Kili Paul: ਕਿਲੀ ਪੌਲ ਨੇ ਦਿਲਜੀਤ ਦੋਸਾਂਝ ਤੇ ਸੀਆ ਦੇ ਗਾਣੇ 'ਹੱਸ ਹੱਸ' 'ਤੇ ਬਣਾਈ ਰੀਲ, ਮਿੰਟਾਂ 'ਚ ਹੋਈ ਵਾਇਰਲ
Hass Hass Diljit Dosanjh Sia: ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਪੌਲ ਫਿਰ ਤੋਂ ਲਾਈਮਲਾਈਟ ਵਿਚ ਹਨ। ਦਰਅਸਲ, ਕਿਲੀ ਨੇ ਇੱਕ ਹੋਰ ਪੰਜਾਬੀ ਗਾਣੇ 'ਤੇ ਰੀਲ ਬਣਾਈ ਹੈ। ਹੁਣ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Kili Paul Video On Diljit Dosanjh New Song Hass Hass: ਸੋਸ਼ਲ ਮੀਡੀਆ ਇਨਫਲੂਐਂਸਰ ਕਿਲੀ ਪੌਲ ਅਕਸਰ ਹੀ ਸੁਰਖੀਆਂ 'ਚ ਛਾਇਆ ਰਹਿੰਦਾ ਹੈ। ਉਸ ਨੂੰ ਸੋਸ਼ਲ ਮੀਡੀਆ ਸਨਸਨੀ ਕਹਿੰਦੇ ਹਨ। ਉਸ 'ਤੇ ਇਹ ਖਿਤਾਬ ਬਹੁਤ ਸੂਟ ਵੀ ਕਰਦਾ ਹੈ। ਕਿਉਂਕਿ ਉਸ ਦੀਆਂ ਵੀਡੀਓਜ਼ ਤੇ ਰੀਲਾਂ ਹਰ ਦੂਜੇ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਿਲੀ ਪੌਲ ਦੀ ਭਾਰਤ ਖਾਸ ਕਰਕੇ ਪੰਜਾਬੀ ਗੀਤਾਂ ਪ੍ਰਤੀ ਦੀਵਾਨਗੀ ਤੋਂ ਸਭ ਜਾਣੂ ਹਨ।
ਕਿਲੀ ਪੌਲ ਪੰਜਾਬੀ ਗੀਤਾਂ 'ਤੇ ਕਾਫੀ ਵੀਡੀਓ ਤੇ ਰੀਲਾਂ ਬਣਾਉਂਦਾ ਰਹਿੰਦਾ ਹੈ। ਉਸ ਨੇ ਹਾਲ ਹੀ 'ਚ ਮਨਕੀਰਤ ਔਲਖ ਦੇ ਗਾਣੇ 'ਕੋਕਾ' 'ਤੇ ਰੀਲ ਬਣਾਈ ਸੀ, ਜੋ ਕਿ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀ ਗਈ ਸੀ। ਉਸ ਦੀਆਂ ਰੀਲਾਂ 'ਚ ਉਸ ਨਾਲ ਉਸ ਦੀ ਭੈਣ ਨੀਮਾ ਪੌਲ ਵੀ ਨਜ਼ਰ ਆਉਂਦੀ ਹੈ। ਉਹ ਤਕਰੀਬਨ ਹਰ ਵੀਡੀਓ 'ਚ ਉਸ ਦੇ ਨਾਲ ਹੁੰਦੀ ਹੈ।
ਖੈਰ ਹੁਣ ਕਿਲੀ ਤੇ ਉਸ ਦੀ ਭੈਣ ਨੀਮਾ ਫਿਰ ਤੋਂ ਲਾਈਮਲਾਈਟ ਵਿਚ ਹਨ। ਦਰਅਸਲ, ਕਿਲੀ ਨੇ ਇੱਕ ਹੋਰ ਪੰਜਾਬੀ ਗਾਣੇ 'ਤੇ ਰੀਲ ਬਣਾਈ ਹੈ। ਹੁਣ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਉਸ ਨੇ ਦਿਲਜੀਤ ਦੋਸਾਂਝ ਤੇ ਆਸਟਰੇਲੀਅਨ ਗਾਇਕਾ ਸੀਆ ਦੇ ਨਵੇਂ ਗਾਣੇ 'ਹੱਸ ਹੱਸ' 'ਤੇ ਰੀਲ ਬਣਾਈ ਹੈ। ਇਸ ਰੀਲ 'ਚ ਕਿਲੀ ਦੇ ਐਕਸਪ੍ਰੈਸ਼ਨ ਯਾਨਿ ਕਿ ਹਾਵ-ਭਾਵ ਦੇਖਣ ਯੋਗ ਹਨ। ਉਸ ਨੇ ਆਪਣੀ ਵੀਡੀਓ ਨਾਲ ਸਭ ਦਾ ਦਿਲ ਜਿੱਤ ਲਿਆ ਹੈ।
View this post on Instagram
ਦੱਸ ਦਈਏ ਕਿ ਕਿਲੀ ਪੌਲ ਤਨਜ਼ਾਨੀਆ ਦਾ ਰਹਿਣ ਵਾਲਾ ਹੈ। ਉਸ ਨੂੰ ਇੰਡੀਅਨ ਗੀਤਾਂ ਲਈ ਦੀਵਾਨਗੀ ਨੇ ਦੁਨੀਆ ਭਰ 'ਚ ਪ੍ਰਸਿੱਧੀ ਦਿਵਾਈ ਹੈ। ਖਾਸ ਕਰਕੇ ਭਾਰਤ 'ਚ ਕਿਲੀ ਪੌਲ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇੱਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਉਸ ਦੀ ਤਾਰੀਫ ਕਰ ਚੁੱਕੇ ਹਨ।