ਪੜਚੋਲ ਕਰੋ
Advertisement
64 ਸਾਲਾ Madonna ਕਈ ਦਿਨਾਂ ਤੋਂ ICU 'ਚ ਭਰਤੀ ,ਇਸ ਬਿਮਾਰੀ ਨਾਲ ਜੂਝ ਰਹੀ ਹੈ ਅਮਰੀਕੀ ਪੌਪ ਗਾਇਕਾ , 'ਸੈਲੀਬ੍ਰੇਸ਼ਨ ਟੂਰ' ਵੀ ਮੁਲਤਵੀ
Madonna : ਅਮਰੀਕੀ ਪੌਪ ਗਾਇਕਾ ਮੈਡੋਨਾ ਨੂੰ ਸ਼ਨੀਵਾਰ ਨੂੰ ਨਿਊਯਾਰਕ ਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਆਈ.ਸੀ.ਯੂ.ਵਿੱਚ ਭਾਰਤੀ ਕੀਤਾ ਗਿਆ ਸੀ। ਉਨ੍ਹਾਂ ਦੀ ਖ਼ਰਾਬ ਸਿਹਤ ਕਾਰਨ ਉਨ੍ਹਾਂ ਦਾ ਆਉਣ ਵਾਲਾ 'ਸੈਲੀਬ੍ਰੇਸ਼ਨ ਟੂਰ' ਵੀ
Madonna : ਅਮਰੀਕੀ ਪੌਪ ਗਾਇਕਾ ਮੈਡੋਨਾ ਨੂੰ ਸ਼ਨੀਵਾਰ ਨੂੰ ਨਿਊਯਾਰਕ ਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਆਈ.ਸੀ.ਯੂ.ਵਿੱਚ ਭਾਰਤੀ ਕੀਤਾ ਗਿਆ ਸੀ। ਉਨ੍ਹਾਂ ਦੀ ਖ਼ਰਾਬ ਸਿਹਤ ਕਾਰਨ ਉਨ੍ਹਾਂ ਦਾ ਆਉਣ ਵਾਲਾ 'ਸੈਲੀਬ੍ਰੇਸ਼ਨ ਟੂਰ' ਵੀ ਮੁਲਤਵੀ ਕਰਨਾ ਪਿਆ ਹੈ। ਖਬਰਾਂ ਮੁਤਾਬਕ ਚੈਰਿਸ਼ 'ਚ ਆਪਣੇ ਪ੍ਰੋਗਰਾਮ ਦੌਰਾਨ ਮੈਡੋਨਾ ਨੂੰ ਗੰਭੀਰ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।
ਮੈਨੇਜਰ ਨੇ ਜਾਰੀ ਕੀਤਾ ਬਿਆਨ
ਮੈਨੇਜਰ ਨੇ ਜਾਰੀ ਕੀਤਾ ਬਿਆਨ
ਮੈਡੋਨਾ ਦੇ ਮੈਨੇਜਰ ਗਾਏ ਓਸੇਰੀ ਮੁਤਾਬਕ 64 ਸਾਲਾ ਮੈਡੋਨਾ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਪਰ ਉਸਨੂੰ ਅਜੇ ਵੀ ਨਿਗਰਾਨੀ 'ਚ ਰੱਖਿਆ ਗਿਆ ਹੈ। ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਆਪਣੀ ਇੰਸਟਾਗ੍ਰਾਮ ਪੋਸਟ 'ਚ ਗਾਏ ਨੇ ਮੈਡੋਨਾ ਦੀ ਬੀਮਾਰੀ ਬਾਰੇ ਲਿਖਿਆ-''24 ਜੂਨ ਸ਼ਨੀਵਾਰ ਨੂੰ ਮੈਡੋਨਾ ਨੂੰ ਗੰਭੀਰ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਕਈ ਦਿਨਾਂ ਤੱਕ ਆਈਸੀਯੂ 'ਚ ਰੱਖਿਆ ਗਿਆ ਸੀ। ਇਸ ਸਮੇਂ ਉਸ ਦੇ ਸਾਰੇ ਕੰਮ ਅਤੇ ਟੂਰ ਰੋਕੇ ਜਾ ਰਹੇ ਹਨ। ਜਿਵੇਂ ਹੀ ਸਾਨੂੰ ਹੋਰ ਜਾਣਕਾਰੀ ਮਿਲੇਗੀ, ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਟੂਰ ਐਂਡ ਸ਼ੋਅ ਦੀ ਤਰੀਕ ਦਾ ਵੀ ਐਲਾਨ ਕਰਾਂਗੇ।
ਧੀ ਹੈ ਹਰ ਪਲ ਨਾਲ
ਪੇਜ ਸਿਕਸ ਦੀ ਰਿਪੋਰਟ ਮੁਤਾਬਕ ਮੈਡੋਨਾ ਆਪਣੇ ਸ਼ੋਅ ਲਈ 12 ਘੰਟੇ ਕੰਮ ਕਰ ਰਹੀ ਸੀ। ਉਹ ਬਹੁਤ ਜ਼ਿਆਦਾ ਰਿਹਰਸਲ ਕਰ ਰਹੀ ਸੀ। ਗਾਇਕ 24 ਜੂਨ ਨੂੰ ਬੇਹੋਸ਼ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਮੈਡੋਨਾ ਦੀ ਬੇਟੀ ਲਾਰਡਸ ਲਿਓਨ ਹਰ ਪਲ ਉਸ ਦੇ ਨਾਲ ਹੈ ਅਤੇ ਉਸ ਦੀ ਦੇਖਭਾਲ ਕਰ ਰਹੀ ਹੈ।
7 ਵਾਰ ਗ੍ਰੈਮੀ ਜਿੱਤ ਚੁੱਕੀ ਹੈ ਮੈਡੋਨਾ
ਲਾਈਕ ਏ ਵਰਜਿਨ ਵਰਗੇ ਹਿੱਟ ਗੀਤ ਗਾਉਣ ਵਾਲੀ ਮੈਡੋਨਾ ਸੱਤ ਵਾਰ ਗ੍ਰੈਮੀ ਜਿੱਤ ਚੁੱਕੀ ਹੈ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ 'ਚ ਕਾਫੀ ਪਛਾਣ ਬਣਾਈ ਹੈ। ਦੱਸ ਦੇਈਏ ਕਿ ਮੈਡੋਨਾ ਨੂੰ 2020 ਵਿੱਚ ਆਪਣੇ "ਮੈਡਮ ਐਕਸ" ਟੂਰ ਦੌਰਾਨ ਇੱਕ ਦੁਰਘਟਨਾ ਕਾਰਨ ਕਮਰ ਬਦਲਣ ਦੀ ਸਰਜਰੀ ਕਰਵਾਉਣੀ ਪਈ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement