ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਦਾ ਐਤਵਾਰ ਬਣਾਇਆ ਸਪੈਸ਼ਲ, ਖੁਦ ਤਿਆਰ ਕੀਤਾ ਖਾਣਾ! ਦਿਖਾਈ ਝਲਕ
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇੰਡਸਟਰੀ ਦੀ ਪਾਵਰ ਕਪਲ ਹਨ ਜਿਹਨਾਂ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਦੇਖਣ ਲਈ ਫੈਨਜ਼ ਉਤਸੁਕ ਰਹਿੰਦੇ ਹਨ। ਹਾਲਾਂਕਿ, ਦੋਵੇਂ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਵੱਖਰਾ ਰੱਖਣਾ ਪਸੰਦ ਕਰਦੇ ਹਨ।
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇੰਡਸਟਰੀ ਦੀ ਪਾਵਰ ਕਪਲ ਹਨ ਜਿਹਨਾਂ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਦੇਖਣ ਲਈ ਫੈਨਜ਼ ਉਤਸੁਕ ਰਹਿੰਦੇ ਹਨ। ਹਾਲਾਂਕਿ, ਦੋਵੇਂ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਵੱਖਰਾ ਰੱਖਣਾ ਪਸੰਦ ਕਰਦੇ ਹਨ। ਪਰ ਕਦੇ-ਕਦਾਈਂ ਉਹ ਆਪਣੀ ਡੇਲੀ ਰੁਟੀਨ ਦੀ ਝਲਕ ਦਿਖਾਉਂਦੇ ਰਹਿੰਦੇ ਹਨ। ਖਾਸ ਕਰਕੇ ਐਤਵਾਰ ਨੂੰ ਦੋਵੇਂ ਖੂਬ ਮਸਤੀ ਕਰਦੇ ਹਨ। ਇਸ ਦੇ ਨਾਲ ਹੀ ਕੈਟਰੀਨਾ ਨੇ ਇਸ ਐਤਵਾਰ ਨੂੰ ਹੋਰ ਵੀ ਖਾਸ ਬਣਾ ਦਿੱਤਾ ਜਦੋਂ ਉਹਨਾਂ ਨੇ ਖੁਦ ਆਪਣੇ ਪਤੀ ਵਿੱਕੀ ਕੌਸ਼ਲ ਲਈ ਖਾਣਾ ਤਿਆਰ ਕੀਤਾ।
ਕੈਟਰੀਨਾ ਕੈਫ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਸਵਾਦਿਸ਼ਟ ਨਾਸ਼ਤਾ ਨਜ਼ਰ ਆ ਰਿਹਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਲਿਖਿਆ- ਪਤੀ ਲਈ ਮੇਰੇ ਹੱਥਾਂ ਨਾਲ ਬਣਾਇਆ ਐਤਵਾਰ ਦਾ ਨਾਸ਼ਤਾ। ਹੁਣ ਜ਼ਾਹਿਰ ਹੈ ਕਿ ਪਤਨੀ ਕੈਟਰੀਨਾ ਦੇ ਹੱਥਾਂ ਦਾ ਤਿਆਰ ਕੀਤਾ ਨਾਸ਼ਤਾ ਖਾਣ ਤੋਂ ਬਾਅਦ ਵਿੱਕੀ ਲਈ ਇਹ ਐਤਵਾਰ ਖਾਸ ਬਣ ਗਿਆ ਹੋਵੇਗਾ।
ਬੀਚ ਵੇਕੇਸ਼ਨ ਦਾ ਮਾਣਿਆ ਆਨੰਦ
ਕੈਟਰੀਨਾ ਅਤੇ ਵਿੱਕੀ ਪਿਛਲੇ ਹਫਤੇ ਹੀ ਆਪਣੀ ਛੁੱਟੀਆਂ ਤੋਂ ਵਾਪਸ ਆਏ ਹਨ, ਦੋਵੇਂ ਛੁੱਟੀਆਂ ਮਨਾਉਣ ਲਈ ਕਿਸੇ ਬੀਚ ਲੋਕੇਸ਼ਨ 'ਤੇ ਗਏ ਸਨ ਪਰ ਉਨ੍ਹਾਂ ਨੇ ਆਪਣੀ ਲੋਕੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਸੀ। ਜਿਵੇਂ ਹੀ ਦੋਵਾਂ ਨੂੰ ਸ਼ੂਟਿੰਗ ਤੋਂ ਬ੍ਰੇਕ ਮਿਲਿਆ, ਉਹ ਮੁੰਬਈ ਤੋਂ ਸੈਰ ਕਰਨ ਲਈ ਨਿਕਲੇ। ਇਸ ਦੇ ਨਾਲ ਹੀ ਦੋਵਾਂ ਵੱਲੋਂ ਇਸ ਵੇਕੇਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਕੈਟਰੀਨਾ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਫਿਲਮਾਂ 'ਚ ਆਉਣਗੇ ਨਜ਼ਰ
ਵਿੱਕੀ ਕੌਸ਼ਲ ਪਿਛਲੇ ਸਾਲ ਦਸੰਬਰ 'ਚ ਵਿਆਹ ਤੋਂ ਤੁਰੰਤ ਬਾਅਦ ਕੰਮ 'ਤੇ ਪਰਤ ਆਏ ਸਨ। ਉਹਨਾਂ ਨੇ ਸਾਰਾ ਅਲੀ ਖਾਨ ਨਾਲ ਇੱਕ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ ਉਹ ਗੋਵਿੰਦਾ ਮੇਰਾ ਨਾਮ 'ਚ ਨਜ਼ਰ ਆਉਣਗੇ, ਜਿਸ 'ਚ ਭੂਮੀ ਪੇਡਨੇਕਰ ਵੀ ਹੋਵੇਗੀ। ਸੈਮ ਬਹਾਦੁਰ, ਮਿਸਟਰ ਲੇਲੇ ਅਤੇ ਜੀ ਲੇ ਜ਼ਾਰਾ ਵਰਗੀਆਂ ਫਿਲਮਾਂ ਵਿੱਚ ਵੀ ਵਿੱਕੀ ਦਾ ਨਾਮ ਜੋੜਿਆ ਜਾ ਰਿਹਾ ਹੈ। ਕੈਟਰੀਨਾ ਕੈਫ ਦੀ ਗੱਲ ਕਰੀਏ ਤਾਂ ਉਹ ਟਾਈਗਰ 3 ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਫਿਲਮ ਤੋਂ ਉਨ੍ਹਾਂ ਦਾ ਲੁੱਕ ਵੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਉਹ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਨਾਲ ਫੋਨ ਭੂਤ 'ਚ ਵੀ ਹੋਵੇਗੀ।