Jazzy B: ਕੁਲਦੀਪ ਮਾਣਕ ਦੇ ਬੇਟੇ ਯੁੱਧਵੀਰ ਮਾਣਕ ਨਾਲ ਨਜ਼ਰ ਆਏ ਜੈਜ਼ੀ ਬੀ, ਮਾਣਕ ਦੇ ਪੁੱਤਰ ਨੇ ਸ਼ੇਅਰ ਕੀਤੀ ਤਸਵੀਰ
Yudhvir Manak Jazzy B: ਯੁੱਧਵੀਰ ਨੇ ਜੈਜ਼ੀ ਬੀ ਦੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Jazzy B Yudhvir Manak: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਗਾਇਕ ਨੇ ਪੰਜਾਬੀ ਇੰਡਸਟਰੀ ;ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਨਾਲ ਗਾਇਕ ਦੀ ਹਾਲ ਹੀ 'ਚ ਐਲਬਮ 'ਬੋਰਨ ਰੈੱਡੀ' ਵੀ ਰਿਲੀਜ਼ ਹੋਈ ਹੈ। ਹੁਣ ਹਾਲ ਹੀ 'ਚ ਜੈਜ਼ੀ ਬੀ ਫਿਰ ਤੋਂ ਚਰਚਾ 'ਚ ਹਨ।
ਇਹ ਵੀ ਪੜ੍ਹੋ: ਮਨਕੀਰਤ ਔਲਖ ਨੇ ਚਿੱਟੇ ਪਜਾਮੇ ਕੁੜਤੇ 'ਚ ਸ਼ੇਅਰ ਕੀਤੀਆਂ ਤਸਵੀਰਾਂ, ਗਾਇਕ 'ਤੇ ਫਿਦਾ ਹੋਈਆਂ ਫੀਮੇਲ ਫੈਨਜ਼
View this post on Instagram
ਇਹ ਤਾਂ ਸਭ ਨੂੰ ਪਤਾ ਹੈ ਕਿ ਜੈਜ਼ੀ ਬੀ ਕਲੀਆਂ ਦੇ ਬਾਦਸ਼ਾਹ ਪੰਜਾਬੀ ਗਾਇਕ ਕੁਲਦੀਪ ਮਾਣਕ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਦੇ ਨਾਲ ਨਾਲ ਜੈਜ਼ੀ ਬੀ ਦੀ ਮਾਣਕ ਦੇ ਪੁੱਤਰ ਯੁੱਧਵੀਰ ਨਾਲ ਵੀ ਕਾਫੀ ਨੇੜਤਾ ਹੈ। ਹੁਣ ਯੁੱਧਵੀਰ ਨੇ ਜੈਜ਼ੀ ਬੀ ਦੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਯੁੱਧਵੀਰ ਮਾਣਕ ਕੁਲਦੀਪ ਮਾਣਕ ਦਾ ਪੁੱਤਰ ਹੈ। ਉਸ ਦਾ ਜਨਮ ਲੁਧਿਆਣਾ ਦੇ ਪਿੰਡ ਥਰੀਕੇ ਵਿਖੇ ਹੋਇਆ ਸੀ। 2006 'ਚ ਉਸ ਨੂੰ ਲਿਵਰ ਦੀ ਬੀਮਾਰੀ ਦੇ ਨਾਲ ਨਾਲ ਹੈਪੇਟਾਈਟਸ ਵੀ ਹੋ ਗਿਆ ਸੀ। ਇਸ ਦੇ ਕਈ ਸਾਈਡ ਇਫੈਕਟ ਵੀ ਗਾਇਕ ਨੂੰ ਝੱਲਣੇ ਪਏ ਸੀ । ਯੁੱਧਵੀਰ ਮਾਣਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਕਈ ਗਾਣੇ ਤਾਂ ਦਿੱਤੇ, ਪਰ ਉਹ ਆਪਣੇ ਪਿਤਾ ਕੁਲਦੀਪ ਮਾਣਕ ਵਾਂਗ ਕਾਮਯਾਬੀ ਹਾਸਲ ਨਹੀਂ ਕਰ ਸਕਿਆ ।