Mahie Gill: 'ਕੈਰੀ ਆਨ ਜੱਟਾ' ਅਦਾਕਾਰਾ ਮਾਹੀ ਗਿੱਲ ਨੇ ਚੋਰੀ ਚੁਪਕੇ ਕੀਤਾ ਵਿਆਹ, ਜਾਣੋ ਕੌਣ ਹੈ ਮਾਹੀ ਦਾ ਪਤੀ?
Mahie Gill Marriage: ਮਾਹੀ ਗਿੱਲ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2009 ਵਿੱਚ ਫਿਲਮ ਦੇਵ ਡੀ ਨਾਲ ਕੀਤੀ ਸੀ। ਅਭਿਨੇਤਰੀ ਸਿੰਗਲ ਮਦਰ ਸੀ ਪਰ ਹੁਣ ਉਸਨੇ ਖੁਦ ਪੁਸ਼ਟੀ ਕੀਤੀ ਹੈ ਕਿ ਉਸਨੇ ਰਵੀ ਕੇਸਰ ਨਾਲ ਵਿਆਹ ਕਰ ਲਿਆ ਹੈ।
Mahie Gill Secretly Married: ਬਾਲੀਵੁੱਡ ਤੇ ਪੰਜਾਬੀ ਅਭਿਨੇਤਰੀ ਮਾਹੀ ਗਿੱਲ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਹੈ। ਮਾਹੀ ਗਿੱਲ ਨੇ 2012 ਦੀ ਫਿਲਮ 'ਕੈਰੀ ਆਨ ਜੱਟਾ' ਨਾਲ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਸੀ। ਇਸ ਫਿਲਮ 'ਚ ਉਹ ਗਿੱਪੀ ਗਰੇਵਾਲ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਇਹ ਫਿਲਮ ਜ਼ਬਰਦਸਤ ਹਿੱਟ ਹੋਈ ਸੀ। ਹਾਲਾਂਕਿ ਉਹ ਪਿਛਲੇ ਕੁਝ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹੈ। ਇਸ ਦੌਰਾਨ ਹੁਣ ਖਬਰ ਆਈ ਹੈ ਕਿ ਮਾਹੀ ਗਿੱਲ ਨੇ ਚੋਰੀ ਚੁਪਕੇ ਵਿਆਹ ਕਰ ਲਿਆ ਹੈ। ਹਾਲਾਂਕਿ ਅਦਾਕਾਰਾ ਨੇ ਆਪਣੀ ਵਿਆਹ ਨੂੰ ਗੁਪਤ ਰੱਖਿਆ। ਇਸ ਦੇ ਨਾਲ ਹੀ ਇਕ ਰਿਪੋਰਟ ਮੁਤਾਬਕ ਮਾਹੀ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਹ ਵਿਆਹੁਤਾ ਹੈ।
ਮਾਹੀ ਗਿੱਲ ਦਾ ਹੋ ਗਿਆ ਵਿਆਹ
ਹਿੰਦੁਸਤਾਨ ਟਾਈਮ ਦੀ ਰਿਪੋਰਟ ਮੁਤਾਬਕ ਗਿੱਲ ਦਾ ਵਿਆਹ ਐਕਟਰ ਤੇ ਕਾਰੋਬਾਰੀ ਰਵੀ ਕੇਸਰ ਨਾਲ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵਾਂ ਨੇ ਸਾਲ 2019 'ਚ ਡਿਜੀਟਲ ਸੀਰੀਜ਼ 'ਫਿਕਸਰ' 'ਚ ਸਕ੍ਰੀਨ ਸਪੇਸ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਰਿਪੋਰਟ ਮੁਤਾਬਕ ਮਾਹੀ ਆਪਣੇ ਪਤੀ ਦੇ ਨਾਲ ਗੋਆ ਸ਼ਿਫਟ ਕਰ ਗਈ ਹੈ। ਜਿੱਥੇ ਉਹ ਆਪਣੇ ਪਤੀ ਅਤੇ ਬੇਟੀ ਵੇਰੋਨਿਕਾ ਨਾਲ ਰਹਿੰਦੀ ਹੈ। ਦੋਵਾਂ ਦਾ ਵਿਆਹ ਕਦੋਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਰਿਪੋਰਟ ਮੁਤਾਬਕ ਮਾਹੀ ਨੇ ਖੁਦ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, 'ਮੈਂ ਅਧਿਕਾਰਤ ਤੌਰ 'ਤੇ ਵਿਆਹੁਤਾ ਹਾਂ।'
ਮਾਹੀ ਗਿੱਲ ਦੀ ਇੱਕ ਬੇਟੀ ਵੀ ਹੈ
ਮਾਹੀ ਗਿੱਲ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਨਿੱਜੀ ਰੱਖਿਆ ਹੈ। 2019 ਵਿੱਚ, ਗਿੱਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸਨੇ ਐਲਾਨ ਕੀਤਾ ਕਿ ਉਸਦੀ ਇੱਕ ਢਾਈ ਸਾਲ ਦੀ ਧੀ ਹੈ। ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਅਭਿਨੇਤਰੀ ਨੇ ਕਿਹਾ ਸੀ, ''ਮੈਂ ਵੇਰੋਨਿਕਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਨਾ ਕਰਨ ਦੇ ਨਿੱਜੀ ਕਾਰਨ ਹਨ। ਮੈਂ ਬਹੁਤ ਹੀ ਨਿਜੀ ਅਤੇ ਸ਼ਰਮੀਲੀ ਕਿਸਮ ਦੀ ਇਨਸਾਨ ਹਾਂ ਅਤੇ ਮੇਰੀ ਜ਼ਿੰਦਗੀ 'ਚ ਅਜਿਹੀਆਂ ਕਈ ਚੀਜ਼ਾਂ ਆਈਆਂ ਹਨ। ਜੋ ਮੈਂ ਕਦੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ।"
View this post on Instagram
ਗਿੱਲ ਨੇ ਵਿਆਹ ਬਾਰੇ ਪਹਿਲਾਂ ਕੀ ਕਿਹਾ?
ਦੂਜੇ ਪਾਸੇ ਜਦੋਂ ਗਿੱਲ ਨੂੰ ਵੀ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਮੈਨੂੰ ਵਿਆਹ ਕਰਵਾਉਣ ਦੀ ਕੀ ਲੋੜ ਹੈ? ਮੈਂ ਇਸ ਤਰ੍ਹਾਂ ਖੁਸ਼ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਖੁਸ਼ੀ ਨਾਲ ਅਣਵਿਆਹਿਆ ਰਹਿ ਸਕਦਾ ਹੈ। ਵਿਆਹ ਤੋਂ ਬਿਨਾਂ ਵੀ ਪਰਿਵਾਰ ਅਤੇ ਬੱਚੇ ਹੋ ਸਕਦੇ ਹਨ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਬੱਚਿਆਂ ਅਤੇ ਪਰਿਵਾਰ ਲਈ ਵਿਆਹ ਦੀ ਲੋੜ ਹੈ। ਵਿਆਹ ਇੱਕ ਸੁੰਦਰ ਚੀਜ਼ ਹੈ, ਪਰ ਤੁਸੀਂ ਵਿਆਹ ਕਰਾਉਣਾ ਹੈ ਜਾਂ ਨਹੀਂ, ਇਹ ਤੁਹਾਡੀ ਪਰਸਨਲ ਚੋਣ ਹੋਣੀ ਚਾਹੀਦੀ ਹੈ।