ਪੜਚੋਲ ਕਰੋ
(Source: ECI/ABP News)
ਸੁਣੋ ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਦਰਦ, ਬੋਲੇ ਜੇ ਕੋਈ ਮੈਨੂੰ ਡੈਡੀ ਸਮਝੇ ਤਾਂ...
ਸ਼ਹਿਨਾਜ਼ ਤੇ ਸਿਧਾਰਥ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਦੋਨਾਂ ਦੀ ਕੈਮਿਸਟਰੀ ਤੋਂ ਸ਼ਹਿਨਾਜ਼ ਤੇ ਸਿਧਾਰਥ ਦੇ ਫੈਨਸ ਬਹੁਤ ਖੁਸ਼ ਹਨ, ਪਰ ਸ਼ਹਿਨਾਜ਼ ਦੇ ਪਿਤਾ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਤੋਂ ਬਹੁਤ ਪ੍ਰੇਸ਼ਾਨ ਹਨ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਸਿਧਾਰਥ ਤੇ ਸ਼ਹਿਨਾਜ਼ ਤੋਂ ਖੁਸ਼ ਨਹੀਂ ਹਨ ਤੇ ਪਹਿਲਾਂ ਵੀ ਕਈ ਵਾਰ ਸ਼ਹਿਨਾਜ਼ ਦੇ ਖਿਲਾਫ ਬੋਲ ਚੁੱਕੇ ਹਨ।
![ਸੁਣੋ ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਦਰਦ, ਬੋਲੇ ਜੇ ਕੋਈ ਮੈਨੂੰ ਡੈਡੀ ਸਮਝੇ ਤਾਂ... Listen to the pain of Shahnaz Gill's father, say if anyone considers me a daddy ... ਸੁਣੋ ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਦਰਦ, ਬੋਲੇ ਜੇ ਕੋਈ ਮੈਨੂੰ ਡੈਡੀ ਸਮਝੇ ਤਾਂ...](https://static.abplive.com/wp-content/uploads/sites/5/2020/05/22210223/Shehnaz-gill.jpg?impolicy=abp_cdn&imwidth=1200&height=675)
ਸ਼ਹਿਨਾਜ਼ ਤੇ ਸਿਧਾਰਥ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਦੋਨਾਂ ਦੀ ਕੈਮਿਸਟਰੀ ਤੋਂ ਸ਼ਹਿਨਾਜ਼ ਤੇ ਸਿਧਾਰਥ ਦੇ ਫੈਨਸ ਬਹੁਤ ਖੁਸ਼ ਹਨ, ਪਰ ਸ਼ਹਿਨਾਜ਼ ਦੇ ਪਿਤਾ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਤੋਂ ਬਹੁਤ ਪ੍ਰੇਸ਼ਾਨ ਹਨ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਸਿਧਾਰਥ ਤੇ ਸ਼ਹਿਨਾਜ਼ ਤੋਂ ਖੁਸ਼ ਨਹੀਂ ਹਨ ਤੇ ਪਹਿਲਾਂ ਵੀ ਕਈ ਵਾਰ ਸ਼ਹਿਨਾਜ਼ ਦੇ ਖਿਲਾਫ ਬੋਲ ਚੁੱਕੇ ਹਨ।
ਹੁਣ ਸ਼ਹਿਨਾਜ਼ ਦੇ ਪਿਤਾ ਦਾ ਕਹਿਣਾ ਹੈ ਕਿ, 'ਜੇ ਸ਼ਹਿਨਾਜ਼ ਗਿੱਲ ਉਸ ਨੂੰ ਪਿਤਾ ਮੰਨਦੀ ਹੈ, ਤਾਂ ਉਸ ਨੂੰ ਉਨ੍ਹਾਂ ਦੀ ਰਾਏ ਨਾਲ ਫ਼ਰਕ ਪੈਂਦਾ। ਉਨ੍ਹਾਂ ਇੱਕ ਇੰਟਰਵਿਊ 'ਚ ਇਹ ਵੀ ਕਿਹਾ, 'ਨਾ ਤਾਂ ਮੈਂ ਉਸ ਦੇ ਖ਼ਿਲਾਫ਼ ਹਾਂ ਤੇ ਨਾ ਹੀ ਮੈਂ ਉਸ ਦੇ ਹੱਕ 'ਚ ਹਾਂ। ਨਾ ਹੀ ਮੈਂ ਇਸ ਦਾ ਵਿਰੋਧ ਕਰਦਾ ਹਾਂ ਤੇ ਨਾ ਹੀ ਮੈਂ ਚਾਹੁੰਦਾ ਹਾਂ ਕਿ ਇਹ ਦੋਵੇਂ ਇਕੱਠੇ ਹੋਣ। ਮੈਂ ਡੈਡੀ ਹਾਂ, ਪਰ ਜੇ ਕੋਈ ਮੈਨੂੰ ਡੈਡੀ ਸਮਝੇ ਤਾਂ। ਜੇ ਕੋਈ ਨਹੀਂ ਸਮਝੇਗਾ ਕਿ ਮੈਂ ਡੈਡੀ ਹਾਂ, ਤਾਂ ਮੈਂ ਡੈਡੀ ਕਿਸ ਗੱਲ ਦਾ? ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਮੇਰਾ ਪਿਤਾ ਹੈ।"
ਸੰਤੋਖ ਸਿੰਘ ਦੀ ਇਕ ਵੀਡੀਓ ਇੱਕ ਯੂ-ਟਿਊਬ ਚੈਨਲ 'ਤੇ ਸਾਹਮਣੇ ਆਈ ਹੈ। ਇਸ 'ਚ ਉਹ ਕਹਿ ਰਹੇ ਹਨ ਕਿ ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਹੈ। ਪਰ ਉਹ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਸ਼ਹਿਨਾਜ਼ ਪੰਜਾਬ ਆਉਣ ਤੋਂ ਬਾਅਦ ਵੀ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਮਿਲੀ। ਸੰਤੋਖ ਸਿੰਘ ਵੀਡੀਓ 'ਚ ਕਹਿ ਰਹੇ ਹਨ ਕਿ ਉਸ ਨੂੰ ਆਪਣੀ ਧੀ ਦੀਆਂ ਹਰਕਤਾਂ ਕਾਰਨ ਦੋਸਤਾਂ ਦੇ ਸਾਮ੍ਹਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ। ਪਿਤਾ ਦਾ ਕਹਿਣਾ ਹੈ ਕਿ ਉਸ ਦੇ ਦੋਸਤਾਂ ਨੇ ਸ਼ਹਿਨਾਜ਼ ਨੂੰ ਬਹੁਤ ਵੋਟਾਂ ਦਿੱਤੀਆਂ ਸੀ। ਅਜਿਹੇ ਦੋਸਤ ਦੇ ਬੱਚੇ ਸ਼ਹਿਨਾਜ਼ ਨੂੰ ਮਿਲਣਾ ਚਾਹੁੰਦੇ ਸੀ, ਪਰ ਅਜਿਹਾ ਨਹੀਂ ਹੋਇਆ ਅਤੇ ਉਹ ਇਸ ਕਾਰਨ ਨਾਰਾਜ਼ ਹਨ।
ਗਿੱਪੀ ਗਰੇਵਾਲ ਤੀਜੀ ਵਾਰ ਕਰਨਗੇ 'ਅਰਦਾਸ', ਫਿਲਹਾਲ ਲੰਡਨ 'ਚ ਪਾਈ 'ਪਾਣੀ 'ਚ ਮਧਾਣੀ'
ਇਸ ਨਵੀਂ ਵੀਡੀਓ 'ਚ ਸੰਤੋਖ ਸਿੰਘ ਕਹਿੰਦੇ ਹਨ, ‘ਮੈਂ ਆਪਣੇ ਦੋਸਤਾਂ ਸਾਹਮਣੇ ਸ਼ਰਮਿੰਦਾ ਮਹਿਸੂਸ ਕੀਤਾ। ਪਰ ਉਹ ਮੇਰੀ ਧੀ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਉਸ ਨਾਲ ਕੁਝ ਸਮੇਂ ਲਈ ਪ੍ਰੇਸ਼ਾਨ ਹੋਵਾਂਗਾ, ਪਰ ਮੈਂ ਜ਼ਿਆਦਾ ਦੇਰ ਗੁੱਸੇ ਨਹੀਂ ਹੋ ਸਕਦਾ।' ਸੰਤੋਖ ਸਿੰਘ ਨੇ ਵੀਡੀਓ 'ਚ ਇਹ ਵੀ ਦੱਸਿਆ ਹੈ ਕਿ ਉਸ ਕੋਲ ਸ਼ਹਿਨਾਜ਼ ਦੇ ਮੈਨੇਜਰ ਦਾ ਨੰਬਰ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਜ਼ਬਰਦਸਤੀ ਵਧਾਇਆ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)