(Source: ECI/ABP News)
ਕਿਆਰਾ ਕਰ ਰਹੀ ਸਿਧਾਰਥ ਮਲਹੋਤਰਾ ਨੂੰ ਡੇਟ
ਹਾਲ ਹੀ ਵਿੱਚ ਕਿਆਰਾ ਅਡਵਾਨੀ ਫਿਲਮਫੇਅਰ ਦੇ ਮੈਗਜ਼ੀਨ ਦੇ ਕਵਰ ਉੱਤੇ ਆਈ ਅਤੇ ਇੱਕ interview ਦੌਰਾਨ ਉਸਨੇ ਡੇਟਿੰਗ ਦਾ ਖੁਲਾਸਾ ਕੀਤਾ।
![ਕਿਆਰਾ ਕਰ ਰਹੀ ਸਿਧਾਰਥ ਮਲਹੋਤਰਾ ਨੂੰ ਡੇਟ Kiara Adwani dating to Sidharth Malhotra ਕਿਆਰਾ ਕਰ ਰਹੀ ਸਿਧਾਰਥ ਮਲਹੋਤਰਾ ਨੂੰ ਡੇਟ](https://feeds.abplive.com/onecms/images/uploaded-images/2021/03/18/42a39bdf01098cb4ad4392bb621a8ae3_original.jpg?impolicy=abp_cdn&imwidth=1200&height=675)
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਰੂਮਰਡ ਬੁਆਏਫ੍ਰੈਂਡ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਜੋੜੀ ਨੇ ਆਪਣੇ ਰਿਸ਼ਤੇ ਬਾਰੇ ਕਦੇ ਖੁਲਾਸਾ ਨਹੀਂ ਕੀਤਾ, ਪਰ ਇਸ ਦੌਰਾਨ ਦੋਵਾਂ ਵਿਚਾਲੇ ਬਹੁਤ ਨੇੜਤਾ ਦਿਖ ਰਹੀ ਹੈ। ਦੋਵੇਂ ਇਕੱਠੇ ਛੁੱਟੀਆਂ 'ਤੇ ਜਾਂਦੇ ਹਨ ਅਤੇ ਡਿਨਰ ਡੇਟ 'ਤੇ ਵੀ ਦਿਖਦੇ ਹਨ।
ਹਾਲ ਹੀ ਵਿੱਚ ਕਿਆਰਾ ਅਡਵਾਨੀ ਫਿਲਮਫੇਅਰ ਦੇ ਮੈਗਜ਼ੀਨ ਦੇ ਕਵਰ ਉੱਤੇ ਆਈ ਅਤੇ ਇੱਕ interview ਦੌਰਾਨ ਉਸਨੇ ਡੇਟਿੰਗ ਦਾ ਖੁਲਾਸਾ ਕੀਤਾ। ਉਸ ਨੂੰ ਪੁੱਛਿਆ ਗਿਆ ਕਿ ਉਹ ਆਖਰੀ ਵਾਰ ਡੇਟ ਤੇ ਕਦੋ ਗਏ ਸੀ। ਇਸ ਬਾਰੇ ਕਿਆਰਾ ਨੇ ਜਵਾਬ ਦਿੱਤਾ, "ਆਖਰੀ ਵਾਰ ਮੈਂ ਡੇਟ 'ਤੇ ਗਈ ਉਸ ਨਾਲ ਕੁਝ ਸਮਾਂ ਬਿਤਾਉਣ ਲਈ ਗਈ ਸੀ।
ਕੀ ਕਿਆਰਾ ਨੇ ਸਿਧਾਰਥ ਮਲਹੋਤਰਾ ਨਾਲ ਆਪਣੀ ਡੇਟਿੰਗ ਦੀ ਪੁਸ਼ਟੀ ਕੀਤੀ ਹੈ? ਇਸ ਸਾਲ ਕਿਆਰਾ ਸਿਧਾਰਥ ਮਲਹੋਤਰਾ ਨਾਲ ਮਾਲਦੀਵ ਛੁੱਟੀ ਤੇ ਗਈ ਸੀ ਅਤੇ ਹਾਲ ਹੀ ਵਿਚ ਉਸਨੇ ਸਿਧਾਰਥ ਦੇ ਮਾਪਿਆਂ ਨਾਲ ਵੀ ਮੁਲਾਕਾਤ ਕੀਤੀ ਸੀ।। ਇਸ ਦੇ ਨਾਲ, ਕਿਆਰਾ ਨੇ ਜਵਾਬ ਦਿੱਤਾ ਕਿ ਜੇ ਉਸਦਾ ਬੁਆਏਫ੍ਰੈਂਡ ਉਸ ਨਾਲ ਧੋਖਾ ਕਰਦਾ ਹੈ, ਤਾਂ ਉਹ ਕੀ ਕਰੇਗੀ।
ਇਸ ਬਾਰੇ, ਕਿਆਰਾ ਨੇ ਜਵਾਬ ਦਿੱਤਾ, "ਫਿਰ ਮੈਂ ਉਸ ਨੂੰ ਬਲੋਕ ਕਰਾਂਗੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਾਂਗੀ। ਵਰਕਫ੍ਰੰਟ ਦੀ ਗੱਲ ਕਰੀਏ ਤਾਂ ਕਿਆਰਾ ਆਖਰੀ ਵਾਰ ਅਦਿੱਤਿਆ ਸ਼ੀਲ ਨਾਲ ਫਿਲਮ 'ਇੰਦੂ ਕੀ ਜਵਾਨੀ' 'ਚ ਨਜ਼ਰ ਆਈ ਸੀ। ਉਸ ਤੋਂ ਬਾਅਦ ਉਹ ਫਿਲਮ 'ਸ਼ੇਰ ਸ਼ਾਹ' 'ਚ ਸਿਧਾਰਥ ਦੇ ਨਾਲ ਨਜ਼ਰ ਆਵੇਗੀ।
ਇਹ ਵੀ ਪੜ੍ਹੋ: Gold-Silver price Today: 12,000 ਰੁਪਏ ਸਸਤਾ ਹੋਣ ਮਗਰੋਂ ਚੜ੍ਹਨ ਲੱਗਾ ਸੋਨੇ ਦਾ ਭਾਅ, ਇੱਕਦਮ ਵਧੀ ਮੰਗ ਦਾ ਅਸਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)