ਖਾਨ ਭੈਣੀ ਨੇ ਗਿੱਪੀ ਗਰੇਵਾਲ ਨੂੰ ਇਸ ਮਾਮਲੇ `ਚ ਛੱਡਿਆ ਪਿੱਛੇ, ਜਾਣੋ ਇਸ ਹਫ਼ਤੇ ਦੇ ਟੌਪ ਟਰੈਂਡਿੰਗ ਗੀਤ
ਪਟਾਕੇ ਤੇ ਮੁਟਿਆਰੇ ਨੀ, ਦੋਵੇਂ ਗੀਤ ਇੱਕੋ ਦਿਨ ਰਿਲੀਜ਼ ਹੋਏ ਸੀ। 9 ਦਿਨਾਂ `ਚ ਗਰੇਵਾਲ ਦੇ ਮੁਟਿਆਰੇ ਨੀ ਗਾਣੇ ਨੂੰ 9.9 ਮਿਲੀਅਨ ਯਾਨਿ 99 ਲੱਖ ਲੋਕ ਦੇਖ ਚੁੱਕੇ ਹਨ। ਲੋਕਾਂ `ਚ ਇਸ ਗੀਤ ਦਾ ਕਾਫ਼ੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ
ਖਾਨ ਭੈਣੀ ਨੇ ਗਿੱਪੀ ਗਰੇਵਾਲ ਨੂੰ ਪਿੱਛੇ ਛੱਡ ਦਿਤਾ ਹੈ। ਜੀ ਹਾਂ, ਖਾਨ ਭੈਣੀ ਦਾ ਗਾਣਾ ਪਟਾਕੇ 2022 ਦੇ ਸੁਪਰਹਿੱਟ ਗੀਤਾਂ `ਚ ਸ਼ਾਮਲ ਹੋ ਗਿਆ ਹੈ। ਹਾਲਾਂਕਿ ਗਿੱਪੀ ਗਰੇਵਾਲ ਦਾ ਗੀਤ ਮੁਟਿਆਰੇ ਨੀ ਵੀ ਸੁਪਰਹਿੱਟ ਹੈ। ਪਰ ਵਿਊਜ਼ ਦੇ ਮਾਮਲੇ `ਚ ਖਾਣ ਭੈਣੀ ਦਾ ਗੀਤ ਪਟਾਕੇ ਮੁਟਿਆਰੇ ਨੀ ਗਾਣੇ ਤੋਂ ਅੱਗੇ ਚੱਲ ਰਿਹਾ ਹੈ।
ਦੋਵੇਂ ਗਾਣੇ ਇੱਕੋ ਦਿਨ ਹੋਏ ਸੀ ਰਿਲੀਜ਼
ਪਟਾਕੇ ਤੇ ਮੁਟਿਆਰੇ ਨੀ, ਦੋਵੇਂ ਗੀਤ ਇੱਕੋ ਦਿਨ ਯਾਨਿ 12 ਜੁਲਾਈ ਨੂੰ ਰਿਲੀਜ਼ ਹੋਏ ਸੀ। 9 ਦਿਨਾਂ `ਚ ਗਰੇਵਾਲ ਦੇ ਮੁਟਿਆਰੇ ਨੀ ਗਾਣੇ ਨੂੰ 9.9 ਮਿਲੀਅਨ ਯਾਨਿ 99 ਲੱਖ ਲੋਕ ਦੇਖ ਚੁੱਕੇ ਹਨ। ਲੋਕਾਂ `ਚ ਇਸ ਗੀਤ ਦਾ ਕਾਫ਼ੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖ ਲੱਗਦ ਹੈ ਕਿ ਇਹ ਗੀਤ ਜਲਦ ਹੀ 1 ਕਰੋੜ ਵਿਊਜ਼ ਤੱਕ ਪਹੁੰਚ ਜਾਵੇਗਾ। ਫ਼ਿਲਹਾਲ ਯੂਟਿਊਬ `ਤੇ ਇਹ ਗੀਤ 25ਵੇਂ ਨੰਬਰ ਤੇ ਟਰੈਂਡਿੰਗ `ਚ ਹੈ।
ਦੂਜੇ ਪਾਸੇ ਖਾਨ ਭੈਣੀ ਦਾ ਗੀਤ ਪਟਾਕੇ 11 ਮਿਲੀਅਨ ਵਿਊਜ਼ ਤੋਂ ਪਾਰ ਹੋ ਚੁੱਕਿਆ ਹੈ ਯਾਨਿ ਇਸ ਗੀਤ ਨੂੰ ਹੁਣ ਤੱਕ 1 ਕਰੋੜ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਹ ਗੀਤ ਖਾਨ ਭੈਣੀ ਤੇ ਗੁਰਲੇਜ਼ ਅਖਤਰ ਨੇ ਗਾਇਆ ਹੈ। 9 ਦਿਨਾਂ `ਚ ਹੀ ਇਹ ਗੀਤ 1 ਕਰੋੜ ਤੋਂ ਪਾਰ ਹੋ ਗਿਆ। ਇਹ ਗੀਤ ਲਗਾਤਾਰ 9ਵੇਂ ਦਿਨ ਨੰਬਰ 1 ਤੇ ਟਰੈਂਡ ਕਰ ਰਿਹਾ ਹੈ।
ਦਿਲਜੀਤ ਦੋਸਾਂਝ ਦਾ ਗੀਤ ਪੀਚਿਜ਼ ਨੰਬਰ 2 `ਤੇ ਕਰ ਰਿਹਾ ਟਰੈਂਡ
ਉੱਧਰ, ਪਾਲੀਵੁੱਡ ਦੇ ਮਸਤਮੌਲਾ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਗੀਤ ਪੀਚਿਜ਼ 26 ਮਿਲੀਅਨ ਵਿਊਜ਼ ਹਾਸਲ ਕਰ ਚੁੱਕਿਆ ਹੈ। ਯਾਨਿ ਕਿ 15 ਜੁਲਾਈ ਨੂੰ ਰਿਲੀਜ਼ ਹੋਏ ਗੀਤ ਨੂੰ ਹੁਣ ਤੱਕ ਢਾਈ ਕਰੋੜ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਮਹਿਜ਼ ਛੇ ਦਿਨਾਂ `ਚ ਦਿਲਜੀਤ ਦੋਸਾਂਝ ਦੇ ਇਸ ਗੀਤ ਨੂੰ ਇੰਨੇਂ ਵਿਊਜ਼ ਮਿਲੇ।
ਇਹ ਹਨ ਟੌਪ 10 ਟਰੈਂਡਿੰਗ ਗੀਤ
ਪਟਾਕੇ- ਖਾਨ ਭੈਣੀ, ਗੁਰਲੇਜ਼ ਅਖਤਰ (ਨੰਬਰ 1 `ਤੇ ਟਰੈਂਡਿੰਗ)
ਆਈ ਲਵ ਪੀਚਿਜ਼- ਦਿਲਜੀਤ ਦੋਸਾਂਝ (ਨੰਬਰ 2)
ਰਜ਼ਾ- ਤਰਸੇਮ ਜੱਸੜ (ਨੰਬਰ 3)
ਨਖਰੇ- ਅਰਜਨ ਢਿੱਲੋਂ (ਨੰਬਰ 4)
ਕੇਸਰੀਆ (ਬ੍ਰਹਮਾਸਤਰ ਫ਼ਿਲਮ ਦਾ ਕੇਸਰੀਆ ਗੀਤ ਟਰੈਂਡਿੰਗ `ਚ 5ਵੇਂ ਨੰਬਰ `ਤੇ)
ਚਾਂਦੀ ਦੀਆਂ ਝਾਂਜਰਾਂ- ਗੁਰਨਾਮ ਭੁੱਲਰ, ਗੁਰਲੇਜ਼ ਅਖਤਰ (ਨੰਬਰ 6)
ਫ਼ਰੀਸਟਾਈਲ- ਜੌਰਡਨ ਸੰਧੂ (ਨੰਬਰ 7)
ਦਰਦਾਂ ਦੀ ਡੋਜ਼- ਸ਼ੈਰੀ ਮਾਨ (ਨੰਬਰ 8 `ਤੇ ਟਰੈਂਡਿੰਗ)
ਫ਼ੇਮ ਐਲਬਮ- ਜੌਰਡਨ ਸੰਧੂ (ਨੰਬਰ 9)
ਨਸ਼ੇੜੀ ਅੱਖਾਂ- ਸਿਮਰ ਦੋਰਾਹਾ, ਦੀਪਕ ਢਿੱਲੋਂ (ਨੰਬਰ 10)