Ammy Virk: 'ਮੌੜ' ਫਿਲਮ 'ਚ ਇਸ ਲੁੱਕ 'ਚ ਨਜ਼ਰ ਆਉਣਗੇ ਐਮੀ ਵਿਰਕ, ਨਵੀਂ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ
Ammy Virk New Look: ਐਮੀ ਵਿਰਕ ਨੇ ਆਪਣੀ ਡਰੈੱਸ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ। ਜਿਸ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਮੀ ਇਸ ਫਿਲਮ 'ਚ ਦੇਸੀ ਜੱਟ ਦੀ ਲੁੱਕ 'ਚ ਨਜ਼ਰ ਆਉਣ ਵਾਲੇ ਹਨ।
Ammy Virk New Look: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਲਾਈਮਲਾਈਟ 'ਚ ਰਹਿੰਦੇ ਹਨ। ਐਮੀ ਵਿਰਕ ਲਈ ਨਵਾਂ ਸਾਲ ਯਾਨਿ 2023 ਖਾਸ ਹੋਣ ਵਾਲਾ ਹੈ। ਕਿਉਂਕਿ ਇਸ ਸਾਲ ਐਮੀ ਵਿਰਕ ਕਾਫੀ ਲੰਬੇ ਸਮੇਂ ਦੇ ਬਾਅਦ ਆਪਣੀ ਐਲਬਮ ਲੈਕੇ ਆ ਰਹੇ ਹਨ। ਉਨ੍ਹਾਂ ਦੀ ਐਲਬਮ 'ਲੇਅਰਜ਼' 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਅਧਿਕਾਰਤ ਪੋਸਟਰ ਤੇ ਟਰੈਕ ਲਿਸਟ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਸੀ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਤੇ ਜੈਸਮੀਨ ਸੈਂਡਲਾਸ ਦੇ ਗਾਣੇ 'ਜ਼ਹਿਰੀ ਵੇ' ਦੀ ਵੀਡੀਓ ਰਿਲੀਜ਼, ਦੇਖੋ ਵੀਡੀਓ
View this post on Instagram
ਇਸ ਦੇ ਨਾਲ ਨਾਲ ਐਮੀ ਵਿਰਕ ਇਸ ਸਮੇਂ ਆਪਣੀ ਫਿਲਮ 'ਮੌੜ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਫਿਲਮ 'ਚ ਐਮੀ ਵਿਰਕ ਤੇ ਦੇਵ ਖਰੌੜ ਦੀ ਜੋੜੀ ਪਰਦੇ 'ਤੇ ਦਿਖਾਈ ਦੇਵੇਗੀ। ਇਹ ਪਹਿਲੀ ਵਾਰ ਹੋਵੇਗਾ ਕਿ ਐਮੀ ਵਿਰਕ ਦੇਵ ਖਰੌੜ ਨਾਲ ਕਿਸੇ ਫਿਲਮ 'ਚ ਨਜ਼ਰ ਆਉਣਗੇ। ਹੁਣ ਇਸ ਫਿਲਮ ਤੋਂ ਐਮੀ ਵਿਰਕ ਦਾ ਫਰਸਟ ਲੁੱਕ ਸਾਹਮਣੇ ਆ ਗਿਆ ਹੈ। ਹਾਲ ਹੀ 'ਚ ਐਮੀ ਵਿਰਕ ਨੇ ਆਪਣੀ ਡਰੈੱਸ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ। ਜਿਸ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਮੀ ਇਸ ਫਿਲਮ 'ਚ ਦੇਸੀ ਜੱਟ ਦੀ ਲੁੱਕ 'ਚ ਨਜ਼ਰ ਆਉਣ ਵਾਲੇ ਹਨ।
ਇਸ ਦੇ ਨਾਲ ਨਾਲ ਹਾਲ ਹੀ 'ਚ ਐਮੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੀ ਦਾੜੀ ਦੀ ਲੁੱਕ ਵੀ ਕਾਫੀ ਬਦਲੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਐਮੀ ਨੇ ਮੌੜ ਫਿਲਮ 'ਚ ਆਪਣੇ ਕਿਰਦਾਰ ਲਈ ਦਾੜੀ ਵਧਾਈ ਹੈ। ਐਮੀ ਦਾ ਇਹ ਨਵਾਂ ਲੁੱਕ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਆਪਣੀ ਫਿਲਮ 'ਮੌੜ' ਕਰਕੇ ਕਾਫੀ ਚਰਚਾ ਵਿੱਚ ਹਨ। ਉਹ ਇਸ ਫਿਲਮ 'ਚ ਦੇਵ ਖਰੌੜ ਨਾਲ ਨਜ਼ਰ ਆਉਣ ਵਾਲੇ ਹਨ। ਫਿਲਹਾਲ ਇਸ ਫਿਲਮ ਦੀ ਰਿਲੀਜ਼ ਡੇਟ ਜਾਂ ਕੋਈ ਅਧਿਕਾਰਤ ਪੋਸਟਰ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ਜਦੋਂ ਪ੍ਰੀਤੀ ਜ਼ਿੰਟਾ ਨੇ ਖਤਰਨਾਕ ਡੌਨ ਖਿਲਾਫ ਦਿੱਤੀ ਸੀ ਗਵਾਹੀ, ਹਿੱਲ ਗਿਆ ਸੀ ਪੂਰਾ ਬਾਲੀਵੁੱਡ