(Source: ECI/ABP News)
Harnaaz Sandhu: ਹਰਨਾਜ਼ ਸੰਧੂ ਦੀ ਪਹਿਲੀ ਫਿਲਮ 'ਯਾਰਾਂ ਦੀਆਂ ਪੌ ਬਾਰਾਂ' ਰਿਲੀਜ਼ ਲਈ ਤਿਆਰ, ਕਿਉਂ ਫਿਲਮ ਤੋਂ ਕਿਨਾਰਾ ਕਰੀ ਬੈਠੀ ਸਾਬਕਾ ਮਿਸ ਯੂਨੀਵਰਸ
Harnaaz Sandhu Punjabi Film: ਫਿਲਮ ਦੀ ਪੂਰੀ ਸਟਾਰ ਕਾਸਟ ਨੇ ਫਿਲਮ ਦੇ ਪੋਸਟਰ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਸ਼ੇਅਰ ਕੀਤੇ ਹਨ, ਪਰ ਹਰਨਾਜ਼ ਨੇ ਹਾਲੇ ਵੀ ਇਸ ਸਭ 'ਤੇ ਚੁੱਪੀ ਸਾਧੀ ਹੋਈ ਹੈ।
![Harnaaz Sandhu: ਹਰਨਾਜ਼ ਸੰਧੂ ਦੀ ਪਹਿਲੀ ਫਿਲਮ 'ਯਾਰਾਂ ਦੀਆਂ ਪੌ ਬਾਰਾਂ' ਰਿਲੀਜ਼ ਲਈ ਤਿਆਰ, ਕਿਉਂ ਫਿਲਮ ਤੋਂ ਕਿਨਾਰਾ ਕਰੀ ਬੈਠੀ ਸਾਬਕਾ ਮਿਸ ਯੂਨੀਵਰਸ harnaaz sandhu debut punjabi film yaara diyan pau baaran ready to release know why she is not interested in promotion Harnaaz Sandhu: ਹਰਨਾਜ਼ ਸੰਧੂ ਦੀ ਪਹਿਲੀ ਫਿਲਮ 'ਯਾਰਾਂ ਦੀਆਂ ਪੌ ਬਾਰਾਂ' ਰਿਲੀਜ਼ ਲਈ ਤਿਆਰ, ਕਿਉਂ ਫਿਲਮ ਤੋਂ ਕਿਨਾਰਾ ਕਰੀ ਬੈਠੀ ਸਾਬਕਾ ਮਿਸ ਯੂਨੀਵਰਸ](https://feeds.abplive.com/onecms/images/uploaded-images/2023/03/02/0b75693b7fd1a65347354d801c1c19c61677762369521469_original.jpg?impolicy=abp_cdn&imwidth=1200&height=675)
Harnaaz Sandhu Punjabi Movie: ਸਾਬਕਾ ਮਿਸ ਯੂਨੀਵਰਸ ਤੇ ਉਪਾਸਨਾ ਸਿੰਘ ਵਿਚਾਲੇ ਵਿਵਾਦ ਦੁਨੀਆ ਤੋਂ ਲੁਕਿਆ ਨਹੀਂ ਹੈ। ਸਭ ਜਾਣਦੇ ਹਨ ਕਿ ਉਪਾਸਨਾ ਸਿੰਘ ਹੀ ਉਹ ਸ਼ਖਸ ਹੈ, ਜਿਸ ਨੇ ਹਰਨਾਜ਼ ਸੰਧੂ ਨੂੰ ਪੰਜਾਬੀ ਫਿਲਮ ਇੰਡਸਟਰੀ 'ਚ ਬਰੇਕ ਦਿੱਤਾ। ਹਰਨਾਜ਼ ਦੀਆਂ ਦੋ ਫਿਲਮਾਂ 'ਯਾਰਾਂ ਦੀਆਂ ਪੌ ਬਾਰਾਂ' ਤੇ 'ਬਾਈ ਜੀ ਕੁੱਟਣਗੇ' ਇਸੇ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਫਿਲਮ 'ਯਾਰਾਂ ਦੀਆਂ ਪੌ ਬਾਰਾਂ' ਤਾਂ ਇਸੇ ਮਹੀਨੇ ਯਾਨਿ 30 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਇੰਜ ਲੱਗਦਾ ਹੈ ਕਿ ਹਰਨਾਜ਼ ਸੰਧੂ ਹਾਲੇ ਵੀ ਉਪਾਸਨਾ ਸਿੰਘ ਨਾਲ ਸਮਝੋਤਾ ਕਰਨ ਦੇ ਮੂਡ ;ਚ ਨਹੀਂ ਹੈ।
ਇਹ ਵੀ ਪੜ੍ਹੋ: ਐਮੀ ਵਿਰਕ ਨੇ ਕੀਤਾ ਇੱਕ ਹੋਰ ਫਿਲਮ ਦਾ ਐਲਾਨ, ਕਰਮਜੀਤ ਅਨਮੋਲ ਨਾਲ ਐਕਟਿੰਗ ਕਰਦੇ ਆਉਣਗੇ ਨਜ਼ਰ
ਹਾਲ ਹੀ 'ਚ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਫਿਲਮ ਦੀ ਸਟਾਰ ਕਾਸਟ ਜ਼ੋਰ ਸ਼ੋਰ ਨਾਲ ਇਸ ਦਾ ਪ੍ਰਮੋਸ਼ਨ ਕਰ ਰਹੀ ਹੈ। ਫਿਲਮ 'ਚ ਉਪਾਸਨਾ ਸਿੰਘ ਦੇ ਨਾਲ ਨਾਲ ਦਿੱਗਜ ਸਟਾਰਜ਼ ਹਾਰਬੀ ਸੰਘਾ ਤੇ ਜਸਵਿੰਦਰ ਭੱਲਾ ਵੀ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਪੂਰੀ ਸਟਾਰ ਕਾਸਟ ਨੇ ਫਿਲਮ ਦੇ ਪੋਸਟਰ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਸ਼ੇਅਰ ਕੀਤੇ ਹਨ, ਪਰ ਹਰਨਾਜ਼ ਨੇ ਹਾਲੇ ਵੀ ਇਸ ਸਭ 'ਤੇ ਚੁੱਪੀ ਸਾਧੀ ਹੋਈ ਹੈ।
View this post on Instagram
ਜੇ ਹਰਨਾਜ਼ ਸੰਧੂ ਦਾ ਸੋਸ਼ਲ ਮੀਡੀਆ ਅਕਾਊਂਟ ਦੇਖਿਆ ਜਾਵੇ, ਤਾਂ ਇਹ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਕਿਸੇ ਵੀ ਫਿਲਮ ਦਾ ਪ੍ਰਮੋਸ਼ਨ ਜਾਂ ਇਸ ਨਾਲ ਜੁੜੀ ਗਤੀਵਿਧੀ 'ਚ ਹਿੱਸਾ ਨਹੀਂ ਲਿਆ। ਇੰਜ ਲੱਗਦਾ ਹੈ ਕਿ ਉਹ ਉਪਾਸਨਾ ਸਿੰਘ ਤੋਂ ਕਾਫੀ ਜ਼ਿਆਦਾ ਨਾਰਾਜ਼ ਹੈ।
ਉਪਾਸਨਾ ਸਿੰਘ ਨੇ ਹਰਨਾਜ਼ ;ਤੇ ਕੀਤਾ ਸੀ ਕੋਰਟ ਕੇਸ
ਉਪਾਸਨਾ ਸਿੰਘ ਨੇ ਸਾਲ 2022 'ਚ ਹਰਨਾਜ਼ ਸੰਧੂ 'ਤੇ ਕੋਰਟ 'ਚ ਕੇਸ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਹਰਨਾਜ਼ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਜਦੋਂ ਹਰਨਾਜ਼ ਨੇ ਉਨ੍ਹਾਂ ਨਾਲ ਫਿਲਮਾਂ ਸਾਈਨ ਕੀਤੀਆਂ ਸੀ ਤਾਂ ਉਦੋਂ ਉਸ ਦੇ ਕੰਟਰੈਕਰ 'ਤੇ ਇਹ ਲਿੱਖਿਆ ਗਿਆ ਸੀ, ਕਿ ਉਸ ਨੂੰ ਫਿਲਮ ਦੇ ਪ੍ਰਮੋਸ਼ਨ ਤੇ ਇਸ ਨਾਲ ਜੁੜੀ ਹਰ ਗਤੀਵਿਧੀ 'ਚ ਸ਼ਾਮਲ ਹੋਣਾ ਪਵੇਗਾ।
ਪਰ ਜਦੋਂ 'ਬਾਈ ਜੀ ਕੁੱਟਣਗੇ' ਦੀ ਰਿਲੀਜ਼ ਡੇਟ ਨੇੜੇ ਆਈ ਤਾਂ ਹਰਨਾਜ਼ ਨੇ ਫਿਲਮ ਮੇਕਰਸ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ। ਇਸ 'ਤੇ ਉਪਾਸਨਾ ਸਿੰਘ ਕਾਫੀ ਜ਼ਿਆਦਾ ਭੜਕ ਗਈ ਸੀ। ਉਨ੍ਹਾਂ ਨੇ ਹਰਨਾਜ਼ ਬਾਰੇ ਇਹ ਤੱਕ ਬੋਲ ਦਿੱਤਾ ਸੀ ਕਿ ਮਿਸ ਯੂਨੀਵਰਸ ਦੇ ਅੰਦਰ ਘਮੰਡ ਆ ਗਿਆ ਹੈ। ਮਿਸ ਯੂਨੀਵਰਸ ਬਣਨ ਤੋਂ ਬਾਅਦ ਉਸ ਨੂੰ ਪੰਜਾਬੀ ਸਿਨੇਮਾ ਛੋਟਾ ਲੱਗਣ ਲੱਗ ਪਿਆ ਹੈ।
ਇਹ ਵੀ ਪੜ੍ਹੋ: ਮਨਕੀਰਤ ਔਲਖ ਨੇ ਚਿੱਟੇ ਪਜਾਮੇ ਕੁੜਤੇ 'ਚ ਸ਼ੇਅਰ ਕੀਤੀਆਂ ਤਸਵੀਰਾਂ, ਗਾਇਕ 'ਤੇ ਫਿਦਾ ਹੋਈਆਂ ਫੀਮੇਲ ਫੈਨਜ਼
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)