(Source: ECI/ABP News)
Ammy Virk: ਐਮੀ ਵਿਰਕ ਨੇ ਕੀਤਾ ਇੱਕ ਹੋਰ ਫਿਲਮ ਦਾ ਐਲਾਨ, ਕਰਮਜੀਤ ਅਨਮੋਲ ਨਾਲ ਐਕਟਿੰਗ ਕਰਦੇ ਆਉਣਗੇ ਨਜ਼ਰ
Ammy Virk Karamjit Anmol: ਐਮੀ ਵਿਰਕ ਨਵੀਂ ਫਿਲਮ ਦਾ ਐਲਾਨ ਕਰ ਦਿਤਾ ਹੈ। ਇਹ ਫਿਲਮ ਹੈ 'ਜੁਗਨੀ 1907'। 1907 ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਸਾਲ 1907 ਦੇ ਆਲੇ ਦੁਆਲੇ ਦੀ ਸਟੋਰੀ ਹੈ

Ammy Virk New Movie: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਅਦਾਕਾਰ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ 'ਲੇਅਰਜ਼' ਰਿਲੀਜ਼ ਕੀਤੀ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਦੇ ਨਾਲ ਨਾਲ ਐਮੀ ਇਸ ਸਾਲ ਕਈ ਫਿਲਮਾਂ 'ਚ ਵੀ ਨਜ਼ਰ ਆਉਣ ਵਾਲੇ ਹਨ। ਫਿਲਹਾਲ ਕਲਾਕਾਰ ਨੇ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਕਰ ਦਿਤਾ ਹੈ। ਇਹ ਫਿਲਮ ਹੈ 'ਜੁਗਨੀ 1907'। 1907 ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਸਾਲ 1907 ਦੇ ਆਲੇ ਦੁਆਲੇ ਦੀ ਸਟੋਰੀ ਹੈ। ਐਮੀ ਨੇ ਫਿਲਮ ਦਾ ਮੋਸ਼ਨ ਪੋਸਟਰ ਜਾਰੀ ਕਰਦਿਆਂ ਕਿਹਾ ਕਿ 'ਥਿੰਦ ਮੋਸ਼ਨ ਫਿਲਮਜ਼ ਤੇ ਪੰਜ ਪਾਣੀ ਫਿਲਮਜ਼ ਪ੍ਰੋਡਕਸ਼ਨ ਪੇਸ਼ ਕਰਦੇ ਹਨ 'ਜੁਗਨੀ 1907'। ਫਿਲਮ ਦੇ ਮੁੱਖ ਕਲਾਕਾਰ ਹਨ, ਐਮੀ ਵਿਰਕ ਤੇ ਕਰਮਜੀਤ ਅਨਮੋਲ।' ਫਿਲਮ ਬਾਰੇ ਗੱਲ ਕੀਤੀ ਜਾਏ ਤਾਂ ਇਸ ਨੂੰ ਅਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ, ਜਦਕਿ ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ਨੂੰ ਦਲਜੀਤ ਥਿੰਦ ਤੇ ਐਮੀ ਵਿਰਕ ਪ੍ਰੋਡਿਊਸ ਕਰ ਰਹੇ ਹਨ।
View this post on Instagram
ਇਸ ਦਿਨ ਹੋਵੇਗੀ ਰਿਲੀਜ਼
ਦੱਸ ਦਈਏ ਕਿ ਐਮੀ ਵਿਰਕ ਤੇ ਕਰਮਜੀਤ ਅਨਮੋਲ ਸਟਾਰਰ ਫਿਲਮ ਦੀ ਰਿਲੀਜ਼ ਲਈ ਤਹਾਨੂੰ ਲੰਬਾ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਇਹ ਫਿਲਮ 10 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲਾ ਸਾਲ 2022 ਐਮੀ ਦੇ ਲਈ ਕਾਫੀ ਵਧੀਆ ਰਿਹਾ ਸੀ। ਪਿਛਲੇ ਸਾਲ ਐਮੀ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ ਸੀ। 'ਸੌਂਕਣ ਸੌਂਕਣੇ', 'ਲੌਂਗ ਲਾਚੀ 2' ਅਤੇ 'ਓਏ ਮੱਖਣਾ'। ਇਹ ਤਿੰਨੇ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਵਧੀਆ ਕਾਰੋਬਾਰ ਕੀਤਾ ਸੀ।
ਇਸ ਸਾਲ ਐਮੀ ਵਿਰਕ ਆਪਣੀ ਫਿਲਮ 'ਮੌੜ' ਨੂੰ ਲੈਕੇ ਕਾਫੀ ਚਰਚਾ ਵਿੱਚ ਹਨ। ਦੱਸ ਦਈਏ ਕਿ ਇਸ ਫਿਲਮ 'ਚ ਦਰਸ਼ਕਾਂ ਨੂੰ ਪਹਿਲੀ ਵਾਰ ਐਮੀ ਵਿਰਕ ਤੇ ਦੇਵ ਖਰੌੜ ਦੀ ਜੋੜੀ ਇਕੱਠੀ ਦੇਖਣ ਨੂੰ ਮਿਲੇਗੀ। ਐਮੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਇਹ ਫਿਲਮ ਕਾਫੀ ਖਾਸ ਹੈ। ਹਾਲ ਹੀ 'ਚ ਇਸ ਫਿਲਮ 'ਚ ਐਮੀ ਵਿਰਕ ਨੇ ਆਪਣੀ ਲੁੱਕ ਵੀ ਰਿਵੀਲ ਕੀਤੀ ਸੀ। ਇਸ ਫਿਲਮ 'ਚ ਐਮੀ ਦੇਸੀ ਜੱਟ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
