(Source: ECI/ABP News)
KBC 15: 'ਕੌਨ ਬਣੇਗਾ ਕਰੋੜਪਤੀ' 'ਚ ਇੱਕ ਹੋਰ ਪੰਜਾਬੀ ਨੇ ਮਾਰੀ ਬਾਜ਼ੀ, ਜਿੱਤੇ 50 ਲੱਖ, ਨਾਲ ਹੀ ਬਣਾ ਦਿੱਤਾ ਇਹ ਰਿਕਾਰਡ
Kaun Banega Crorepati: ਤਜਿੰਦਰ ਕੌਰ ਨੇ ਸ਼ੋਅ ਵਿੱਚ 50 ਲੱਖ ਰੁਪਏ ਜਿੱਤੇ ਹਨ ਅਤੇ ਹੁਣ ਉਹ 1 ਕਰੋੜ ਰੁਪਏ ਦੇ ਸਵਾਲ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੀ ਹੈ। ਲੱਗਦਾ ਹੈ ਕਿ ਇਹ ਸਵਾਲ ਉਸ ਲਈ ਚੁਣੌਤੀ ਬਣ ਸਕਦਾ ਹੈ।

KBC 15: 'ਕੌਨ ਬਣੇਗਾ ਕਰੋੜਪਤੀ' ਦੇ ਆਗਾਮੀ ਐਪੀਸੋਡ ਵਿੱਚ, ਪ੍ਰਤੀਯੋਗੀ ਤੇਜਿੰਦਰ ਕੌਰ ਨੂੰ ਅਮਿਤਾਭ ਬੱਚਨ ਨਾਲ ਕਵਿਜ਼ ਖੇਡਣ ਦਾ ਮੌਕਾ ਮਿਲਦਾ ਹੈ। ਲੱਗਦਾ ਹੈ ਕਿ ਇਸ ਹਫਤੇ ਇਕ ਹੋਰ ਪ੍ਰਤੀਯੋਗੀ 1 ਕਰੋੜ ਰੁਪਏ ਦੇ ਸਵਾਲ ਲਈ ਖੇਡੇਗਾ। ਜਿਵੇਂ-ਜਿਵੇਂ ਉਹ ਖੇਡ ਵਿੱਚ ਅੱਗੇ ਵਧਦੀ ਹੈ, ਉਹ ਸਾਰੇ ਸਵਾਲਾਂ ਦੇ ਜਵਾਬ ਆਤਮ-ਵਿਸ਼ਵਾਸ ਨਾਲ ਦਿੰਦੀ ਹੈ ਅਤੇ ਖੇਡ ਵਿੱਚ ਵੱਡੀ ਜਿੱਤ ਪ੍ਰਾਪਤ ਕਰਦੀ ਹੈ।
KBC 15 ਵਿੱਚ ਸਾਰੇ 10 ਸਵਾਲਾਂ ਦੇ ਦਿੱਤੇ ਸਹੀ ਜਵਾਬ
ਤੇਜਿੰਦਰ ਕੌਰ ਇਸ ਸੀਜ਼ਨ ਵਿੱਚ ਸੁਪਰ ਸੰਦੂਕ ਦੇ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੀ ਪਹਿਲੀ ਪ੍ਰਤੀਯੋਗੀ ਬਣ ਗਈ ਹੈ ਅਤੇ ਪ੍ਰੋਮੋ ਵਿੱਚ ਦਿਖਾਇਆ ਗਿਆ ਹੈ, ਕਿ ਉਹ ਹੁਣ ਇੱਕ ਕਰੋੜ ਦੇ ਸਵਾਲ ਦਾ ਸਾਹਮਣਾ ਕਰ ਰਹੀ ਹੈ। ਪ੍ਰੋਮੋ ਦੀ ਸ਼ੁਰੂਆਤ ਅਮਿਤਾਭ ਬੱਚਨ ਦੇ ਨਾਲ ਹੁੰਦੀ ਹੈ ਕਿ ਤੇਜਿੰਦਰ ਕੌਰ ਇਸ ਸੀਜ਼ਨ ਦੀ ਪਹਿਲੀ ਪ੍ਰਤੀਯੋਗੀ ਬਣ ਗਈ ਹੈ ਜਿਸ ਨੇ ਸੁਪਰ ਸੰਦੂਕ ਤੋਂ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਹਨ।
ਕੀ ਤੇਜਿੰਦਰ ਕੌਰ ਇਸ ਸੀਜ਼ਨ ਦੀ ਅਗਲੀ 1 ਕਰੋੜ ਰੁਪਏ ਦੀ ਜੇਤੂ ਬਣੇਗੀ?
ਤਜਿੰਦਰ ਕੌਰ ਨੇ ਸ਼ੋਅ 'ਚ 50 ਲੱਖ ਰੁਪਏ ਜਿੱਤੇ ਹਨ ਅਤੇ ਹੁਣ ਉਹ 1 ਕਰੋੜ ਰੁਪਏ ਦੇ ਸਵਾਲ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੀ ਹੈ। ਲੱਗਦਾ ਹੈ ਕਿ ਇਹ ਸਵਾਲ ਉਸ ਲਈ ਚੁਣੌਤੀ ਬਣ ਸਕਦਾ ਹੈ, ਜਿਸ ਕਾਰਨ ਉਹ ਦੁਚਿੱਤੀ ਵਿੱਚ ਫਸ ਸਕਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਉਹ ਇਸ ਸੀਜ਼ਨ ਦੀ ਤੀਜੀ ਕਰੋੜਪਤੀ ਜੇਤੂ ਬਣ ਸਕੇਗੀ ਜਾਂ ਨਹੀਂ?
View this post on Instagram
ਟੀਵੀ 'ਤੇ ਕਵਿਜ਼ ਗੇਮ ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ 15' ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਸ਼ੋਅ 'ਚ ਆਉਣ ਵਾਲੇ ਪ੍ਰਤੀਯੋਗੀ ਲੱਖਾਂ ਰੁਪਏ ਆਪਣੇ ਘਰ ਲਿਜਾ ਚੁੱਕੇ ਹਨ। KBC ਸੀਜ਼ਨ 15 ਨੂੰ ਹੁਣ ਤੱਕ ਦੋ ਕਰੋੜਪਤੀ ਵਿਜੇਤਾ ਮਿਲ ਚੁੱਕੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
