ਕੈਟਰੀਨਾ ਕੈਫ ਨਾਲ ਸੈਲਫੀ ਲੈਣ ਆਏ ਫੈਨਜ਼ ਨਾਲ ਅਦਾਕਾਰਾ ਦੇ ਸਟਾਫ ਨੇ ਕੀਤੀ ਬਦਸਲੂਕੀ, ਮਾਰਿਆ ਧੱਕਾ, ਵੀਡੀਓ ਵਾਇਰਲ
Katrina Kaif Video: ਕੈਟਰੀਨਾ ਕੈਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਏਅਰਪੋਰਟ 'ਤੇ ਹਰ ਪਾਸਿਓਂ ਘੇਰ ਲਿਆ ਹੈ।
![ਕੈਟਰੀਨਾ ਕੈਫ ਨਾਲ ਸੈਲਫੀ ਲੈਣ ਆਏ ਫੈਨਜ਼ ਨਾਲ ਅਦਾਕਾਰਾ ਦੇ ਸਟਾਫ ਨੇ ਕੀਤੀ ਬਦਸਲੂਕੀ, ਮਾਰਿਆ ਧੱਕਾ, ਵੀਡੀਓ ਵਾਇਰਲ katrina-kaif-staff-pushes-fans-away-as-she-get-mobbed-by-crowd-at-mumbai-airport-video-viral ਕੈਟਰੀਨਾ ਕੈਫ ਨਾਲ ਸੈਲਫੀ ਲੈਣ ਆਏ ਫੈਨਜ਼ ਨਾਲ ਅਦਾਕਾਰਾ ਦੇ ਸਟਾਫ ਨੇ ਕੀਤੀ ਬਦਸਲੂਕੀ, ਮਾਰਿਆ ਧੱਕਾ, ਵੀਡੀਓ ਵਾਇਰਲ](https://feeds.abplive.com/onecms/images/uploaded-images/2023/07/07/c4aca4a33f879e7292d610e1fe5820ba1688717923455469_original.png?impolicy=abp_cdn&imwidth=1200&height=675)
Katrina Kaif Airport Video: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੇ ਕੰਮ ਵਿੱਚ ਰੁੱਝੀ ਹੋਈ ਹੈ। ਉਹ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ। ਕੈਟਰੀਨਾ ਛੁੱਟੀਆਂ ਮਨਾਉਣ ਨਿਊਯਾਰਕ ਗਈ ਸੀ। ਕੈਟਰੀਨਾ ਸ਼ੁੱਕਰਵਾਰ ਸਵੇਰੇ ਨਿਊਯਾਰਕ ਤੋਂ ਮੁੰਬਈ ਪਰਤੀ। ਉਸ ਦੇ ਏਅਰਪੋਰਟ ਤੋਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਏਅਰਪੋਰਟ 'ਤੇ ਆਪਣੇ ਚਹੇਤੇ ਸਿਤਾਰਿਆਂ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਨਾਲ ਸੈਲਫੀ ਲੈਣ ਲਈ ਉਤਸ਼ਾਹਿਤ ਹੋ ਜਾਂਦੇ ਹਨ। ਅਜਿਹਾ ਹੀ ਕੁਝ ਏਅਰਪੋਰਟ 'ਤੇ ਕੈਟਰੀਨਾ ਨਾਲ ਹੋਇਆ। ਉਸ ਨਾਲ ਸੈਲਫੀ ਲੈਣ ਲਈ ਉਸ ਦੇ ਆਲੇ-ਦੁਆਲੇ ਭੀੜ ਇਕੱਠੀ ਹੋ ਗਈ।
ਕੈਟਰੀਨਾ ਕੈਫ ਦਾ ਏਅਰਪੋਰਟ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕੈਟਰੀਨਾ ਡੈਨੀਮ ਦੇ ਨਾਲ ਬ੍ਰਾਊਨ ਸ਼ੀਅਰ ਟਾਪ ਪਹਿਨੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਦੇ ਨਾਲ ਸਨਗਲਾਸਿਜ਼ ਵੀ ਪਹਿਨੇ ਹੋਏ ਹਨ ਕੈਜ਼ੂਅਲ ਆਊਟਫਿਟ 'ਚ ਉਸ ਦੇ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਸਕਿਉਰਟੀ ਗਾਰਡ ਨੇ ਦਿੱਤਾ ਧੱਕਾ
ਕੈਟਰੀਨਾ ਨਾਲ ਸੈਲਫੀ ਲੈਣ ਲਈ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਕੈਟਰੀਨਾ ਚਾਰੋਂ ਪਾਸਿਓਂ ਇਸ ਤਰ੍ਹਾਂ ਘਿਰੀ ਹੋਈ ਸੀ ਕਿ ਉਸ ਲਈ ਬਾਹਰ ਨਿਕਲਣਾ ਮੁਸ਼ਕਲ ਸੀ। ਅਜਿਹੇ 'ਚ ਕੈਟਰੀਨਾ ਦੇ ਸੁਰੱਖਿਆ ਗਾਰਡ ਨੇ ਪ੍ਰਸ਼ੰਸਕਾਂ ਨੂੰ ਸਾਈਡ 'ਤੇ ਧੱਕ ਦਿੱਤਾ ਤਾਂ ਕਿ ਅਦਾਕਾਰਾ ਅੱਗੇ ਜਾ ਸਕੇ। ਇਸ ਵੀਡੀਓ 'ਤੇ ਫੈਨਜ਼ ਦੀ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।
View this post on Instagram
ਛੁੱਟੀਆਂ ਮਨਾ ਕੇ ਵਾਪਸ ਆਈ ਕੈਟਰੀਨਾ
ਦੱਸ ਦਈਏ ਕਿ ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ਨਾਲ ਛੁੱਟੀਆਂ ਮਨਾਉਣ ਨਿਊਯਾਰਕ ਗਈ ਸੀ। ਕੁਝ ਦਿਨ ਪਹਿਲਾਂ ਵਿੱਕੀ ਅਤੇ ਕੈਟਰੀਨਾ ਦੀ ਇੱਕ ਫੈਨ ਨਾਲ ਤਸਵੀਰ ਵਾਇਰਲ ਹੋਈ ਸੀ। ਜਿਸ 'ਚ ਦੋਵੇਂ ਕੈਜ਼ੂਅਲ ਲੁੱਕ 'ਚ ਫੈਨਜ਼ ਨਾਲ ਪੋਜ਼ ਦਿੰਦੇ ਨਜ਼ਰ ਆਏ। ਇਸ ਫੋਟੋ ਨੂੰ ਫੈਨ ਪੇਜ ਨੇ ਸ਼ੇਅਰ ਕੀਤਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਜਲਦੀ ਹੀ ਵਿਜੇ ਸੇਤੂਪਤੀ ਦੇ ਨਾਲ ਸ਼੍ਰੀਰਾਮ ਰਾਘਵਨ ਤੀ 'ਮੈਰੀ ਕ੍ਰਿਸਮਸ' ਵਿੱਚ ਨਜ਼ਰ ਆਵੇਗੀ। ਉਹ ਆਖਰੀ ਵਾਰ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਦੇ ਨਾਲ 'ਫੋਨ ਭੂਤ' ਵਿੱਚ ਨਜ਼ਰ ਆਈ ਸੀ। ਕੈਟਰੀਨਾ ਦੀ 'ਟਾਈਗਰ 3' ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)