ਆਨ ਏਅਰ ਹੋਇਆ ਸੀ। ਜਦੋਂ ਕਰੀਨਾ ਨੂੰ ਪੁੱਛਿਆ ਗਿਆ ਕਿ ਉਹ ਕਿਸ ਸ਼ਖ਼ਸੀਅਤ ਨੂੰ ਡੇਟ ਕਰਨਾ ਪਸੰਦ ਕਰੇਗੀ ਤਾਂ ਉਸ ਨੇ ਰਾਹੁਲ ਗਾਂਧੀ ਦਾ ਨਾਂ ਲਿਆ ਸੀ। ਕਰੀਨਾ ਨੇ ਕਿਹਾ, "ਕੀ ਮੈਨੂੰ ਇਹ ਕਹਿਣਾ ਚਾਹੀਦਾ ਹੈ? ਕਿਉਂਕਿ ਮੈਂ ਉਸ ਨੂੰ ਜਾਨਣਾ ਚਾਹੁੰਦੀ ਹਾਂ। ਮੈਨੂੰ ਪਤਾ ਹੈ ਇਹ ਜਵਾਬ ਵਿਵਾਦ ਖੜਾ ਕਰਨ ਵਾਲਾ ਹੈ, ਪਰ ਹਾਂ, ਰਾਹੁਲ ਗਾਂਧੀ।" ਇਹ ਜਵਾਬ ਦੇ ਕੇ ਕਰੀਨਾ ਮੁਸਕੁਰਾਈ।
View this post on Instagram
ਇਸ ਦੇ ਨਾਲ ਹੀ ਕਰੀਨਾ ਨੇ ਕਿਹਾ ਕਿ "ਮੈਂ ਅਕਸਰ ਮੈਗਜ਼ੀਨਾਂ `ਚ ਰਾਹੁਲ ਦੀਆਂ ਤਸਵੀਰਾਂ ਦੇਖਦੀ ਰਹਿੰਦੀ ਹਾਂ, ਜਿਵੇਂ ਹੀ ਮੈਂ ਪੇਜ ਪਲਟਿਆ, ਮੈਂ ਤਸਵੀਰ ਦੇਖ ਕਿਹਾ ਕਿ ਇਸ ਦੇ ਨਾਲ ਗੱਲਬਾਤ ਕਰਨਾ ਕਿਵੇਂ ਰਹੇਗਾ।"
ਅੱਗੇ ਕਰੀਨਾ ਨੇ ਕਿਹਾ ਕਿ ਮੈਂ ਫ਼ਿਲਮੀ ਵੰਸ਼ ਤੋਂ ਹਾਂ ਤੇ ਉਹ ਸਿਆਸਤਦਾਨਾਂ ਦੇ ਵੰਸ਼ ਤੋਂ, ਇਸ ਕਰਕੇ ਮੈਨੂੰ ਲਗਦਾ ਹੈ ਕਿ ਇਹ ਇੱਕ ਦਿਲਚਸਪ ਗੱਲਬਾਤ ਹੋਵੇਗੀ। ਹਾਲਾਂਕਿ ਬਾਅਦ ਵਿੱਚ ਕਰੀਨਾ ਨੇ ਇਸ ਬਿਆਨ ਨੂੰ ਰੱਦ ਕਰ ਦਿਤਾ ਸੀ।
2009 `ਚ ਦਿਤੇ ਗਏ ਇੰਟਰਵਿਊ ;ਚ ਕਰੀਨਾ ਨੇ ਕਿਹਾ ਸੀ, "ਇਹ ਬਹੁਤ ਪੁਰਾਣਾ ਬਿਆਨ ਹੈ, ਮੈਂ ਇਹ ਜਵਾਬ ਇਸ ਕਰਕੇ ਦਿਤਾ ਸੀ, ਕਿਉਂਕਿ ਸਾਡੇ ਉਪਨਾਮ ਕਪੂਰ ਤੇ ਗਾਂਧੀ ਕਾਫ਼ੀ ਪ੍ਰਸਿੱਧ ਹਨ। ਇੱਕ ਦਿਨ ਮੈਂ ਉਨ੍ਹਾਂ ਦੀ ਮਹਿਮਾਨਨਵਾਜ਼ੀ ਕਰਨਾ ਪਸੰਦ ਕਰਾਂਗੀ, ਪਰ ਸੰਭਵ ਹੈ ਕਿ ਅਸੀਂ ਇੱਕ ਦੂਜੇ ਨੂੰ ਡੇਟ ਨਹੀਂ ਕਰਨਾ ਚਾਹੁੰਦੇ।
ਕਾਬਿਲੇਗ਼ੌਰ ਹੈ ਕਿ ਸਿੰਮੀ ਗਰੇਵਾਲ ਵੱਲੋਂ ਸ਼ੋਅ ਦੇ ਕਲਿੱਪ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਰੀਨਾ ਦਾ ਇਹ ਬਿਆਨ ਮੁੜ ਤੋਂ ਚਰਚਾ ਵਿੱਚ ਆ ਗਿਆ।
ਕਰੀਨਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਕਰਨ ਜੌਹਰ ਦੀ ਅਗਲੀ ਮਲਟੀ-ਸਟਾਰਰ ਫਿਲਮ ਤਖ਼ਤ ਲਈ ਸ਼ੂਟਿੰਗ ਕਰੇਗੀ, ਜਿੱਥੇ ਉਹ ਰਣਵੀਰ ਸਿੰਘ, ਆਲੀਆ ਭੱਟ, ਅਨਿਲ ਕਪੂਰ, ਜਾਹਨਵੀ ਕਪੂਰ, ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)