ਕਿੰਮ ਕਾਰਦਾਸ਼ੀਅਨ ਦੇ ਸਾਬਕਾ ਪਤੀ ਕਾਨੇ ਵੈਸਟ ਦਾ ਹੈਰਾਨਕੁੰਨ ਖੁਲਾਸਾ, ਕਿਹਾ- ਪੋਰਨ ਫ਼ਿਲਮਾਂ ਨੇ ਮੇਰਾ ਘਰ ਬਰਬਾਦ ਕੀਤਾ, ਹਾਲੀਵੁੱਡ ਨੂੰ ਦੱਸਿਆ ਵੇਸ਼ਵਾਗਿਰੀ ਦਾ ਅੱਡਾ
Kanye West: ਕਾਨੇ ਵੈਸਟ ਨੇ ਇੱਕ ਹੋਰ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜੈਨਰ ਪਰਿਵਾਰ ਪੂਰੀ ਤਰ੍ਹਾਂ ਸੈਕਸ ਤੇ ਪੋਰਨ ਫ਼ਿਲਮਾਂ ਦਾ ਐਡੀਕਟ ਹੋ ਚੁੱਕਿਆ ਹੈ। ਇਹੀ ਨਹੀਂ ਪੂਰੀ ਹਾਲੀਵੁੱਡ ਵੇਸ਼ਵਾਗਿਰੀ ਦਾ ਅੱਡਾ ਬਣ ਚੁੱਕਿਆ ਹੈ
Kim Kardashian Kanye West: ਅਮਰੀਕਨ ਮਾਡਲ ਕਿੰਮ ਕਾਰਦਾਸ਼ੀਅਨ ਤੇ ਉਨ੍ਹਾਂ ਦੇ ਪਤੀ ਕਾਨੇ ਵੈਸਟ ਵਿਚਾਲੇ ਵਿਵਾਦ ਭਖਦਾ ਜਾ ਰਿਹਾ ਹੈ। ਸਾਲ 2021 ਵਿੱਚ ਪਤੀ ਪਤਨੀ ਵੱਖ ਹੋ ਗਏ ਸਨ। 2022 ਵਿੱਚ ਦੋਵਾਂ ਨੇ ਆਪਣੇ ਤਲਾਕ ਦਾ ਅਧਿਕਾਰਤ ਐਲਾਨ ਕਰ ਦਿੱਤਾ ਸੀ। ਹੁਣ ਫ਼ਿਰ ਤੋਂ ਕਾਨੇ ਵੈਸਟ ਸੁਰਖੀਆਂ `ਚ ਹਨ। ਉਨ੍ਹਾਂ ਨੇ ਕਿੰਮ ਕਾਰਦਾਸ਼ੀਅਨ ਤੇ ਉਨ੍ਹਾਂ ਦੀ ਫ਼ੈਮਿਲੀ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਕਾਨੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਕੁੱਝ ਪੋਸਟਾਂ ਸ਼ੇਅਰ ਕੀਤੀਆਂ ਸੀ। ਹਾਲਾਂਕਿ ਜਲਦ ਹੀ ਕਾਨੇ ਵੱਲੋਂ ਇਹ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਗਈਆਂ ਸੀ, ਪਰ ਉਦੋਂ ਤੱਕ ਇਹ ਸਭ ਪੋਸਟਾਂ ਵਾਇਰਲ ਹੋ ਚੁੱਕੀਆਂ ਸੀ।
ਆਪਣੀਆਂ ਪੋਸਟਾਂ `ਚ ਕਾਨੇ ਵੈਸਟ ਨੇ ਆਪਣੀਆਂ ਧੀਆਂ ਨੋਰਥ ਵੈਸਟ ਤੇ ਸ਼ਿਕਾਗੋ ਵੈਸਟ ਦੇ ਨਾਂ ਸੰਦੇਸ਼ ਲਿਖਿਆ ਸੀ ਕਿ ਤੁਸੀਂ ਆਪਣੀ ਨਾਨੀ ਕਰਿਸ ਜੈਨਰ ਤੋਂ ਬਚ ਕੇ ਰਿਹੋ। ਉਹ ਤੁਹਾਨੂੰ ਵੀ ਪਲੇਬੁਆਏ (ਪਲੇਬੁਆਏ ਅਮਰੀਕਾ ਦਾ ਪ੍ਰਸਿੱਧ ਐਡਲਟ ਮੈਗਜ਼ੀਨ ਹੈ) ਮਾਡਲਾਂ ਬਣਾ ਕੇ ਰੱਖ ਦਿਉਗੀ, ਜਿਵੇਂ ਉਸ ਨੇ ਤੁਹਾਡੀ ਮਾਂ ਕਿੰਮ ਤੇ ਮਾਸੀ ਕਾਇਲੀ ਜੈਨਰ ਨੂੰ ਬਣਾਇਆ। ਇਹੀ ਨਹੀਂ ਉਹ (ਕਿੰਮ ਦੀ ਮਾਂ ਕਰਿਸ ਜੈਨਰ) ਤੁਹਾਡੀ ਪੋਰਨ ਫ਼ਿਲਮਾਂ ਦੇਖਣ ਦੀ ਆਦੀ ਬਣਾ ਦੇਵੇਗੀ। ਇਸ ਕਰਕੇ ਉਸ ਔਰਤ ਤੋਂ ਬਚ ਕੇ ਰਿਹੋ।
ਇਸ ਦੇ ਨਾਲ ਹੀ ਕਾਨੇ ਵੈਸਟ ਨੇ ਇੱਕ ਹੋਰ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜੈਨਰ ਪਰਿਵਾਰ ਪੂਰੀ ਤਰ੍ਹਾਂ ਸੈਕਸ ਤੇ ਪੋਰਨ ਫ਼ਿਲਮਾਂ ਦਾ ਐਡੀਕਟ ਹੋ ਚੁੱਕਿਆ ਹੈ। ਇਹੀ ਨਹੀਂ ਪੂਰੀ ਹਾਲੀਵੁੱਡ ਵੇਸ਼ਵਾਗਿਰੀ ਦਾ ਅੱਡਾ ਬਣ ਚੁੱਕਿਆ ਹੈ। ਇੰਸਟਾਗ੍ਰਾਮ ਤੇ ਹਾਲੀਵੁੱਡ ਦੋਵੇਂ ਥਾਵਾਂ `ਤੇ ਵੇਸ਼ਵਾਗਿਰੀ ਦਾ ਨੰਗਾ ਨਾਚ ਹੁੰਦਾ ਹੈ। ਉਹ ਖੁਦ ਪੋਰਨ ਫ਼ਿਲਮਾਂ ਦੇਖਣ ਦੇ ਆਦੀ ਹੋ ਚੁੱਕੇ ਹਨ। ਇਸੇ ਚੀਜ਼ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।
ਬਾਅਦ ਵਿੱਚ ਕਿੰਮ ਨੇ ਵੀ ਕਾਨੇ ਨੂੰ ਇਸ ਤੇ ਪ੍ਰਤੀਕਿਰਿਆ ਦਿੱਤੀ। ਕਿੰਮ ਨੇ ਕਾਨੇ ਨੂੰ ਕਿਹਾ, ਕਿਰਪਾ ਕਰਕੇ ਇਹ ਸਭ ਬੰਦ ਕਰ ਦਿਓ। ਜਿਸ ਦੇ ਜਵਾਬ ;ਚ ਕਾਨੇ ਨੇ ਕਿਹਾ ਨਹੀਂ। ਇਹ ਸਾਰੇ ਮੈਸੇਜ ਕਾਨੇ ਵੈਸਟ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੇ ਸੀ, ਜਿਨ੍ਹਾਂ ਨੂੰ ਕੁੱਝ ਦੇਰ ਬਾਅਦ ਡਿਲੀਟ ਕਰ ਦਿੱਤਾ ਗਿਆ।