Tiger 3: 'ਟਾਈਗਰ 3' ਦਾ ਜਲਵਾ ਬਰਕਰਾਰ, ਤੀਜੇ ਦਿਨ ਵੀ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ, ਜਾਣੋ ਵਰਲਡ ਵਾਈਡ ਕਲੈਕਸ਼ਨ
Tiger 3 Box Office Collection Day 3: 'ਟਾਈਗਰ 3' ਦੀਵਾਲੀ ਦੇ ਮੌਕੇ 'ਤੇ 12 ਨਵੰਬਰ ਨੂੰ ਰਿਲੀਜ਼ ਹੋਈ ਸੀ। ਦਰਸ਼ਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਫਿਲਮ ਨੇ ਸਿਰਫ ਦੋ ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
Tiger 3 Box Office Collection Day 3 : ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਸਪਾਈ ਥ੍ਰਿਲਰ ਫਿਲਮ ਟਾਈਗਰ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹ ਫਿਲਮ 12 ਨਵੰਬਰ ਨੂੰ ਰਿਲੀਜ਼ ਹੋਈ ਸੀ ਅਤੇ ਦਰਸ਼ਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਸਲਮਾਨ-ਕੈਟਰੀਨਾ ਦੇ ਐਕਸ਼ਨ ਅਤੇ ਇਮਰਾਨ ਹਾਸ਼ਮੀ ਦੇ ਰੋਲ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ 'ਚ 'ਟਾਈਗਰ 3' ਹਰ ਰੋਜ਼ ਜ਼ਬਰਦਸਤ ਕਮਾਈ ਕਰ ਰਹੀ ਹੈ।
'ਟਾਈਗਰ 3' ਨੇ ਪਹਿਲੇ ਦਿਨ 44.5 ਕਰੋੜ ਦੀ ਕਮਾਈ ਕੀਤੀ। ਦੂਜੇ ਦਿਨ ਫਿਲਮ ਨੇ 59 ਕਰੋੜ ਦਾ ਕਾਰੋਬਾਰ ਕੀਤਾ। ਹੁਣ ਤੀਜੇ ਦਿਨ ਕੁਲੈਕਸ਼ਨ ਦੇ ਅੰਕੜੇ ਸਾਹਮਣੇ ਆਏ ਹਨ। ਸਕਨੀਲਕ ਦੀ ਰਿਪੋਰਟ ਮੁਤਾਬਕ 'ਟਾਈਗਰ 3' ਨੇ ਤੀਜੇ ਦਿਨ 42.50 ਕਰੋੜ ਰੁਪਏ ਕਮਾ ਲਏ ਹਨ। ਇਸ ਦੇ ਨਾਲ ਹੀ ਫਿਲਮ ਦਾ ਤਿੰਨ ਦਿਨਾਂ ਦਾ ਕੁਲ ਕਲੈਕਸ਼ਨ ਹੁਣ 146.00 ਕਰੋੜ ਰੁਪਏ ਹੋ ਗਿਆ ਹੈ।
ਦੋ ਦਿਨਾਂ 'ਚ ਕਮਾਏ 100 ਕਰੋੜ!
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ-ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਦਾ ਫੈਨਜ਼ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਹ ਇਸ ਸਾਲ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਸੀਕਵਲਾਂ ਵਿੱਚੋਂ ਇੱਕ ਸੀ। ਇਹ ਫਿਲਮ ਦੀਵਾਲੀ 'ਤੇ ਰਿਲੀਜ਼ ਹੋਈ ਸੀ ਅਤੇ ਇਸ ਨੇ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਈਆਂ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਸਨ। ਇੱਥੋਂ ਤੱਕ ਕਿ 'ਟਾਈਗਰ 3' ਨੇ ਘਰੇਲੂ ਬਾਕਸ ਆਫਿਸ 'ਤੇ ਸਿਰਫ ਦੋ ਦਿਨਾਂ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
View this post on Instagram
'ਟਾਈਗਰ 3' ਦੀ ਸਟਾਰਕਾਸਟ
ਮਨੀਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ 'ਟਾਈਗਰ 3' ਯਸ਼ਰਾਜ ਸਪਾਈ ਯੂਨੀਵਰਸ ਵਿੱਚ ਟਾਈਗਰ ਦੀ ਫ੍ਰੈਂਚਾਈਜ਼ੀ ਦੀ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ 'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਵੀ ਰਿਲੀਜ਼ ਹੋ ਚੁੱਕੀਆਂ ਹਨ। 'ਟਾਈਗਰ 3' ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਜਿੱਥੇ ਸਲਮਾਨ ਖਾਨ ਇਕ ਵਾਰ ਫਿਰ ਅਵਿਨਾਸ਼ ਸਿੰਘ ਰਾਠੌੜ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ, ਉਥੇ ਕੈਟਰੀਨਾ ਕੈਫ ਨੇ ਵੀ ਜ਼ੋਇਆ ਦੇ ਕਿਰਦਾਰ ਨਾਲ ਵਾਪਸੀ ਕੀਤੀ ਹੈ। ਇਸ ਤੋਂ ਇਲਾਵਾ ਇਮਰਾਨ ਹਾਸ਼ਮੀ ਵਿਲੇਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਹਨ।
ਇਸ ਤੋਂ ਇਲਾਵਾ ਫਿਲਮ 'ਚ ਸ਼ਾਹਰੁਖ ਖਾਨ ਅਤੇ ਰਿਤਿਕ ਰੋਸ਼ਨ ਦਾ ਦਮਦਾਰ ਕੈਮਿਓ ਹੈ। ਰਿਧੀ ਡੋਗਰਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।