(Source: ECI/ABP News)
ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੀ ਪੰਜਾਬੀ ਫਿਲਮ 'Television' ਦਾ ਇੱਕ ਹੋਰ ਗਾਣਾ ਰਿਲੀਜ਼
ਪੰਜਾਬੀ ਫ਼ਿਲਮ ਟੈਲੀਵਿਜ਼ਨ ਦਾ ਇੱਕ ਹੋਰ ਗੀਤ `ਨੀ ਮੈਂ ਤੇਰਾ` 22 ਜੂਨ ਨੂੰ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ, ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ।
![ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੀ ਪੰਜਾਬੀ ਫਿਲਮ 'Television' ਦਾ ਇੱਕ ਹੋਰ ਗਾਣਾ ਰਿਲੀਜ਼ kulwinder billa mandy takhar starrer punjabi film television new song ni main tera released ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੀ ਪੰਜਾਬੀ ਫਿਲਮ 'Television' ਦਾ ਇੱਕ ਹੋਰ ਗਾਣਾ ਰਿਲੀਜ਼](https://feeds.abplive.com/onecms/images/uploaded-images/2022/06/23/7840bb9e6bdb4b9dd497ec6808197529_original.jpg?impolicy=abp_cdn&imwidth=1200&height=675)
ਪੰਜਾਬੀ ਫ਼ਿਲਮ ਟੈਲੀਵਿਜ਼ਨ 24 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਲਾਈਮਲਾਈਟ `ਚ ਬਣੀ ਹੋਈ ਹੈ। ਜਿਸ ਦਾ ਕਾਰਨ ਹੈ ਫ਼ਿਲਮ ਦਾ ਸ਼ਾਨਦਾਰ ਟਰੇਲਰ ਤੇ ਇਸ ਦੇ ਖ਼ੂਬਸੂਰਤ ਗਾਣੇ।
ਬੀਤੇ ਦਿਨ ਯਾਨਿ 22 ਜੂਨ ਨੂੰ ਫ਼ਿਲਮ ਦਾ ਇੱਕ ਹੋਰ ਗੀਤ `ਨੀ ਮੈਂ ਤੇਰਾ` ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ, ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਯੂਟਿਊਬ `ਤੇ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਕੁਲਵਿੰਦਰ ਬਿੱਲਾ ਨੇ ਆਪਣੇ ਸੁਰਾਂ ਨਾਲ ਸਜਾਇਆ ਹੈ।
ਕਾਬਿਲੇਗ਼ੌਰ ਹੈ ਕਿ ਇਹ ਫ਼ਿਲਮ ਭਲਕੇ ਯਾਨਿ 24 ਜੂਨ ਨੂੰ ਸਿਨਮੇਘਰਾਂ `ਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫ਼ਿਲਮ ਦੀ ਕਹਾਣੀ 80-90 ਦਹਾਕਿਆਂ ਦੇ ਇਰਦ ਗਿਰਦ ਘੁੰਮਦੀ ਹੈ। ਇਹ ਉਸ ਸਮੇਂ ਦੀ ਕਹਾਣੀ ਹੈ, ਜਦੋਂ ਟੈਲੀਵਿਜ਼ਨ ਇੰਡੀਆ `ਚ ਨਵਾਂ ਨਵਾਂ ਆਇਆ ਸੀ, ਤੇ ਕਿਸੇ ਕਿਸੇ ਘਰ ਵਿੱਚ ਹੀ ਹੁੰਦਾ ਸੀ।
ਫ਼ਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਤਾਜ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ `ਚ ਕੁਲਵਿੰਦਰ ਬਿੱਲਾ, ਮੈਂਡੀ ਤੱਖੜ, ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਹਾਰਬੀ ਸਿੰਘ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)