(Source: ECI/ABP News)
Gurdas Maan: ਗੁਰਦਾਸ ਮਾਨ ਨੇ ਪੁਰਾਣੇ ਦਿਨਾਂ ਦੀ ਤਸਵੀਰ ਕੀਤੀ ਸ਼ੇਅਰ, ਫੈਨਜ਼ ਨੇ ਖੂਬ ਕੀਤੀ ਪਿਆਰ ਦੀ ਵਰਖਾ
Gurdas Maan Old Pic: ਗੁਰਦਾਸ ਮਾਨ ਨੇ ਸੋਸ਼ਲ ਮੀਡੀਆ 'ਤੇ ਪੁਰਾਣੇ ਦਿਨਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਫੈਨਜ਼ ਦੀਆਂ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਹਨ।
![Gurdas Maan: ਗੁਰਦਾਸ ਮਾਨ ਨੇ ਪੁਰਾਣੇ ਦਿਨਾਂ ਦੀ ਤਸਵੀਰ ਕੀਤੀ ਸ਼ੇਅਰ, ਫੈਨਜ਼ ਨੇ ਖੂਬ ਕੀਤੀ ਪਿਆਰ ਦੀ ਵਰਖਾ legendary punjabi singer gurdas maan shares his old pic on social media fans shower him with love Gurdas Maan: ਗੁਰਦਾਸ ਮਾਨ ਨੇ ਪੁਰਾਣੇ ਦਿਨਾਂ ਦੀ ਤਸਵੀਰ ਕੀਤੀ ਸ਼ੇਅਰ, ਫੈਨਜ਼ ਨੇ ਖੂਬ ਕੀਤੀ ਪਿਆਰ ਦੀ ਵਰਖਾ](https://feeds.abplive.com/onecms/images/uploaded-images/2023/01/31/0370d58360ab2fca585e91037a42df761675163566423469_original.jpg?impolicy=abp_cdn&imwidth=1200&height=675)
Gurdas Maan Shares His Old Days Pic: ਪੰਜਾਬੀ ਗਾਇਕੀ ਬਾਬਾ ਬੋਹੜ ਗੁਰਦਾਸ ਮਾਨ ਲਈ ਨਵਾਂ ਸਾਲ ਬਹੁਤ ਹੀ ਸਪੈਸ਼ਲ ਰਿਹਾ ਹੈ। ਕਿਉਂਕਿ ਨਵੇਂ ਸਾਲ 'ਤੇ ਗੁਰਦਾਸ ਮਾਨ ਦੇ ਪਹਿਲੇ ਗਾਣੇ 'ਚਿੰਤਾ ਨਾ ਕਰ ਯਾਰ' ਨੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ। ਗੀਤ ਦੀ ਕਾਮਯਾਬੀ ਤੋਂ ਗਾਇਕ ਕਾਫੀ ਖੁਸ਼ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: 'ਮੌੜ' ਫਿਲਮ 'ਚ ਇਸ ਲੁੱਕ 'ਚ ਨਜ਼ਰ ਆਉਣਗੇ ਐਮੀ ਵਿਰਕ, ਨਵੀਂ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ
ਹੁਣ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ 'ਤੇ ਪੁਰਾਣੇ ਦਿਨਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਦਰਅਸਲ, ਇਹ ਤਸਵੀਰ ਗੁਰਦਾਸ ਮਾਨ ਦੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' (1987) ਦੀ ਹੈ। ਇਸ ਫਿਲਮ 'ਚ ਗੁਰਦਾਸ ਮਾਨ ਗੁਰਦਿੱਤ ਸਿੰਘ ਦੇ ਕਿਰਦਾਰ ;ਚ ਨਜ਼ਰ ਆਏ ਸੀ। ਗਾਇਕ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਇਹ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਫੈਨਜ਼ ਦੀਆਂ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਹਨ। ਫੈਨਜ਼ ਗੁਰਦਾਸ ਮਾਨ ਦੀ ਇਸ ਪੋਸਟ 'ਤੇ ਕਮੈਂਟ ਕਰ ਖੂਬ ਪਿਆਰ ਬਰਸਾ ਰਹੇ ਹਨ। ਦੇਖੋ ਇਹ ਤਸਵੀਰ:
View this post on Instagram
ਕਾਬਿਲੇਗ਼ੌਰ ਹੈ ਕਿ ਪਛਲੇ ਕਾਫੀ ਸਮੇਂ ਤੋਂ ਗੁਰਦਾਸ ਮਾਨ ਲਗਾਤਾਰ ਚਰਚਾ ਵਿੱਚ ਹਨ। ਦਰਅਸਲ, ਪਿਛਲੇ ਸਾਲ ਗੁਰਦਾਸ ਮਾਨ ਦਾ ਗਾਣਾ 'ਗੱਲ ਸੁਣੋ ਪੰਜਾਬੀ ਦੋਸਤੋ' ਰਿਲੀਜ਼ ਹੋਇਆ ਸੀ। ਇਸ ਗੀਤ ਰਾਹੀਂ ਮਾਨ ਨੇ ਉਨ੍ਹਾਂ ਮਿਹਣਿਆਂ ਦਾ ਜਵਾਬ ਦਿੱਤਾ ਸੀ, ਜੋ ਉਨ੍ਹਾਂ ਨੂੰ 2019 'ਚ ਉਦੋਂ ਸੁਣਨੇ ਪਏ ਸੀ, ਜਦੋਂ ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਹਿ ਦਿੱਤਾ ਸੀ। ਇਸ ਤੋਂ ਬਾਅਦ ਹੁਣ ਉਨ੍ਹਾਂ ਦਾ ਗਾਣਾ 'ਚਿੰਤਾ ਨਾ ਕਰ ਯਾਰ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਗੀਤ ਦੇ ਬੋਲਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਤੇ ਜੈਸਮੀਨ ਸੈਂਡਲਾਸ ਦੇ ਗਾਣੇ 'ਜ਼ਹਿਰੀ ਵੇ' ਦੀ ਵੀਡੀਓ ਰਿਲੀਜ਼, ਦੇਖੋ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)