Mankirt Aulakh: ਮਨਕੀਰਤ ਔਲਖ ਨੇ ਦਿਖਾਇਆ ਬੇਟੇ ਦਾ ਚਿਹਰਾ, ਦਿਲ ਜਿੱਤ ਲਵੇਗਾ ਇਮਤਿਆਜ਼ ਔਲਖ ਦਾ ਮੁਸਕਰਾਉਂਦਾ ਚਿਹਰਾ
Mankirt Aulakh Baby: ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਹੋਰ ਫ਼ੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਰਿਵੀਲ ਕਰ ਦਿਤਾ ਹੈ। ਔਲਖ ਨੇ ਆਪਣੇ ਬੇਟੇ ਦਾ ਨਾਂ ਇਮਤਿਆਜ਼ ਰੱਖਿਆ ਹੈ
ਅਮੈਲੀਆ ਪੰਜਾਬੀ ਦੀ ਰਿਪੋਰਟ
Mankirt Aulakh Shares Son's Pic: ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਦਿਨੀਂ ਪੰਜਾਬ ਵਿੱਚ ਨਹੀਂ ਹਨ। ਪਰ ਉਹ ਕਿਸੇ ਨਾ ਕਿਸੇ ਗੱਲ ਕਰਕੇ ਸੁਰਖੀਆਂ `ਚ ਬਣੇ ਹੋਏ ਹਨ। ਹਾਲ ਹੀ ਵਿੱਚ ਮਨਕੀਰਤ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਖੁਲਾਸੇ ਕੀਤੇ ਸੀ। ਮਨਕੀਰਤ ਨੇ ਇੰਟਰਵਿਊ `ਚ ਦੱਸਿਆ ਸੀ ਕਿ ਉਨ੍ਹਾਂ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਕੁੱਝ ਸਮਾਂ ਬਾਅਦ ਹੀ ਉਨ੍ਹਾਂ ਨੇ ਵਿਆਹ ਕਰ ਲਿਆ।
ਉਸ ਤੋਂ ਬਾਅਦ ਅੱਜ ਯਾਨਿ ਸੋਮਵਾਰ ਨੂੰ ਔਲਖ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ ਤੇ ਆਪਣੇ ਪੁੱਤਰ ਦੀ ਪਹਿਲੀ ਝਲਕ ਆਪਣੇ ਫ਼ੈਨਜ਼ ਨੂੰ ਦਿਖਾਈ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਬੇਟੇ ਦੇ ਹੱਥ ਦੀ ਤਸਵੀਰ ਹੀ ਸ਼ੇਅਰ ਕੀਤੀ ਸੀ। ਦੇਖੋ ਔਲਖ ਦੀ ਉਹ ਪੋਸਟ:
View this post on Instagram
ਹੁਣ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਹੋਰ ਫ਼ੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਰਿਵੀਲ ਕਰ ਦਿਤਾ ਹੈ। ਔਲਖ ਨੇ ਆਪਣੇ ਬੇਟੇ ਦਾ ਨਾਂ ਇਮਤਿਆਜ਼ ਰੱਖਿਆ ਹੈ। ਇਮਤਿਆਜ਼ ਦੀ ਤਸਵੀਰ ਔਲਖ ਨੇ ਆਪਣੇ ਇੰਸਟਾਗ੍ਰਾਮ ਤੇ ਪਾਈ। ਤਸਵੀਰ ਸ਼ੇਅਰ ਕਰਨ ਦੇ ਕੁੱਝ ਮਿੰਟਾਂ ਹੀ ਪੋਸਟ ਨੂੰ ਹਜ਼ਾਰਾਂ ਲਾਈਕ ਤੇ ਕਮੈਂਟ ਮਿਲ ਗਏ ਹਨ। ਔਲਖ ਦਾ ਬੇਟਾ ਦੇਖਣ `ਚ ਕਾਫ਼ੀ ਕਿਊਟ ਵੀ ਹੈ। ਉਸ ਦੀ ਕਿਊਟਨੈਸ ਨੇ ਸਭ ਦਾ ਦਿਲ ਤਾਂ ਜਿੱਤਿਆ ਹੀ ਤੇ ਨਾਲ ਹੀ ਮਨਕੀਰਤ ਨਾਲ ਜੁੜੇ ਸਾਰੇ ਵਿਵਾਦਾਂ `ਤੇ ਵਿਰਾਮ ਵੀ ਲਗਾ ਦਿਤਾ ਹੈ। ਸਿੰਗਰ ਦਾ ਬੇਟਾ ਦੇਖਣ `ਚ ਕਾਫ਼ੀ ਕਿਊਟ ਹੈ ਤੇ ਔਲਖ ਨੇ ਉਸ ਦੇ ਮੁਸਕਰਾਉਂਦੇ ਚਿਹਰੇ ਦੀ ਪਹਿਲੀ ਤਸਵੀਰ ਜੱਗ ਜ਼ਾਹਰ ਕਰ ਦਿਤੀ ਹੈ। ਦੇਖੋ ਤਸਵੀਰ:
View this post on Instagram
ਕਾਬਿਲੇਗ਼ੌਰ ਹੈ ਕਿ ਜਦੋਂ ਉਨ੍ਹਾਂ ਦਾ ਨਾਂ ਸਿੱਧੂ ਮੂਸੇਵਾਲਾ ਦੇ ਕਤਲ `ਚ ਜੋੜਿਆ ਗਿਆ ਤਾਂ ਉਸ ਸਮੇਂ ਔਲਖ ਦੀ ਵਾਈਫ਼ ਪ੍ਰੈਗਨੈਂਟ ਸੀ। ਅੋਲਖ ਨੇ ਦੱਸਿਆ ਕਿ ਪਰਮਾਤਮਾ ਨੇ ਜੂਨ ਮਹੀਨੇ ਵਿੱਚ ਉਨ੍ਹਾਂ ਦੇ ਘਰ ਪੁੱਤਰ ਦੀ ਦਾਤ ਬਖਸ਼ੀ। ਇਸ ਦੇ ਨਾਲ ਹੀ ਔਲਖ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਜ਼ਿਆਦਾ ਪਸੰਦ ਨਹੀਂ ਹੈ, ਪਰ ਮਜਬੂਰ ਹੋਕੇ ਉਹ ਇਹ ਸਭ ਕਰ ਰਹੇ ਹਨ।