Aamir Khan: ਲਾਲ ਸਿੰਘ ਚੱਢਾ ਦੀ ਨਾਕਾਮਯਾਬੀ ਨੇ ਆਮਿਰ ਖਾਨ ਨੂੰ ਕੀਤਾ ਨਿਰਾਸ਼, ਤਸਵੀਰਾਂ ਦੇਖ ਫ਼ੈਨਜ਼ ਨੂੰ ਲੱਗਿਆ ਝਟਕਾ
Aamir Khan Latest Photos: ਤੁਸੀਂ ਆਮਿਰ ਖਾਨ ਦੀ ਲਾਲ ਸਿੰਘ ਚੱਢਾ ਜ਼ਰੂਰ ਦੇਖੀ ਹੋਵੇਗੀ। ਫ਼ਿਲਮ ਫਲਾਪ ਹੋਣ ਤੋਂ ਬਾਅਦ ਆਮਿਰ ਖਾਨ ਅਲੱਗ ਹੀ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀiਆਂ ਤਾਜ਼ੀਆਂ ਤਸਵੀਰਾਂ ਨੇ ਫ਼ੈਨਜ਼ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ
Aamir Khan Latest Photos: ਤੁਸੀਂ ਆਮਿਰ ਖਾਨ ਦੀ ਲਾਲ ਸਿੰਘ ਚੱਢਾ ਜ਼ਰੂਰ ਦੇਖੀ ਹੋਵੇਗੀ। ਫ਼ਿਲਮ ਫਲਾਪ ਹੋਣ ਤੋਂ ਬਾਅਦ ਆਮਿਰ ਖਾਨ ਅਲੱਗ ਹੀ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀiਆਂ ਤਾਜ਼ੀਆਂ ਤਸਵੀਰਾਂ ਨੇ ਫ਼ੈਨਜ਼ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ। ਹਾਲ ਹੀ 'ਚ ਆਮਿਰ ਖਾਨ ਨੂੰ ਅਵਿਨਾਸ਼ ਗੋਵਾਰੀਕਰ ਦੀ ਮਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੁੰਦੇ ਦੇਖਿਆ ਗਿਆ ਹੈ।
ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਆਮਿਰ ਖਾਨ ਹਰ ਸਮੇਂ ਅਵਿਨਾਸ਼ ਦੇ ਭਰਾ ਆਸ਼ੂਤੋਸ਼ ਨਾਲ ਨਜ਼ਰ ਆਏ। ਲਾਲ ਸਿੰਘ ਚੱਢਾ ਦੀ ਅਸਫਲਤਾ ਤੋਂ ਬਾਅਦ ਆਮਿਰ ਖਾਨ ਦੀ ਲੁੱਕ ਕਾਫ਼ੀ ਬਦਲ ਗਈ ਹੈ। ਚਿੱਟੀ ਦਾੜ੍ਹੀ, ਵਧੇ ਹੋਏ ਵਾਲ ਤੇ ਥੱਕਿਆ ਸਰੀਰ...ਆਮਿਰ ਨੂੰ ਪਹਿਚਾਨਣਾ ਮੁਸ਼ਕਲ ਹੋ ਰਿਹਾ ਹੈ। ਇਸ ਦੌਰਾਨ ਜਿਸ ਦੀ ਵੀ ਨਜ਼ਰ ਆਮਿਰ ਖਾਨ 'ਤੇ ਪਈ, ਉਹ ਉਨ੍ਹਾਂ ਨੂੰ ਦੇਖ ਕੇ ਦੰਗ ਰਹਿ ਗਏ।
ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਬਾਅਦ ਆਮਿਰ ਖਾਨ ਨੇ ਬਾਹਰ ਨਿਕਲਣਾ ਬੰਦ ਕਰ ਦਿੱਟਤਾ ਹੈ। ਹੁਣ ਆਮਿਰ ਪੱਤਰਕਾਰਾਂ ਸਾਹਮਣੇ ਪੋਜ਼ ਵੀ ਨਹੀਂ ਦਿੰਦੇ। ਆਮਿਰ ਖਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ।
View this post on Instagram
ਦੱਸ ਦੇਈਏ ਕਿ ਆਮਿਰ ਖਾਨ ਨੂੰ ਲਾਲ ਸਿੰਘ ਚੱਢਾ ਨੂੰ ਬਣਾਉਣ ਅਤੇ ਰਿਲੀਜ਼ ਕਰਨ ਵਿੱਚ 14 ਸਾਲ ਦਾ ਲੰਬਾ ਸਮਾਂ ਲੱਗ ਗਿਆ ਸੀ। ਪਰ ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਪਿਟੀ ਸੀ। ਇਸ ਦੇ ਨਾਲ ਹੀ ਫ਼ਿਲਮ ਦਾ ਟਵਿੱਟਰ ‘ਤੇ ਵੀ ਕਾਫ਼ੀ ਵਿਰੋਧ ਹੋਇਆ ਸੀ, ਜਿਸ ਤੋਂ ਬਾਅਦ ਦਰਸ਼ਕਾਂ ਦੇ ਮਨਾਂ ‘ਚ ਫ਼ਿਲਮ ਨੂੰ ਲੈਕੇ ਨੈਗਟਿਵ ਵਿਚਾਰ ਆਉਣ ਲੱਗੇ। ਫ਼ਿਲਮ ਨੂੰ ਵਿਰੋਧ ਦਾ ਕਾਫ਼ੀ ਸਾਹਮਣਾ ਕਰਨਾ ਪਿਆ ਸੀ।