Mahesh Babu: ਸਾਊਥ ਸਟਾਰ ਮਹੇਸ਼ ਬਾਬੂ ਦੀ ਧੀ ਹੋਈ ਸਾਈਬਰ ਕ੍ਰਾਈਮ ਦਾ ਸ਼ਿਕਾਰ, ਇੰਸਟਾਗ੍ਰਾਮ ;ਤੇ ਬਣਿਆ ਫਰਜ਼ੀ ਅਕਾਊਂਟ, ਪੁਲਿਸ ਕੋਲ ਪਹੁੰਚਿਆ ਮਾਮਲਾ
Mahesh Babu Daughter Account Hack: ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਦੀ ਬੇਟੀ ਸਿਤਾਰਾ ਸਾਈਬਰ ਕਰਾਈਮ ਦਾ ਸ਼ਿਕਾਰ ਹੋ ਗਈ ਹੈ। ਕੋਈ ਉਸ ਦੇ ਨਾਂ 'ਤੇ ਸੋਸ਼ਲ ਮੀਡੀਆ 'ਤੇ ਫਰਜ਼ੀ ਅਕਾਊਂਟ ਚਲਾ ਰਿਹਾ ਹੈ।
Mahesh Babu Daughter Account Hack: ਸੋਸ਼ਲ ਮੀਡੀਆ ਦੇ ਦੌਰ 'ਚ ਨਾ ਸਿਰਫ ਆਮ ਲੋਕ ਸਗੋਂ ਕਈ ਵੱਡੇ ਸੈਲੇਬਸ ਵੀ ਸਾਈਬਰ ਕਰਾਈਮ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਦੀ ਬੇਟੀ ਸਿਤਾਰਾ ਵੀ ਇਸ ਦਾ ਸ਼ਿਕਾਰ ਹੋ ਗਈ ਹੈ।
ਮਹੇਸ਼ ਬਾਬੂ ਦੀ ਧੀ ਸਾਈਬਰ ਕਰਾਈਮ ਦਾ ਹੋਈ ਸ਼ਿਕਾਰ
ਦਰਅਸਲ, ਕੋਈ ਸਿਤਾਰਾ ਦੇ ਨਾਂ 'ਤੇ ਸੋਸ਼ਲ ਮੀਡੀਆ 'ਤੇ ਫਰਜ਼ੀ ਅਕਾਊਂਟ ਚਲਾ ਰਿਹਾ ਹੈ। ਇਹ ਜਾਣਕਾਰੀ ਸਿਤਾਰਾ ਦੇ ਮਾਤਾ-ਪਿਤਾ ਮਹੇਸ਼ ਬਾਬੂ ਅਤੇ ਅਦਾਕਾਰਾ ਨਮਰਤਾ ਸ਼ਿਰੋਡਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਲੰਬੀ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਬੇਟੀ ਦੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਾਰੇ ਚੇਤਾਵਨੀ ਦਿੱਤੀ ਹੈ।
ਲੋਕਾਂ ਨੂੰ ਦਿੱਤੀ ਚੇਤਾਵਨੀ
ਕੈਪਸ਼ਨ 'ਚ ਆਪਣੀ ਬੇਟੀ ਦੇ ਅਸਲੀ ਖਾਤੇ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਸਿਤਾਰਾ ਦਾ ਸਿਰਫ ਇੱਕੋ ਅਕਾਊਂਟ ਹੈ। ਪੋਸਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵਿਅਕਤੀ ਸੋਸ਼ਲ ਮੀਡੀਆ 'ਤੇ ਦੂਜੇ ਯੂਜ਼ਰਸ ਨੂੰ ਵਪਾਰ ਅਤੇ ਨਿਵੇਸ਼ ਲਿੰਕ ਵੀ ਭੇਜ ਰਿਹਾ ਹੈ।
View this post on Instagram
ਇਸ ਦੇ ਨਾਲ ਹੀ ਸਿਤਾਰਾ ਦੇ ਮਾਤਾ-ਪਿਤਾ ਨੇ ਆਪਣੇ ਸਾਰੇ ਫਾਲੋਅਰਜ਼ ਨੂੰ ਸਿਤਾਰਾ ਦੇ ਅਧਿਕਾਰਤ ਅਕਾਊਂਟ ਤੋਂ ਇਲਾਵਾ ਕਿਸੇ ਹੋਰ ਇੰਸਟਾਗ੍ਰਾਮ ਅਕਾਊਂਟ 'ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਮਹੇਸ਼ ਬਾਬੂ ਦੀ ਟੀਮ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਹੁਣ ਜਾਂਚ ਕੀਤੀ ਜਾ ਰਹੀ ਹੈ।
ਬਹੁਤ ਮਸ਼ਹੂਰ ਸਟਾਰ ਕਿਡ ਹੈ ਸਿਤਾਰਾ
ਆਪਣੇ ਪਿਤਾ ਦੀ ਤਰ੍ਹਾਂ ਸਿਤਾਰਾ ਵੀ ਕਾਫੀ ਮਸ਼ਹੂਰ ਹੈ। 11 ਸਾਲ ਦੀ ਛੋਟੀ ਉਮਰ 'ਚ ਹੀ ਉਸ ਨੇ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਬਣਾ ਲਈ ਹੈ। ਸਿਤਾਰਾ ਇਸ਼ਤਿਹਾਰਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਸਿਤਾਰਾ ਦੀ ਕਮਾਈ ਤੋਂ ਹੋਏ ਪੈਸੇ ਉਸ ਦੇ ਮਾਪੇ ਦਾਨ ਕਰ ਦਿੰਦੇ ਹਨ। ਸਿਤਾਰਾ 'ਰਾਜਕੁਮਾਰੀ' ਨਾਮ ਦੀ ਇੱਕ ਲਘੂ ਫ਼ਿਲਮ ਵਿੱਚ ਵੀ ਨਜ਼ਰ ਆ ਚੁੱਕੀ ਹੈ।
View this post on Instagram
ਤੁਹਾਨੂੰ ਦੱਸ ਦਈਏ ਕਿ ਅੱਜ 10 ਫਰਵਰੀ ਨੂੰ ਮਹੇਸ਼ ਬਾਬੂ ਅਤੇ ਨਮਰਤਾ ਸ਼ਿਰੋਡਕਰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਦੋਹਾਂ ਦਾ ਵਿਆਹ ਸਾਲ 2005 'ਚ ਹੋਇਆ ਸੀ। ਦੋਵਾਂ ਦੇ ਵਿਆਹ ਨੂੰ ਹੁਣ 19 ਸਾਲ ਹੋ ਚੁੱਕੇ ਹਨ।