Kili Paul: ਕਿਲੀ ਪੌਲ ਦੀ ਭੈਣ ਨੀਮਾ ਪੌਲ ਨੇ ਸ਼ਹਿਨਾਜ਼ ਗਿੱਲ ਦੇ ਮਸ਼ਹੂਰ ਡਾਇਲੌਗ 'ਤੇ ਬਣਾਈ ਰੀਲ, ਦੇਖੋ ਮਜ਼ੇਦਾਰ ਵੀਡੀਓ
Kili Paul Neema Paul: ਕਿਲੀ ਪੌਲ ਤੇ ਨੀਮਾ ਪੌਲ ਦੀ ਇੱਕ ਹੋਰ ਵੀਡੀਓ ਜ਼ਬਰਦਸਤ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦਰਅਸਲ, ਕਿਲੀ ਦੀ ਭੈਣ ਨੀਮਾ ਨੇ ਸ਼ਹਿਨਾਜ਼ ਗਿੱਲ ਦੇ ਮਸ਼ਹੂਰ ਡਾਇਲੌਗ 'ਤੇ ਰੀਲ ਬਣਾਈ ਹੈ।
Kili Paul Sister Neema Paul Video: ਕਿਲੀ ਪੌਲ ਨੂੰ ਸੋਸ਼ਲ ਮੀਡੀਆ ਸਨਸਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਲੀ ਤੇ ਤੇ ਉਸ ਭੈਣ ਨੀਮਾ ਪੌਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਕਿਲੀ ਤੇ ਨੀਮਾ ਨੂੰ ਭਾਰਤ ਤੇ ਇਸ ਦੇ ਮਿਊਜ਼ਿਕ ਨਾਲ ਕਾਫੀ ਪਿਆਰ ਹੈ। ਦੋਵੇਂ ਭੈਣ ਭਰਾ ਅਕਸਰ ਹੀ ਹਿੰਦੀ ਤੇ ਪੰਜਾਬੀ ਗਾਣਿਆਂ 'ਤੇ ਰੀਲਾਂ ਬਣਾਉਂਦੇ ਰਹਿੰਦੇ ਹਨ। ਇਹੀ ਨਹੀਂ ਕਿਲੀ ਤੇ ਨੀਮਾ ਦੋਵਾਂ ਦੀ ਭਾਰਤ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ।
ਇਹ ਵੀ ਪੜ੍ਹੋ: ਕੀ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦਾ ਰੀਮੇਕ ਬਣਨਾ ਚਾਹੀਦਾ ਹੈ? ਦੇਖੋ ਕੀ ਬੋਲੀ ਕਾਜੋਲ
ਹੁਣ ਕਿਲੀ ਪੌਲ ਤੇ ਨੀਮਾ ਪੌਲ ਦੀ ਇੱਕ ਹੋਰ ਵੀਡੀਓ ਜ਼ਬਰਦਸਤ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦਰਅਸਲ, ਕਿਲੀ ਦੀ ਭੈਣ ਨੀਮਾ ਨੇ ਸ਼ਹਿਨਾਜ਼ ਗਿੱਲ ਦੇ ਮਸ਼ਹੂਰ ਡਾਇਲੌਗ 'ਤੇ ਰੀਲ ਬਣਾਈ ਹੈ। ਉਸ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਨੀਮਾ ਬਿੱਗ ਬੌਸ 'ਚ ਸ਼ਹਿਨਾਜ਼ ਦੇ ਮਸ਼ਹੂਰ ਡਾਇਲੌਗ 'ਤੁਹਾਡਾ ਕੁੱਤਾ ਟੌਮੀ' 'ਤੇ ਲਿੱਪ ਸਿੰਕਿੰਗ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਕਿਲੀ ਨਜ਼ਰ ਨਹੀਂ ਆ ਰਿਹਾ ਹੈ। ਪ੍ਰਸ਼ੰਸਕਾਂ ਨੂੰ ਨੀਮਾ ਦਾ ਸਨਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਨੀਮਾ ਦੀ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਕਮੈਂਟਸ ਵੀ ਇਸ ਪੋਸਟ 'ਤੇ ਦੇਖਣ ਨੂੰ ਮਿਲ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ;
View this post on Instagram
ਕਾਬਿਲੇਗ਼ੌਰ ਹੈ ਕਿ ਕਿਲੀ ਪੌਲ ਦੀ ਭਾਰਤ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਤਨਜ਼ਾਨੀਆ ਦਾ ਰਹਿਣ ਵਾਲਾ ਹੈ ਅਤੇ ਅਕਸਰ ਹੀ ਭਾਰਤ ਦੇ ਸੰਗੀਤ 'ਤੇ ਵੀਡੀਓਜ਼ ਬਣਾਉਂਦਾ ਰਹਿੰਦਾ ਹੈ। ਉਸ ਦੇ ਇਸ ਕਮਾਲ ਦੇ ਟੈਲੇਂਟ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਉਸ ਦੀ ਤਾਰੀਫ ਕਰ ਚੁੱਕੇ ਹਨ।
ਇਹ ਵੀ ਪੜ੍ਹੋ: MC ਸਟੈਨ ਤੇ ਕਪਿਲ ਸ਼ਰਮਾ ਦਾ ਡਾਂਸ ਵੀਡੀਓ ਮਿੰਟਾਂ 'ਚ ਹੋਇਆ ਵਾਇਰਲ, ਕਪਿਲ ਸ਼ਰਮਾ ਸ਼ੋਅ 'ਚ ਆਵੇਗਾ ਨਜ਼ਰ