ਪੜਚੋਲ ਕਰੋ

Kuldeep Manak: ਜਦੋਂ ਕੁਲਦੀਪ ਮਾਣਕ ਨੇ ਹੰਕਾਰ 'ਚ ਪਾੜ ਕੇ ਸੁੱਟ ਦਿੱਤੇ ਸੀ ਇਸ ਗੀਤਕਾਰ ਦੇ ਗਾਣੇ, ਬਾਅਦ 'ਚ ਹੋਇਆ ਸੀ ਖੂਬ ਪਛਤਾਵਾ

Kuldeep Manak Birthday: ਕੁਲਦੀਪ ਮਾਣਕ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇ। ਇਹ ਕਿੱਸਾ ਮਰਹੂਮ ਗੀਤਕਾਰ ਸਵਰਨ ਸਿਵੀਆ ਨਾਲ ਜੁੜਿਆ ਹੋਇਆ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ

Kuldeep Manak Birth Anniversary: ਪੰਜਾਬੀ ਇੰਡਸਟਰੀ ਦੇ ਮਹਾਨ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਅੱਜ ਜਨਮਦਿਨ ਹੈ। ਕੁਲਦੀਪ ਮਾਣਕ ਜੇ ਜ਼ਿੰਦਾ ਹੁੰਦੇ ਤਾਂ ਅੱਜ ਯਾਨਿ 12 ਨਵੰਬਰ ਨੂੰ ਆਪਣਾ 72ਵਾਂ ਜਨਮਦਿਨ ਮਨਾ ਰਹੇ ਹੁੰਦੇ। ਉਹ ਭਾਵੇਂ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਕੁਲਦੀਪ ਮਾਣਕ ਦੇ ਜਨਮਦਿਨ ਮੌਕੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇ। ਇਹ ਕਿੱਸਾ ਮਰਹੂਮ ਗੀਤਕਾਰ ਸਵਰਨ ਸਿਵੀਆ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦਾ ਇਸੇ ਸਾਲ ਦੇਹਾਂਤ ਹੋਇਆ ਸੀ।

ਇਹ ਵੀ ਪੜ੍ਹੋ: 'ਟਾਈਗਰ 3' ਦਾ ਜਲਵਾ ਬਰਕਰਾਰ, ਤੀਜੇ ਦਿਨ ਵੀ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ, ਜਾਣੋ ਵਰਲਡ ਵਾਈਡ ਕਲੈਕਸ਼ਨ

ਸਵਰਨ ਸਿਵੀਆ ਪੰਜਾਬੀ ਇੰਡਸਟਰੀ ਦੇ ਉਹ ਗੀਤਕਾਰ ਸਨ, ਜਿਨ੍ਹਾਂ ਦੇ ਲਿਖੇ ਗੀਤ ਗਾ ਕੇ ਕਿੰਨੇ ਹੀ ਕਲਾਕਾਰ ਸਟਾਰ ਬਣੇ ਸੀ। ਉਨ੍ਹਾਂ ਵਿੱਚੋਂ ਅਮਰ ਸਿੰਘ ਚਮਕੀਲਾ ਦਾ ਨਾਮ ਵੀ ਸ਼ਾਮਲ ਸੀ। ਪਰ ਚਮਕੀਲੇ ਨੂੰ ਸਟਾਰ ਬਣਾਉਣ ਪਿੱਛੇ ਕਿਤੇ ਨਾ ਕਿਤੇ ਕੁਲਦੀਪ ਮਾਣਕ ਦਾ ਹੀ ਹੱਥ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਵੇਂ:

ਅਮਰ ਸਿੰਘ ਚਮਕੀਲਾ ਨੂੰ ਸਟਾਰ ਬਣਾਉਣ ਵਾਲੇ ਸਵਰਨ ਸਿਵਿਆ ਹੀ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਕੁਲਦੀਪ ਮਾਣਕ ਨੇ ਸਵਰਨ ਸਿਵਿਆ ਦੀ ਬੇਇੱਜ਼ਤੀ ਨਾ ਕੀਤੀ ਹੁੰਦੀ ਤਾਂ ਚਮਕੀਲਾ ਸ਼ਾਇਦ ਕਦੇ ਸਿਵਿਆ ਦੇ ਲਿਖੇ ਨਾ ਗਾਉਂਦੇ। ਪੜ੍ਹੋ ਇਹ ਕਿੱਸਾ:

ਕੁੱਝ ਸਾਲ ਪਹਿਲਾਂ ਸਵਰਨ ਸਿਵਿਆ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਕੁਲਦੀਪ ਮਾਣਕ ਨੇ ਸਿਵਿਆ ਨੂੰ ਬੇਇੱਜ਼ਤ ਕੀਤਾ ਸੀ। ਇਹ ਗੱਲ 80 ਦੇ ਦਹਾਕਿਆਂ ਦੀ ਹੈ। ਉਸ ਸਮੇਂ ਸਿਵਿਆ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ। 

ਉਨ੍ਹਾਂ ਨੇ ਕੁਲਦੀਪ ਮਾਣਕ ਲਈ ਬੜੇ ਪਿਆਰ ਤੇ ਮੇਹਨਤ ਨਾਲ ਕੁੱਝ ਕਲੀਆਂ ਲਿਖੀਆਂ ਸੀ। ਉਹ ਇਨ੍ਹਾਂ ਕਲੀਆਂ ਨੂੰ ਲੈਕੇ ਕੁਲਦੀਪ ਮਾਣਕ ਕੋਲ ਗਏ ਤਾਂ ਉਦੋਂ ਮਾਣਕ ਬਿਜ਼ੀ ਸੀ ਅਤੇ ਆਪਣੀ ਕਾਰ 'ਚ ਰਵਾਨਾ ਹੋ ਕੇ ਸਟੇਜ ਸ਼ੋਅ ਲਈ ਜਾ ਰਹੇ ਸੀ। ਇਸ ਦੌਰਾਨ ਸਿਵਿਆ ਨੇ ਮਾਣਕ ਨੂੰ ਆਪਣੀਆਂ ਲਿਖੀਆਂ ਕਲੀਆਂ ਦਿੱਤੀਆਂ ਅਤੇ ਕਿਹਾ ਕਿ 'ਮਾਣਕ ਸਾਹਿਬ ਮੈਂ ਤੁਹਾਡੇ ਲਈ ਸਪੈਸ਼ਲ ਇਹ ਕਲੀਆਂ ਲਿਖੀਆਂ ਹਨ, ਕਿਰਪਾ ਕਰਕੇ ਤੁਸੀਂ ਇਨ੍ਹਾਂ 'ਤੇ ਇੱਕ ਨਜ਼ਰ ਮਾਰ ਲਓ।' ਇਸ 'ਤੇ ਕੁਲਦੀਪ ਮਾਣਕ ਨੇ ਹੰਕਾਰ 'ਚ ਸਾਰੇ ਪੇਜਾਂ ਨੂੰ ਪਲਟਿਆ ਅਤੇ ਉਨ੍ਹਾਂ ਨੂੰ ਮਰੋੜ ਤਰੋੜ ਕੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਕਿਹਾ 'ਆਹ ਲੈ ਪੜ੍ਹ ਲਈਆਂ ਤੇਰੀਆਂ ਕਲੀਆਂ।' 

ਮਾਣਕ ਦੇ ਇਸ ਵਤੀਰੇ ਨੇ ਸਿਵਿਆ ਨੂੰ ਬਹੁਤ ਦੁਖੀ ਕਰ ਦਿੱਤਾ ਸੀ। ਇਸ ਦੇ ਜਵਾਬ 'ਚ ਸਿਵਿਆ ਨੇ ਮਾਣਕ ਨੂੰ ਕਿਹਾ, 'ਇੱਕ ਦਿਨ ਤੁਸੀਂ ਮੇਰੇ ਤੋਂ ਇਹੀ ਕਲੀਆਂ, ਇਹੀ ਗੀਤ ਮੰਗੋਗੇ।' ਇਸ 'ਤੇ ਮਾਣਕ ਨੇ ਕਿਹਾ, 'ਕੋਈ ਗੱਲ ਨਹੀਂ ਤੂੰ ਚੱਲ ਆਪਣਾ ਕੰਮ ਕਰ।' 

ਇਹੀ ਕਲੀਆਂ ਗਾ ਕੇ ਚਮਕੀਲਾ ਬਣੇ ਸਟਾਰ
ਉਹੀ ਕਲੀਆਂ ਜੋ ਕੁਲਦੀਪ ਮਾਣਕ ਨੇ ਪਾੜ ਕੇ ਸੁੱਟੀਆਂ ਸੀ। ਸਿਵਿਆ ਨੇ ਜਾ ਕੇ ਅਮਰ ਸਿੰਘ ਚਮਕੀਲਾ ਨੂੰ ਦਿਖਾਈਆਂ। ਸਿਵਿਆ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਸੀ ਕਿ ਚਮਕੀਲਾ ਬੇਹੱਦ ਡਾਊਨ ਟੂ ਅਰਥ ਇਨਸਾਨ ਸਨ। ਉਨ੍ਹਾਂ ਨੇ ਸਿਵਿਆ ਨੂੰ ਬੜੇ ਪਿਆਰ ਤੇ ਇੱਜ਼ਤ ਨਾਲ ਟਰੀਟ ਕੀਤਾ। ਬੱਸ ਫਿਰ ਕੀ ਹੋਣਾ ਸੀ, ਸਿਵਿਆ ਦੇ ਲਿਖੇ ਗੀਤ ਕਲੀਆਂ ਗਾ ਕੇ ਚਮਕੀਲਾ ਸਟਾਰ ਤੇ ਫਿਰ ਸੁਪਰਸਟਾਰ ਬਣ ਗਏ।

ਕੁਲਦੀਪ ਮਾਣਕ ਤੋਂ ਸਿਵਿਆ ਨੇ ਇੰਜ ਲਿਆ ਬਦਲਾ
ਇੱਕ ਦਿਨ ਕੁਲਦੀਪ ਮਾਣਕ ਅਮਰ ਸਿੰਘ ਚਮਕੀਲਾ ਦੇ ਦਫਤਰ ਗਏ। ਉਹ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ। ਇਸ ਦਰਮਿਆਨ ਮਾਣਕ ਨੇ ਚਮਕੀਲਾ ਨੂੰ ਕਿਹਾ ਕਿ ਜਿਹੜੇ ਮੁੰਡੇ ਤੋਂ ਤੂੰ ਗਾਣੇ ਲੈਂਦਾ ਹੈਂ, ਮੈਨੂੰ ਵੀ ਉਸ ਤੋਂ ਗਾਣੇ ਦੁਆ ਦੇ। ਉਸ ਸਮੇਂ ਸਿਵਿਆ ਵੀ ਚਮਕੀਲਾ ਨਾਲ ਉੱਥੇ ਹੀ ਬੈਠੇ ਸੀ। ਇਸ 'ਤੇ ਚਮਕੀਲਾ ਨੇ ਜਵਾਬ ਦਿੱਤਾ ਕਿ ਇਹੀ ਉਹ ਮੁੰਡਾ ਹੈ, ਜਿਸ ਦੇ ਲਿਖੇ ਗਾਣੇ ਮੈਂ ਗਾਉਂਦਾ ਹਾਂ। ਇਸ 'ਤੇ ਕੁਲਦੀਪ ਮਾਣਕ ਨੇ ਸਿਵਿਆ ਨੂੰ ਕਿਹਾ ਕਿ ਮੇਰੇ ਲਈ ਵੀ 2-4 ਗਾਣੇ ਲਿਖੋ। ਆਖਰ ਉਹ ਘੜੀ ਆ ਹੀ ਗਈ ਸੀ, ਜਦੋਂ ਸਿਵਿਆ ਨੂੰ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਨੂੰ ਮਿਲਿਆ। ਸਿਵਿਆ ਨੇ ਮਾਣਕ ਦੀ ਗੱਲ ਸੁਣ ਕੇ ਕਿਹਾ, 'ਗਾਣੇ ਮੈਂ ਤੁਹਾਡੇ ਲਈ ਜ਼ਰੂਰ ਲਿਖਾਂਗਾ, ਪਰ ਮੈਂ ਤੁਹਾਨੂੰ ਇੱਕ ਕਿੱਸਾ ਯਾਦ ਕਰਾਉਣਾ ਚਾਹੁੰਦਾ ਹਾਂ। ਮੈਂ ਉਹ ਸਵਰਨ ਸਿਵਿਆ ਹਾਂ, ਜੋ ਤੁਹਾਡੇ ਕੋਲ ਕਲੀਆਂ ਲੈਕੇ ਆਇਆ ਸੀ ਤੇ ਤੁਸੀਂ ਉਨ੍ਹਾਂ ਨੂੰ ਬਿਨਾਂ ਪੜ੍ਹੇ ਹੀ ਪਾੜ ਕੇ ਸੁੱਟ ਦਿੱਤਾ ਸੀ। ਹੁਣ ਮੇਰੀ ਮਰਜ਼ੀ ਹੈ ਮੈਂ ਤੁਹਾਨੂੰ ਗਾਣੇ ਲਿਖ ਕੇ ਦੇਵਾਂ ਜਾਂ ਨਾ ਦੇਵਾਂ।' ਇਸ 'ਤੇ ਕੁਲਦੀਪ ਮਾਣਕ ਨੇ ਕਿਹਾ ਕਿ 'ਹਾਂ ਸਹੀ ਕਿਹਾ ਤੇਰੀ ਮਰਜ਼ੀ ਆ, ਤੂੰ ਜਿਵੇਂ ਕਰਨਾ ਚਾਹੁੰਦਾ ਹੈ ਕਰ ਲੈ।' ਇਸ ਤੋਂ ਬਾਅਦ ਸਿਵਿਆ ਨੇ ਕੁਲਦੀਪ ਮਾਣਕ ਲਈ ਗਾਣੇ ਲਿਖੇ ਅਤੇ ਉਨ੍ਹਾਂ ਦੇ ਲਿਖੇ ਗੀਤ ਕਾਫੀ ਹਿੱਟ ਵੀ ਹੋਏ। 

ਇਹ ਵੀ ਪੜ੍ਹੋ: ਨਾ ਰਜਨੀਕਾਂਤ ਤੇ ਨਾ ਹੀ ਥਲਪਤੀ ਵਿਜੇ, ਸਾਊਥ ਦਾ ਇਹ ਸੁਪਰਸਟਾਰ ਹੈ ਦੱਖਣੀ ਭਾਰਤ ਦਾ ਸਭ ਤੋਂ ਅਮੀਰ ਕਲਾਕਾਰ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
Embed widget