Madhubala: ਬਾਲੀਵੁੱਡ ਅਦਾਕਾਰਾ ਮਧੂਬਾਲਾ ਦਾ ਅੱਜ ਜਨਮਦਿਨ, ਦਲੀਪ ਕੁਮਾਰ ਦਾ ਪਿਆਰ ਠੁਕਰਾ ਕੇ ਜ਼ਿੰਦਗੀ ਭਰ ਪਿਆਰ ਲਈ ਤਰਸੀ
ਮਧੂਬਾਲਾ ਅਤੇ ਦਿਲੀਪ ਕੁਮਾਰ ਨੇ ਵੀ 9 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਉਨ੍ਹਾਂ ਦੀ ਲਵ ਸਟੋਰੀ ਅੱਜ ਵੀ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ਦੋਵੇਂ ਵਿਆਹ ਕਰਨ ਵਾਲੇ ਸਨ ਪਰ ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਦੇ ਕਾਰਨ ਦੋਵੇਂ ਵੱਖ ਹੋ ਗਏ।
Madhubala Dilip Kumar Love Story: ਗੁਜ਼ਰੇ ਜ਼ਮਾਨੇ ਦੀ ਅਦਾਕਾਰਾ ਮਧੂਬਾਲਾ ਨੂੰ ਬਾਲੀਵੁੱਡ ਦੀ ਹੀ ਨਹੀਂ, ਸਗੋਂ ਦੁਨੀਆ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਮੰਨਿਆ ਗਿਆ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਮੁਕਾਬਲੇ ਦੂਰ ਦੂਰ ਕੋਈ ਨਹੀਂ ਖੜਦਾ। ਅੱਜ ਯਾਨਿ 14 ਫਰਵਰੀ ਨੂੰ ਮਧੂਬਾਲਾ ਦਾ 90ਵਾਂ ਜਨਮਦਿਨ ਹੈ। ਮਧੂਬਾਲਾ ਦੇ ਅੰਦਰ ਅਥਾਹ ਟੈਲੇਂਟ ਸੀ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਕਮਾਲ ਦੀ ਖੂਬਸੂਰਤੀ ਬੇਸ਼ੁਮਾਰ ਟੈਲੇਂਟ ਦੇ ਬਾਵਜੂਦ ਮਧੂਬਾਲਾ ਦੀ ਜ਼ਿੰਦਗੀ ਅਧੂਰੀ ਹੀ ਰਹਿ ਗਈ। ਕਿਉਂਕਿ ਉਨ੍ਹਾਂ ਨੂੰ ਕਦੇ ਸੱਚਾ ਪਿਆਰ ਨਹੀਂ ਮਿੱਲਿਆ।
ਮਧੂਬਾਲਾ ਨੂੰ ਉਨ੍ਹਾਂ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ ਜੋ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਲਾਈਮਲਾਈਟ 'ਚ ਰਹਿੰਦੀਆਂ ਸਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਇਕ ਘਟਨਾ ਬਾਰੇ ਦੱਸਾਂਗੇ, ਜਿਸ ਨੂੰ ਯਾਦ ਕਰਕੇ ਲੋਕ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਹ ਇੱਕ ਅਜਿਹੀ ਅਭਿਨੇਤਰੀ ਰਹੀ ਹੈ ਜਿਸਦਾ ਇੱਕ ਸੱਚਾ ਪਿਆਰ ਕਰਨ ਵਾਲਾ ਪ੍ਰੇਮੀ ਸੀ, ਪਰ ਮਧੂਬਾਲਾ ਦੀ ਜ਼ਿੱਦ ਕਾਰਨ ਉਹ ਪਿਆਰ ਹਮੇਸ਼ਾ ਲਈ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ। ਪਿਆਰ ਗੁਆਉਣ ਤੋਂ ਬਾਅਦ ਮਧੂਬਾਲਾ ਨੇ ਵੀ ਵਿਆਹ ਕਰ ਲਿਆ, ਪਰ ਆਖਰੀ ਸਮੇਂ 'ਤੇ ਉਹ 'ਪਿਆਰ' ਅਤੇ 'ਸਾਥੀ' ਦੋਵਾਂ ਲਈ ਤਰਸਦੀ ਰਹੀ।
View this post on Instagram
ਜਦੋਂ ਵੀ ਫਿਲਮ 'ਮੁਗਲ-ਏ-ਆਜ਼ਮ' ਨੂੰ ਯਾਦ ਕੀਤਾ ਜਾਵੇਗਾ ਤਾਂ ਮਧੂਬਾਲਾ ਅਤੇ ਦਿਲੀਪ ਕੁਮਾਰ ਦੀ ਆਨ-ਸਕਰੀਨ ਕੈਮਿਸਟਰੀ ਹਮੇਸ਼ਾ ਯਾਦ ਰਹੇਗੀ। ਫਿਲਮ ਦੀ ਤਰ੍ਹਾਂ, ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਕਹਾਣੀ ਦਾ ਵੀ ਦੁਖਦਾਈ ਅੰਤ ਹੋਇਆ, ਜਦੋਂ ਦੋਵੇਂ ਪਿਆਰ ਵਿੱਚ ਹੋਣ ਦੇ ਬਾਵਜੂਦ ਇੱਕ ਦੂਜੇ ਨੂੰ ਛੱਡ ਕੇ ਵੱਖ-ਵੱਖ ਰਾਹ ਚਲੇ ਗਏ। ਮਧੂਬਾਲਾ ਦੀ ਭੈਣ ਮਧੁਰ ਭੂਸ਼ਣ ਨੇ ਵੀ ਮੰਨਿਆ ਕਿ ਦੋਵੇਂ ਸੁਪਰਸਟਾਰ ਵਿਆਹ ਦੇ ਬੰਧਨ 'ਚ ਬੱਝਣ ਦੇ ਕਾਫੀ ਕਰੀਬ ਸਨ, ਪਰ 'ਮਾਫੀ' ਦੀ ਲੋੜ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਮਧੂਬਾਲਾ ਅਤੇ ਦਿਲੀਪ ਕੁਮਾਰ ਨੇ ਵੀ 9 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਉਨ੍ਹਾਂ ਦੀ ਲਵ ਸਟੋਰੀ ਅੱਜ ਵੀ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ਦੋਵੇਂ ਵਿਆਹ ਕਰਨ ਵਾਲੇ ਸਨ, ਪਰ ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਦੇ ਕਾਰਨ ਦੋਵੇਂ ਵੱਖ ਹੋ ਗਏ।
ਇੰਜ ਟੁੱਟਿਆ ਮਧੂਬਾਲਾ ਤੇ ਦਲੀਪ ਕੁਮਾਰ ਦਾ ਰਿਸ਼ਤਾ
ਇਹ 1957 ਦੀ ਗੱਲ ਹੈ ਜਦੋਂ ਮਧੂਬਾਲਾ ਨੂੰ ਗਵਾਲੀਅਰ ਦੇ ਨੇੜੇ ਇੱਕ ਲੋਕੇਸ਼ਨ 'ਤੇ ਬੀ.ਆਰ. ਚੋਪੜਾ ਦੀ ਫਿਲਮ 'ਨਯਾ ਦੌਰ' ਦੀ ਸ਼ੂਟਿੰਗ ਕਰਨੀ ਪਈ ਸੀ। ਪਰ ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਨੇ ਉਸ ਨੂੰ ਫਿਲਮ ਦੀ ਸ਼ੂਟਿੰਗ ਲਈ ਸ਼ਹਿਰ ਤੋਂ ਬਾਹਰ ਨਹੀਂ ਜਾਣ ਦਿੱਤਾ। ਉਨ੍ਹਾਂ ਦੇ ਪਿਤਾ ਲੋਕੇਸ਼ਨ ਨੂੰ ਲੈ ਕੇ ਬਹੁਤ ਡਰੇ ਹੋਏ ਸਨ, ਕਿਉਂਕਿ ਇਕ ਵਾਰ ਇਸੇ ਲੋਕੇਸ਼ਨ 'ਤੇ ਸ਼ੂਟਿੰਗ ਦੌਰਾਨ ਹੰਗਾਮਾ ਹੋਇਆ ਸੀ ਅਤੇ ਔਰਤ ਨਾਲ ਅਸ਼ਲੀਲਤਾ ਹੋਈ ਸੀ। ਇਸੇ ਲਈ ਮਧੂਬਾਲਾ ਦੇ ਪਿਤਾ ਉਸ ਨੂੰ ਉੱਥੇ ਨਹੀਂ ਭੇਜਣਾ ਚਾਹੁੰਦੇ ਸਨ। ਜਦੋਂ ਇਸ ਬਾਰੇ ਉਸ ਦੇ ਦਿਲੀਪ ਕੁਮਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਮਧੂਬਾਲਾ ਦੇ ਪਿਤਾ ਨੂੰ ਕਾਫੀ ਬੁਰਾ ਭਲਾ ਕਿਹਾ। ਮਧੂਬਾਲਾ ਦੇ ਪਿਤਾ ਨੂੰ ਦਲੀਪ ਦਾ ਇਹ ਰਵੱਈਆ ਪਸੰਦ ਨਹੀਂ ਆਇਆ ਸੀ। ਇਸ ਦੇ ਨਾਲ ਨਾਲ ਮਧੂਬਾਲਾ ਨੂੰ ਇਤਰਾਜ਼ ਸੀ ਕਿ ਦਲੀਪ ਨੇ ਉਨ੍ਹਾਂ ਦੇ ਪਿਤਾ ਨਾਲ ਬਦਸਲੂਕੀ ਕੀਤੀ।
ਮਧੂਬਾਲਾ ਆਪਣੇ ਪਿਤਾ ਤੇ ਪਿਆਰ ਦੋਵਾਂ ਵਿਚਾਲੇ ਬੁਰੀ ਤਰ੍ਹਾਂ ਫਸੀ ਹੋਈ ਸੀ। ਮਧੂਬਾਲਾ ਦੇ ਪਿਤਾ ਨੂੰ ਉਨ੍ਹਾਂ ਦਾ ਦਲੀਪ ਨਾਲ ਰਿਸ਼ਤਾ ਮਨਜ਼ੂਰ ਨਹੀਂ ਸੀ। ਮਧੂਬਾਲਾ ਚਾਹੁੰਦੀ ਸੀ ਕਿ ਦਲੀਪ ਉਨ੍ਹਾਂ ਦੇ ਪਿਤਾ ਤੋਂ ਮੁਆਫੀ ਮੰਗਣ, ਪਰ ਦਲੀਪ ਨੂੰ ਇਹ ਮਨਜ਼ੂਰ ਨਹੀਂ ਸੀ। ਦਲੀਪ ਨੇ ਮਧੂਬਾਲਾ ਸਾਹਮਣੇ ਸ਼ਰਤ ਰੱਖ ਦਿੱਤੀ ਕਿ ਜਾਂ ਤਾਂ ਉਹ ਆਪਣੇ ਪਿਤਾ ਨੂੰ ਚੁਣ ਲਵੇ ਜਾਂ ਪਿਆਰ ਨੂੰ। ਮਧੂਬਾਲਾ ਨੇ ਆਪਣੇ ਪਿਤਾ ਨੂੰ ਚੁਣਿਆ ਅਤੇ ਇਸ ਤਰ੍ਹਾਂ ਦੋਵਾਂ ਦੀਆਂ ਰਾਹਾਂ ਵੱਖ ਹੋ ਗਈਆਂ।
ਦਲੀਪ ਨੂੰ ਛੱਡਣ ਤੋਂ ਬਾਅਦ ਮਧੂਬਾਲਾ ਉਨ੍ਹਾਂ ਦੇ ਗਮ ਤੋਂ ਉੱਭਰ ਨਹੀਂ ਸਕੀ। ਉਹ ਦਿਲ ਪਹਿਲਾਂ ਤੋਂ ਹੀ ਦਿਲ ਦੀ ਮਰੀਜ਼ ਸੀ। ਅਤੇ ਅਜਿਹੇ ਹਾਲਾਤ ਨੇ ਉਨ੍ਹਾਂ ਦੀ ਸਿਹਤ ਨੂੰ ਹੋਰ ਵਿਗਾੜ ਦਿੱਤਾ।
ਅਜਿਹੇ 'ਚ ਮਧੂਬਾਲਾ ਨੇ ਕਿਸ਼ੋਰ ਕੁਮਾਰ ਨਾਲ ਵਿਆਹ ਕਰਵਾ ਲਿਆ, ਪਰ ਕਿਸ਼ੋਰ ਕੁਮਾਰ ਮਧੂਬਾਲਾ ਦੀ ਬੀਮਾਰੀ ਕਰਕੇ ਉਨ੍ਹਾਂ ਨੂੰ ਬੋਝ ਸਮਝਣ ਲੱਗ ਪਏ। ਇਸ ਤਰ੍ਹਾਂ ਆਪਣੇ ਮਰਦੇ ਦਮ ਤੱਕ ਮਧੂਬਾਲਾ ਪਿਆਰ ਤੇ ਸੱਚੇ ਸਾਥ ਲਈ ਤਰਸਦੀ ਰਹਿ ਗਈ।