Mankirt Aulakh: ਮਨਕੀਰਤ ਔਲਖ ਨੇ ਚਿੱਟੇ ਪਜਾਮੇ ਕੁੜਤੇ 'ਚ ਸ਼ੇਅਰ ਕੀਤੀਆਂ ਤਸਵੀਰਾਂ, ਗਾਇਕ 'ਤੇ ਫਿਦਾ ਹੋਈਆਂ ਫੀਮੇਲ ਫੈਨਜ਼
Mankirt Aulakh Pics: ਮਨਕੀਰਤ ਔਲਖ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਚਿੱਟਾ ਪਜਾਮਾ ਕੁੜਤਾ ਪਹਿਨੇ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਮਨਕੀਰਤ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ।
Mankirt Aulakh: ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖੀਆਂ 'ਚ ਰਹਿੰਦਾ ਹੈ। ਉਹ ਅਕਸਰ ਆਪਣੇ ਗੀਤਾਂ ਨਾਲੋਂ ਜ਼ਿਆਦਾ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਸੁਰਖੀਆਂ ਬਟੋਰਦਾ ਹੈ। ਹਾਲ ਹੀ 'ਚ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਗਾਇਕ ਬੇਹੱਦ ਹੈਂਡਸਮ ਨਜ਼ਰ ਆ ਰਿਹਾ ਹੈ।
ਮਨਕੀਰਤ ਔਲਖ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਚਿੱਟਾ ਪਜਾਮਾ ਕੁੜਤਾ ਪਹਿਨੇ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਮਨਕੀਰਤ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਤਸਵੀਰਾਂ 'ਚ ਮਨਕੀਰਤ ਦਾ ਪੁੱਤਰ ਇਮਤਿਆਜ਼ ਵੀ ਉਸ ਦੀ ਗੋਦੀ 'ਚ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਪਿਓ ਪੁੱਤਰ ਦੀ ਕਿਊਟਨੈਸ 'ਤੇ ਫਿਦਾ ਹੋ ਰਿਹਾ ਹੈ।
View this post on Instagram
ਦੱਸ ਦਈਏ ਕਿ ਜ਼ਿਆਦਾਤਰ ਫੀਮੇਲ ਫੈਨਜ਼ ਮਨਕੀਰਤ ਦੀ ਇਸ ਪੋਸਟ 'ਤੇ ਕਮੈਂਟ ਕਰ ਰਹੀਆਂ ਹਨ। ਇੱਕ ਫੈਨ ਨੇ ਕਮੈਂਟ ਕੀਤਾ, 'ਆਏ ਹਾਏ'। ਇੱਕ ਹੋਰ ਫੀਮੇਲ ਫੈਨ ਨੇ ਕਮੈਂਟ 'ਚ ਕਿਹਾ, 'ਔਲਖ ਸਾਬ੍ਹ'। ਇੱਕ ਹੋਰ ਫੈਨ ਨੇ ਕਮੈਂਟ ਕੀਤਾ, 'ਜਾਨ ਕੱਢ ਲੈਂਦੇ ਹੋ ਐਵੇਂ ਦੀਆਂ ਪੋਸਟਾਂ ਪਾ ਕੇ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆ ਹਨ। ਪਰ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਔਲਖ ਨੇ ਤਕਰੀਬਨ 2 ਸਾਲਾਂ ਤੋਂ ਕੋਈ ਨਵਾਂ ਗਾਣਾ ਨਹੀਂ ਕੱਢਿਆ ਹੈ। ਗੱਲ ਕੀਤੀ ਜਾਏ ਔਲਖ ਦੇ ਵਰਕਫਰੰਟ ਦੀ ਤਾਂ ਉਹ ਆਪਣੀ ਫਿਲਮ 'ਬਰਾਊਨ ਬੁਆਏਜ਼' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਹ ਫਿਲਮ 'ਚ ਇਸੇ ਸਾਲ ਰਿਲੀਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਆਇਆ ਹਾਰਟ ਅਟੈਕ, ਜਾਣੋ ਹੁਣ ਕਿਵੇਂ ਹੈ ਅਦਾਕਾਰਾ ਦੀ ਸਿਹਤ