Kota Factory 3: 'ਕੋਟਾ ਫੈਕਟਰੀ 3' ਦੀ ਰਿਲੀਜ਼ ਡੇਟ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਦੋਂ OTT 'ਤੇ ਦਸਤਕ ਦੇਵੇਗੀ ਸੀਰੀਜ਼
Kota Factory Season 3 : ਕੋਟਾ ਫੈਕਟਰੀ ਦੇ ਫੈਨਜ਼ ਲਈ ਵੱਡੀ ਅਪਡੇਟ ਸਾਹਮਣੇ ਆਈ ਹੈ। ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਕੋਟਾ ਫੈਕਟਰੀ ਦੇ ਤੀਜੇ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਹਨ।
Kota Factory Season 3 Release Date : ਕੋਟਾ ਫੈਕਟਰੀ ਅਜਿਹੀ ਸੀਰੀਜ਼ ਹੈ ਜਿਸ ਦੇ ਪਹਿਲੇ ਦੋ ਭਾਗ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਜਿਸ ਕਰਕੇ ਪ੍ਰਸ਼ੰਸਕ ਇਸ ਸੀਰੀਜ਼ ਦੇ ਸੀਜ਼ਨ 3 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਰ ਉਮਰ ਦੇ ਲੋਕ ਇਸ ਸੀਰੀਜ਼ ਨੂੰ ਦੇਖਣਾ ਪਸੰਦ ਕਰਦੇ ਹਨ। ਹੁਣ ਤੱਕ ਸੀਰੀਜ਼ ਦੇ 2 ਸੀਜ਼ਨ ਆ ਚੁੱਕੇ ਹਨ। ਪਹਿਲਾ ਸੀਜ਼ਨ ਯੂਟਿਊਬ ਚੈਨਲ TVF ਤੋਂ ਸ਼ੁਰੂ ਹੋਇਆ। ਪਹਿਲੇ ਹੀ ਸੀਜ਼ਨ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਸ਼ੋਅ ਨੂੰ ਨੈੱਟਫਲਿਕਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ।
ਸੀਰੀਜ਼ ਦੇ ਪਹਿਲੇ ਅਤੇ ਦੂਜੇ ਸੀਜ਼ਨ ਨੂੰ ਵੀ ਕਾਫੀ ਪਿਆਰ ਮਿਲਿਆ
ਸੀਰੀਜ਼ ਦੇ ਦੂਜੇ ਸੀਜ਼ਨ ਨੂੰ ਵੀ ਕਾਫੀ ਪਿਆਰ ਮਿਲਿਆ ਸੀ। ਉਦੋਂ ਤੋਂ ਇਸ ਦੇ ਤੀਜੇ ਸੀਜ਼ਨ ਦੀ ਮੰਗ ਸੀ। ਹੁਣ ਪ੍ਰਸ਼ੰਸਕ ਜਤਿੰਦਰ ਕੁਮਾਰ ਅਤੇ ਅਹਿਸਾਸ ਚੰਨਾ ਦੀ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸੀਰੀਜ਼ ਨੂੰ ਮੋਸਟ ਵੇਟਿਡ ਦੀ ਲਿਸਟ 'ਚ ਵੀ ਸ਼ਾਮਲ ਕੀਤਾ ਗਿਆ ਹੈ। ਦਰਸ਼ਕ ਸਾਲ 2021 ਤੋਂ ਇਸ ਦੇ ਤੀਜੇ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਹਨ(Kota Factory Season 3)।
ਨੈੱਟਫਲਿਕਸ 'ਕੋਟਾ ਫੈਕਟਰੀ 3' ਦੀ ਛੋਟੀ ਜਿਹੀ ਝਲਕ ਕੀਤੀ ਸਾਂਝੀ
ਕੁਝ ਦਿਨ ਪਹਿਲਾਂ ਹੀ ਨੈੱਟਫਲਿਕਸ ਨੇ ਕੋਟਾ ਫੈਕਟਰੀ ਤੋਂ ਜਤਿੰਦਰ ਦੀ ਪਹਿਲੀ ਲੁੱਕ ਸ਼ੇਅਰ ਕੀਤੀ ਸੀ। ਇਸ ਪੋਸਟ ਦੇ ਨਾਲ ਕੈਪਸ਼ਨ 'ਚ ਲਿਖਿਆ ਸੀ- 'ਆਪਣੀ ਪੈਨਸਿਲ ਨੂੰ ਸ਼ਾਰਪਨ ਕਰੋ ਅਤੇ ਸਾਰੇ ਫਾਰਮੂਲੇ ਯਾਦ ਰੱਖੋ। ਜੀਤੂ ਭਈਆ ਅਤੇ ਵਿਦਿਆਰਥੀਆਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
View this post on Instagram
'ਕੋਟਾ ਫੈਕਟਰੀ 3' ਕਦੋਂ ਰਿਲੀਜ਼ ਹੋਵੇਗੀ?
Netflix ਦੀਆਂ ਕਈ ਸੀਰੀਜ਼ਾਂ ਦਾ ਐਲਾਨ ਕੀਤਾ ਗਿਆ ਹੈ ਪਰ ਕਿਸੇ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਖਬਰਾਂ ਹਨ ਕਿ Netflix ਸੀਰੀਜ਼ IPL 2024 ਦੇ ਖਤਮ ਹੋਣ ਤੋਂ ਬਾਅਦ ਰਿਲੀਜ਼ ਹੋਵੇਗੀ। ਹੁਣ ਇਸ ਸੂਚੀ 'ਚ ਕੋਟਾ ਫੈਕਟਰੀ 3 ਦਾ ਨਾਂ ਵੀ ਜੁੜ ਗਿਆ ਹੈ। ਫਿਲਮੀ ਬੀਟ ਦੇ ਅਨੁਸਾਰ, ਨਿਰਮਾਤਾ ਆਈਪੀਐਲ 2024 ਦੇ ਅੰਤ ਤੋਂ ਬਾਅਦ ਕੋਟਾ ਫੈਕਟਰੀ 3 ਨੂੰ ਰਿਲੀਜ਼ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ।
ਸ਼ੋਅ 'ਚ ਇਕ ਹੋਰ ਸਟਾਰ ਦੀ ਐਂਟਰੀ
ਸ਼ੋਅ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਸੀਰੀਜ਼ 'ਚ ਜਤਿੰਦਰ ਕੁਮਾਰ ਅਤੇ ਅਹਿਸਾਸ ਚੰਨਾ ਤੋਂ ਇਲਾਵਾ ਐਲਨ ਖਾਨ, ਮਯੂਰ ਮੋਰ, ਰੰਜਨ ਰਾਜ ਵਰਗੇ ਸਿਤਾਰੇ ਨਜ਼ਰ ਆਉਣਗੇ। ਇਸ ਵਾਰ ਤਿਲੋਤਮਾ ਸ਼ੋਮ ਨੇ ਵੀ ਸ਼ੋਅ 'ਚ ਐਂਟਰੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਤੋਂ ਇਲਾਵਾ ਜਤਿੰਦਰ ਵੈੱਬ ਸੀਰੀਜ਼ 'ਪੰਚਾਇਤ 3' 'ਚ ਵੀ ਨਜ਼ਰ ਆਉਣਗੇ। ਪੰਚਾਇਤ 3 ਮਈ ਵਿੱਚ ਜਾਰੀ ਹੋ ਸਕਦੀ ਹੈ। ਫਿਲਹਾਲ ਇਸ ਦੀ ਰਿਲੀਜ਼ ਡੇਟ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।